ਲੁਧਿਆਣਾ (ਵਿੱਕੀ) : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨਵ-ਨਿਯੁਕਤ ਹੋਣ ਵਾਲੇ ਅਧਿਆਪਕਾਂ ਨੂੰ ਸਟੇਸ਼ਨ ਚੁਆਇਸ ਕਰਵਾਉਣ ਲਈ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਮੈਸਜ ਜੰਮ ਕੇ ਵਾਇਰਲ ਹੋ ਰਿਹਾ ਹੈ, ਜਿਸ ਦਾ ਅਸਲ ਸੱਚ ਸਾਹਮਣੇ ਆ ਚੁੱਕਾ ਹੈ। ਸਿੱਖਿਆ ਮਹਿਕਮੇ ਨੇ ਇਸ ਸਬੰਧੀ ਨੋਟਿਸ ਲੈਂਦੇ ਹੋਏ ਵਾਇਰਲ ਹੋਏ ਮੈਸਜ ਨੂੰ ਫਰਜ਼ੀ ਦੱਸਿਆ ਹੈ ਅਤੇ ਉਮੀਦਵਾਰਾਂ ਨੂੰ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਅਜਿਹੇ ਮੈਸੇਜਾਂ ’ਤੇ ਭਰੋਸਾ ਨਾ ਕਰਨ ਲਈ ਕਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਸਮੇਤ ਉੱਤਰੀ ਭਾਰਤ 'ਚ ਅੱਜ ਤੋਂ ਖ਼ਰਾਬ ਰਹੇਗਾ 'ਮੌਸਮ', ਮਹਿਕਮੇ ਨੇ ਦਿੱਤੀ ਜਾਣਕਾਰੀ
ਡਾਇਰੈਕਟਰ ਸਿੱਖਿਆ ਭਰਤੀ, ਪੰਜਾਬ ਵੱਲੋਂ ਜਾਰੀ ਪਬਲਿਕ ਨੋਟਿਸ 'ਚ ਕਿਹਾ ਗਿਆ ਹੈ ਕਿ 6 ਮਾਰਚ, 2020 ਨੂੰ 2364 ਈ. ਟੀ. ਟੀ. ਅਧਿਆਪਕਾਂ ਦੇ ਅਹੁਦਿਆਂ ਨੂੰ ਭਰਨ ਲਈ ਇਸ਼ਤਿਹਾਰ ਦਿੱਤਾ ਗਿਆ ਸੀ। ਇਨ੍ਹਾਂ ਅਹੁਦਿਆਂ ਸਬੰਧੀ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਕਰਵਾਉਣ ਲਈ ਸੋਸ਼ਲ ਮੀਡੀਆ ’ਤੇ ਇਕ ਨੋਟਿਸ ਵਾਇਰਲ ਹੋ ਰਿਹਾ ਹੈ, ਜੋ ਕਿ ਮਹਿਕਮੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਅਤੇ ਨਾ ਹੀ ਮਹਿਕਮੇ ਦੀ ਵੈੱਬਸਾਈਟ ’ਤੇ ਮੁਹੱਈਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 70 ਲਾਪਤਾ ਵਿਅਕਤੀ ਦਿੱਲੀ ਦੀਆਂ ਜੇਲ੍ਹਾਂ 'ਚ, ਬਾਕੀ 5 ਦੀ ਭਾਲ ਜਾਰੀ : ਕੈਪਟਨ
ਮਹਿਕਮੇ ਵੱਲੋਂ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਲਈ 18 ਫਰਵਰੀ ਨੂੰ ਨਹੀਂ ਬੁਲਾਇਆ ਗਿਆ। ਜਦੋਂ ਵੀ ਮਹਿਕਮੇ ਵੱਲੋਂ ਸਟੇਸ਼ਨ ਚੁਆਇਸ ਲਈ ਉਮੀਦਵਾਰਾਂ ਨੂੰ ਬੁਲਾਇਆ ਜਾਵੇਗਾ ਤਾਂ ਉਨ੍ਹਾਂ ਨੂੰ ਮਹਿਕਮੇ ਦੀ ਵੈੱਬਸਾਈਟ ਅਤੇ ਪਬਲਿਕ ਨੋਟਿਸ ਜ਼ਰੀਏ ਸੂਚਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਟਰਾਮਾ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, PGI 'ਚ ਸ਼ੁਰੂ ਹੋਇਆ ਦੇਸ਼ ਦਾ ਪਹਿਲਾ ਐਂਪਿਊਟੀ ਕਲੀਨਿਕ
ਨੋਟਿਸ 'ਚ ਕਿਹਾ ਗਿਆ ਹੈ ਕਿ ਉਮੀਦਵਾਰਾਂ ਨੂੰ ਸਿਰਫ ਮਹਿਕਮੇ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਪਬਲਿਕ ਨੋਟਿਸ ਅਤੇ ਹੋਰ ਜਾਣਕਾਰੀ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।
ਨੋਟ : ਅਧਿਆਪਕਾਂ ਦੀਆਂ ਭਰਤੀਆਂ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੇ ਫਰਜ਼ੀ ਮੈਸਜਾਂ ਬਾਰੇ ਤੁਹਾਡੀ ਕੀ ਹੈ ਰਾਏ
ਅੰਮ੍ਰਿਤਸਰ ’ਚ ਵਾਰਦਾਤ : ਤੇਜ਼ਧਾਰ ਹਥਿਆਰ ਨਾਲ ਆਟੋ ਚਾਲਕ ਦਾ ਕਤਲ
NEXT STORY