ਅਬੋਹਰ (ਸੁਨੀਲ) : ਅਬੋਹਰ-ਮਲੋਟ ਕੌਮੀ ਮਾਰਗ ਨੰਬਰ-10 'ਤੇ ਬੱਲੁਆਨਾ ਵਿਧਾਨ ਸਭਾ ਖੇਤਰ ਦੇ ਪਿੰਡ ਗੋਬਿੰਦਗੜ ਦੇ ਟੀ-ਪੁਆਇੰਟ 'ਤੇ ਅੱਜ ਤੜਕੇ ਇਕ ਨਿਜੀ ਬੱਸ ਦੀ ਲਪੇਟ 'ਚ ਆਉਣ ਨਾਲ ਇਕ ਸਰਕਾਰੀ ਅਧਿਆਪਕ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ।
ਮਿਲੀ ਜਾਣਕਾਰੀ ਮੁਤਾਬਕ ਪਿੰਡ ਧਰਾਂਗਵਾਲਾ ਵਾਸੀ ਸੁਭਾਸ਼ ਪੁੱਤਰ ਸਹੀਰਾਮ ਪਿੰਡ ਪੱਕੀ ਟਿੱਬੀ ਦੇ ਸਰਕਾਰੀ ਸਕੂਲ ਜਾਣ ਲਈ ਘਰੋਂ ਨਿਕਲਿਆ ਸੀ। ਪਿੰਡ ਗੋਬਿੰਦਗੜ੍ਹ ਨੇੜੇ ਪਹੁੰਚਣ 'ਤੇ ਸਾਹਮਣੇ ਤੋਂ ਆ ਰਹੀ ਇਕ ਨਿਜੀ ਬੱਸ ਦੀ ਲਪੇਟ 'ਚ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਦਾ ਪਤਾ ਲੱਗਣ 'ਤੇ ਸਮਾਜ ਸੇਵੀ ਸੰਸਥਾ ਨਰ ਸੇਵਾ ਨਰਾਇਣ ਸੇਵਾ ਦੇ ਮੈਂਬਰ ਅਤੇ ਥਾਣਾ ਸਦਰ ਮੁੱਖੀ ਅੰਗ੍ਰੇਜ ਸਿੰਘ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ। ਦੱਸਣਯੋਗ ਹੈ ਕਿ ਮ੍ਰਿਤਕ ਸੁਭਾਸ਼ ਹਮੇਸ਼ਾ ਹੈਲਮੇਟ ਪਾ ਕੇ ਡਿਊਟੀ 'ਤੇ ਜਾਂਦਾ ਸੀ ਪਰ ਅੱਜ ਹੀ ਉਸ ਨੇ ਹੈਲਮੇਟ ਨਹੀਂ ਪਾਇਆ ਸੀ। ਪੁਲਸ ਨੇ ਬੱਸ ਅਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਕੇਜਰੀਵਾਲ ਨੇ ਬੈਂਸ ਖਿਲਾਫ ਖੋਲ੍ਹਿਆ ਮੋਰਚਾ, ਕਿਹਾ-ਦਲਿਤ ਭਾਈਚਾਰੇ ਤੋਂ ਮੰਗਣ ਮੁਆਫੀ
NEXT STORY