ਜਲੰਧਰ— ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਦਰਵਾਜ਼ੇ ਉਨ੍ਹਾਂ ਲਈ ਹਮੇਸ਼ਾ ਖੁੱਲ੍ਹੇ ਹਨ ਅਤੇ ਜੇਕਰ ਉਨ੍ਹਾਂ ਨੂੰ ਕਿਸਾਨ ਬਿੱਲਾਂ 'ਤੇ ਕੋਈ ਵੀ ਖਦਸ਼ਾ ਹੈ ਤਾਂ ਉਹ ਲਿਖਤੀ 'ਚ ਲਿਖ ਕੇ ਦੇ ਦੇਣ ਅਤੇ ਬੈਠ ਕੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਲੋਕਾਂ ਤੋਂ ਵੀ ਬਚਣ ਲਈ ਕਿਹਾ। ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਨਵੇਂ ਕਾਨੂੰਨਾਂ ਮੁਤਾਬਕ ਕਿਸਾਨ ਦੀ ਇਕ ਇੰਚ ਵੀ ਜ਼ਮੀਨ 'ਤੇ ਕਬਜ਼ਾ ਨਹੀਂ ਕੀਤਾ ਜਾਵੇਗਾ। ਭਾਵੇਂ ਕਾਂਗਰਸ ਦੇ ਕਾਰਕੁਨ ਹੋਣ, ਮੁੱਖ ਮੰਤਰੀ ਹੋਵੇ ਜਾਂ ਕੋਈ ਵੀ ਮੰਤਰੀ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਿਸਾਨਾਂ ਦਾ ਬੇਹੱਦ ਸਨਮਾਨ ਕਰਦੇ ਹਨ।
ਇਹ ਵੀ ਪੜ੍ਹੋ:ਮਧੂ ਮੱਖੀਆਂ ਪਾਲਣ ਦਾ ਧੰਦਾ ਕਰ ਇਹ ਕਿਸਾਨ ਹੋਰਾਂ ਲਈ ਬਣਿਆ ਮਿਸਾਲ, ਕਮਾਏ ਕਰੋੜਾਂ ਰੁਪਏ (ਵੀਡੀਓ)
ਤਰੁਣ ਚੁੱਘ ਨੇ ਕਾਂਗਰਸ ਸਰਕਾਰ 'ਤੇ ਤਿੱਖੇ ਸ਼ਬਦੀ ਹਮਲੇ ਕਰਦੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕਿਸਾਨ ਬਿੱਲਾਂ ਅਤੇ ਕਿਸਾਨ ਸੁਧਾਰ ਕਾਨੂੰਨਾਂ 'ਤੇ ਲਗਾਤਾਰ ਝੂਠ ਬੋਲ ਰਹੀ ਉਨ੍ਹਾਂ ਕਿਹਾ ਕਿ ਕੁਝ ਲੋਕ ਕਾਂਗਰਸ ਦੀ ਸੋਚ ਦੇ ਪਿੱਛੇ ਲੱਗੇ ਹੋਏ ਹਨ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਨੂੰ ਬਦਨਾਮ ਕੀਤਾ ਜਾ ਰਿਹਾ ਹੈ।ਭਾਜਪਾ ਆਗੂ ਤਰੁਣ ਚੁੱਘ ਨੇ ਕਿਹਾ ਕਿ ਜੇਕਰ ਧਰਨੇ 'ਚ ਦੋ ਟਰੈਕਟਰ ਸੜੇ ਹਨ ਤਾਂ ਉਹ ਯੂਥ ਕਾਂਗਰਸ ਦੇ ਲੋਕਾਂ ਕਰਕੇ ਸੜੇ ਹਨ। ਕਾਂਗਰਸ ਸਰਕਾਰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ: ਭਰਾ ਨਾਲ ਮਾਮੂਲੀ ਝਗੜੇ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਦਿੱਤਾ ਕਦੇ ਨਾ ਭੁੱਲਣ ਵਾਲਾ ਸਦਮਾ
ਅਰਬਨ ਨਕਸਲ ਦੇ ਇਸ਼ਾਰਿਆਂ 'ਤੇ ਕੀਤਾ ਜਾ ਰਿਹੈ ਪੰਜਾਬ ਦਾ ਮਾਹੌਲ ਖਰਾਬ
ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਅਰਬਨ ਨਕਸਲ ਦੇ ਇਸ਼ਾਰਿਆਂ 'ਤੇ ਪੰਜਾਬ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਜਾਖੜ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਗੱਲ ਤਾਂ ਕਰ ਦਿੱਤੀ ਪਰ ਤੁਹਾਡੇ ਕਾਰਕੁਨ, ਤੁਹਾਡੇ ਲੀਡਰ ਹੀ ਸਪੱਸ਼ਟ ਕਹਿ ਰਹੇ ਹਨ ਕਿ ਪੰਜਾਬ 'ਚੋਂ ਕਾਰਪੋਰੇਟ ਨੂੰ ਭਜਾ ਦਿਓ। ਉਨ੍ਹਾਂ ਕਿਹਾ ਕਿ ਜਿਹੜੀ ਇੰਡਸਟਰੀ ਪੰਜਾਬ 'ਚ ਅਜੇ ਆਉਣੀ ਸੀ, ਉਸ ਨੂੰ ਵੀ ਡਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੇ 70 ਹਜ਼ਾਰ ਨੋਟਿਸ ਜੀ. ਐੱਸ. ਟੀ., ਵੈਟ ਦੇ ਕੱਢ ਦਿੱਤੇ। 2013 ਦੇ ਨੋਟਿਸ ਅੱਜ ਵਪਾਰੀਆਂ ਨੂੰ ਵੰਡੇ ਜਾ ਰਹੇ ਹਨ। ਇੰਡਸਟਰੀ ਖ਼ਿਲਾਫ਼ ਵਾਤਾਵਰਣ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜਿਹੜੀ ਪੰਜਾਬ ਨੂੰ ਬਰਬਾਦ ਕਰਨ ਦੀ ਅਰਬਨ ਨਕਸਲ ਸੋਚ ਹੈ, ਉਹ ਬੇਹੱਦ ਭੇੜੀ ਸੋਚ ਹੈ। ਉਨ੍ਹਾਂ ਜਾਖੜ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੰਦੇ ਹੋਏ ਕਿਹਾ ਕਿ 2004 ਤੋਂ 2014 ਤੱਕ ਤੁਹਾਡੀ ਸਰਕਾਰ ਸੀ ਅਤੇ ਡਾ. ਮਨਮੋਹਨ ਸਿੰਘ ਉਸ ਸਮੇਂ ਪ੍ਰਧਾਨ ਮੰਤਰੀ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ 10 ਸਾਲਾਂ 'ਚ ਪੰਜਾਬ ਨੂੰ ਕੀ ਦਿੱਤਾ ਹੈ, ਉਸ ਦਾ ਰਿਕਾਰਡ ਕੱਢ ਲਿਆ ਜਾਵੇ ਅਤੇ ਇਸ 'ਤੇ ਮੈਂ ਖੁੱਲ੍ਹੀ ਬਹਿਸ ਲਈ ਤਿਆਰ ਹਾਂ।
ਇਹ ਵੀ ਪੜ੍ਹੋ: ਜਲੰਧਰ: ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਦੇ ਮਾਲਕ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗ਼ੋਲੀ
ਆਰ. ਡੀ. ਐੱਫ. ਦਾ ਪੈਸਾ ਕੇਂਦਰ ਵੱਲੋਂ ਰੋਕੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਗਲਤ ਬਿਆਨਬਾਜ਼ੀ ਕਰ ਰਹੇ ਹਨ, ਉਨ੍ਹਾਂ 'ਤੇ ਮੈਨੂੰ ਸ਼ਰਮ ਆਉਂਦੀ ਹੈ। ਤਰੁਣ ਚੁੱਘ ਨੇ ਅੱਗੇ ਬੋਲਦੇ ਹੋਏ ਕਿਹਾ ਕੀ ਆਰ. ਡੀ. ਐੱਫ. ਦਾ ਪੈਸਾ ਰੂਰਲ ਡਿਵੈੱਲਪਮੈਂਟ 'ਤੇ ਖਰਚ ਹੋਣਾ ਗਲਤ ਹੈ? ਉਨ੍ਹਾਂ ਕਿਹਾ ਕਿ ਕਿਉਂ ਕੈਪਟਨ ਦੀ ਸਰਕਾਰ ਪੇਂਡੂ ਵਿਕਾਸ ਖ਼ਿਲਾਫ਼ ਹੈ। ਜੇਕਰ ਮੋਦੀ ਸਾਬ੍ਹ ਚਾਹੁੰਦੇ ਹਨ ਕਿ ਰੂਰਲ ਡਿਵੈਲਪਮੈਂਟ ਦਾ ਪੈਸਾ ਪੇਂਡੂ ਵਿਕਾਸ 'ਤੇ ਖਰਚ ਹੋਵੇ ਤਾਂ ਇਸ 'ਚ ਕੀ ਗਲਤ ਹੈ। ਕੀ ਗਲੀਆਂ-ਨਾਲੀਆਂ ਸੜਕਾਂ ਪੱਕੀਆਂ ਨਹੀਂ ਹੋਣੀਆਂ ਚਾਹੀਦੀਆਂ ਹਨ? ਉਨ੍ਹਾਂ ਕਿਹਾ ਕਿ ਕੈਪਟਨ ਦੀ ਸਰਕਾਰ ਨੂੰ ਐੱਸ. ਸੀ. ਭਾਈਚਾਰੇ ਦੇ ਵਿਦਿਆਰਥੀਆਂ ਨੂੰ ਦੇਣ ਵਾਸਤੇ 303 ਕਰੋੜ ਰੁਪਏ ਭੇਜੇ ਗਏ ਪਰ ਹੋਇਆ ਕੀ ਉਨ੍ਹਾਂ ਦੇ ਕੋਲ 69 ਕਰੋੜ ਰੁਪਏ ਤੱਕ ਦਾ ਵੀ ਹਿਸਾਬ ਨਹੀਂ ਹੈ। 303 ਕਰੋੜ ਰੁਪਏ ਜਿਹੜੇ ਵਿਦਿਆਰਥੀਆਂ ਨੂੰ ਦੇਣੇ ਚਾਹੀਦੇ ਸਨ, ਉਨ੍ਹਾਂ ਨੂੰ ਮਿਲੇ ਹੀ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਾਹੌਲ ਬੇਹੱਦ ਖਰਾਬ ਹੋ ਚੁੱਕਾ ਹੈ ਅਤੇ ਡਕੈਤੀਆਂ ਤੱਕ ਵੱਜ ਰਹੀਆਂ ਹਨ। ਰੂਰਲ ਡਿਵੈਲਪਮੈਂਟ ਦੇ ਪੈਸੇ ਨੂੰ ਅੱਗੇ-ਪਿੱਛੇ ਕੀਤਾ ਜਾ ਰਿਹਾ ਹੈ, ਜੋਕਿ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਮਹਿੰਗੇ ਸ਼ੌਂਕਾਂ ਨੇ ਕਰਵਾਈ ਇਹ ਘਟੀਆ ਕਰਤੂਤ, ਪੁਲਸ ਅੜਿੱਕੇ ਆਉਣ 'ਤੇ ਖੁੱਲ੍ਹਿਆ ਭੇਤ
ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨੂੰ ਇਕੱਠੇ ਕਰਕੇ ਕੇਂਦਰ 'ਤੇ ਦਬਾਅ ਬਣਾਉਣ : ਚੰਦੂਮਾਜਰਾ
NEXT STORY