ਚੰਡੀਗੜ੍ਹ (ਭੁੱਲਰ) - ਪੰਜਾਬ ਦੇ ਟੇਲਰ ਮਾਸਟਰ ਵੀ 18 ਫੀਸਦੀ ਜੀ. ਐੱਸ. ਟੀ. ਲਾਏ ਜਾਣ ਦੇ ਵਿਰੋਧ 'ਚ ਉਤਰ ਆਏ ਹਨ। ਅੱਜ ਸੂਬੇ ਭਰ 'ਤੋਂ ਪੰਜਾਬ ਟੇਲਰਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਤ ਵਰਮਾ ਦੀ ਅਗਵਾਈ ਹੇਠ ਇਕ ਵਫਦ ਵਲੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਇਕ ਮੰਗ-ਪੱਤਰ ਵੀ ਸੌਂਪਿਆ ਗਿਆ, ਜਿਸ 'ਚ ਲਾਗੂ ਜੀ. ਐੱਸ. ਟੀ. 'ਚ ਰਾਹਤ ਦੇਣ ਦੀ ਮੰਗ ਕੀਤੀ ਗਈ ਹੈ ਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਮਨਪ੍ਰੀਤ ਬਾਦਲ ਨੇ ਆਪਣੀ ਰਿਹਾਇਸ਼ 'ਤੇ ਮੰਗ-ਪੱਤਰ ਲੈਣ ਸਮੇਂ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗ ਨੂੰ ਆਉਣ ਵਾਲੀ ਜੀ. ਐੱਸ. ਟੀ. ਕੌਂਸਲ ਦੀ ਮੀਟਿੰਗ 'ਚ ਉਠਾਉਣਗੇ। ਮਨਪ੍ਰੀਤ ਬਾਦਲ ਨੂੰ ਮੰਗ-ਪੱਤਰ ਦੇਣ ਤੋਂ ਬਾਅਦ ਐਸੋਸੀਏਸ਼ਨ ਦੇ ਪ੍ਰਧਾਨ ਵਰਮਾ ਨੇ ਕਿਹਾ ਕਿ ਟੇਲਰਿੰਗ ਯਾਨੀ ਸਿਲਾਈ ਇਕ ਆਮ ਵਿਅਕਤੀ ਦੀ ਲੋੜ ਹੈ। ਟੇਲਰ ਕੱਪੜੇ ਦੀ ਸਿਲਾਈ ਕਰ ਕੇ ਪਹਿਨਣ ਲਾਇਕ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੋਨੇ ਜਿਹੇ ਪੇਸ਼ੇ ਉਤੇ ਤਾਂ ਸਿਰਫ 5 ਫੀਸਦੀ ਜੀ. ਐੱਸ. ਟੀ. ਹੀ ਲਾਇਆ ਹੈ, ਜੋ ਕਿ ਮੁਕੰਮਲ ਵਪਾਰਕ ਕਾਰੋਬਾਰ ਹੈ, ਜਦਕਿ ਟੇਲਰ ਮਾਸਟਰ ਦਾ ਕੰਮ ਇਕ ਸਾਧਾਰਨ ਪੇਸ਼ਾ ਹੈ, ਜਿਸ 'ਤੇ 18 ਫੀਸਦੀ ਜੀ. ਐੱਸ. ਟੀ. ਵਾਜਿਬ ਨਹੀਂ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਸਕਿੱਲ ਨੂੰ ਉਤਸ਼ਾਹਿਤ ਕਰ ਕੇ ਕਾਰੀਗਰ ਪੈਦਾ ਕਰਨ ਦੀ ਗੱਲ ਕਰ ਰਹੇ ਹਨ, ਦੂਜੇ ਪਾਸੇ ਭਾਰੀ ਟੈਕਸ ਲਾ ਕੇ ਪਹਿਲਾਂ ਹੀ ਕੰਮ ਕਰ ਰਹੇ ਕਾਰੀਗਰਾਂ ਨੂੰ ਖਤਮ ਕਰਨ ਵਾਲਾ ਕਦਮ ਚੁੱਕਿਆ ਜਾ ਰਿਹਾ ਹੈ।
ਕੁੱਟਮਾਰ ਦੌਰਾਨ 4 ਜ਼ਖਮੀ
NEXT STORY