ਟਾਂਡਾ : ਟਾਂਡਾ 'ਚ ਬੀਤੇ ਦਿਨੀਂ ਗੰਨ ਹਾਊਸ 'ਚ ਹੋਏ ਗੋਲੀ ਕਾਂਡ 'ਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਸੂਤਰਾਂ ਅਨੁਸਾਰ ਮ੍ਰਿਤਕ ਔਰਤ ਦਲਵੀਰ ਕੌਰ ਅਤੇ ਗੰਨ ਹਾਊਸ ਦੇ ਮਾਲਕ 'ਚ ਨਾਜਾਇਜ਼ ਸਬੰਧ ਸਨ, ਜਿਸ ਦੇ ਵਿਰੋਧ 'ਚ ਗੰਨ ਹਾਊਸ ਦੇ ਮਾਲਕ ਦੇ ਨੌਜਵਾਨ ਪੁੱਤਰ ਨੇ ਹੀ ਗੁੱਸੇ 'ਚ ਆ ਕੇ ਦੋਨਾਂ ਔਰਤਾਂ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਸੀ। ਗੋਲੀ ਕਾਂਡ ਦਾ ਦੋਸ਼ੀ ਅਮਨਪ੍ਰੀਤ ਸਿੰਘ ਸੋਨੂੰ ਵਾਰਦਾਤ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ। ਟਾਂਡਾ ਪੁਲਸ ਨੇ ਸੋਨੂੰ ਖਿਲਾਫ਼ ਕਤਲ ਅਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕੀਤੀ ਸੀ, ਜਿਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦਈਏ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਸੋਨੂੰ ਪਿਛਲੇ 7 ਮਹੀਨੇ ਤੋਂ ਗੰਨ ਹਾਊਸ 'ਚ ਬੈਠ ਰਿਹਾ ਸੀ ਅਤੇ ਇਸੇ ਦੌਰਾਨ ਉਸ ਨੂੰ ਅਕਸਰ ਗੰਨ ਹਾਊਸ 'ਚ ਆਉਣ ਵਾਲੀ ਦਲਵੀਰ ਕੌਰ ਅਤੇ ਆਪਣੇ ਪਿਤਾ 'ਚ ਨਾਜਾਇਜ਼ ਸਬੰਧਾਂ ਦੀ ਜਾਣਕਾਰੀ ਹੋਈ ਸੀ, ਜਿਸ ਦਾ ਉਹ ਲਗਾਤਾਰ ਵਿਰੋਧ ਕਰਦਾ ਸੀ ਅਤੇ ਇਸੇ ਰੰਜਿਸ਼ ਕਾਰਨ ਉਸ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।
ਸਿੱਖ ਭਾਈਚਾਰੇ ਦੀ ਨਾਰਾਜ਼ਗੀ 'ਤੇ ਤਾਪਸੀ ਦਾ ਜਵਾਬ, ਸ਼ਰਾਬ ਪੀਣ 'ਤੇ ਚੁੱਕੇ ਸਵਾਲ
NEXT STORY