ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. 'ਚ ਹੁਣ ਐਂਪਿਊਟੀ ਕਲੀਨਿਕ ਦੀ ਸ਼ੁਰੂਆਤ ਹੋ ਗਈ ਹੈ। ਪੀ. ਜੀ. ਆਈ. ਦੇ ਡਾਕਟਰਾਂ ਦੀ ਮੰਨੀਏ ਤਾਂ ਇਹ ਦੇਸ਼ ਦਾ ਪਹਿਲਾ ਹਸਪਤਾਲ ਬਣ ਗਿਆ ਹੈ, ਜਿੱਥੇ ਐਂਪਿਊਟੀ ਕਲੀਨਿਕ ਖੋਲ੍ਹਿਆ ਗਿਆ ਹੈ। ਇਸ ਕਲੀਨਿਕ 'ਚ ਉਨ੍ਹਾਂ ਟਰਾਮਾ ਮਰੀਜ਼ਾਂ ਨੂੰ ਚੰਗਾ ਇਲਾਜ ਮਿਲ ਸਕੇਗਾ, ਜਿਨ੍ਹਾਂ ਦੇ ਹੱਥ ਜਾਂ ਪੈਰ ਕਿਸੇ ਹਾਦਸੇ 'ਚ ਜ਼ਖ਼ਮੀ ਹੋਣ ਤੋਂ ਬਾਅਦ ਕੱਟ ਦਿੱਤੇ ਜਾਂਦੇ ਹਨ। ਹਾਲਾਂਕਿ ਪਹਿਲਾਂ ਵੀ ਪੀ. ਜੀ. ਆਈ. 'ਚ ਇਲਾਜ ਮਿਲ ਰਿਹਾ ਸੀ ਪਰ ਟਰਾਮਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਮਹਿਕਮਿਆਂ 'ਚ ਜਾਣਾ ਪੈਂਦਾ ਸੀ। ਹੁਣ ਇਹ ਕਲੀਨਿਕ ਖੁੱਲ੍ਹ ਜਾਣ ਨਾਲ ਮਰੀਜ਼ਾਂ ਨੂੰ ਇਕ ਛੱਤ ਦੇ ਹੇਠ ਸਾਰੇ ਮਹਿਕਮਿਆਂ ਦਾ ਇਲਾਜ ਮਿਲ ਸਕੇਗਾ।
ਇਹ ਵੀ ਪੜ੍ਹੋ : ਕੈਪਟਨ ਵੱਲੋਂ ਕਿਸਾਨੀ ਅੰਦੋਲਨ ਨੂੰ ਲੈ ਕੇ ਸੱਦੀ ਸਰਬ ਪਾਰਟੀ ਮੀਟਿੰਗ 'ਚ ਸ਼ਾਮਲ ਨਹੀਂ ਹੋਵੇਗੀ 'ਭਾਜਪਾ'
ਆਰਥੋਪੈਡਿਕ ਮਹਿਕਮੇ ਦੇ ਮੁਖੀ ਪ੍ਰੋ. ਐੱਮ. ਐੱਸ. ਢਿੱਲੋਂ ਦੀ ਮੰਨੀਏ ਤਾਂ ਪੀ. ਜੀ. ਆਈ. ਡਿਸੇਬੀਲਿਟੀ ਨਾਲ ਗ੍ਰਸਤ ਮਰੀਜ਼ਾਂ ਦੇ ਇਲਾਜ ਲਈ ਇਕ ਵਧੀਆ ਹਸਪਤਾਲ ਬਣ ਸਕੇਗਾ, ਜਿੱਥੇ ਮਰੀਜ਼ਾਂ ਨੂੰ ਸਾਰੇ ਤਰ੍ਹਾਂ ਦਾ ਬਿਹਤਰ ਇਲਾਜ ਮਿਲੇਗਾ। ਪੀ. ਜੀ. ਆਈ. ਡਾਇਰੈਕਟਰ ਡਾ. ਜਗਤਰਾਮ ਨੇ ਦੱਸਿਆ ਕਿ ਇਹ ਪੀ. ਜੀ. ਆਈ. ਲਈ ਇਕ ਵੱਡੀ ਪ੍ਰਾਪਤੀ ਹੈ ਅਤੇ ਇਸ ਨਾਲ ਮਰੀਜ਼ਾਂ ਨੂੰ ਹੋਰ ਜ਼ਿਆਦਾ ਸੌਖ ਮਿਲੇਗੀ। ਇਸ ਤਰ੍ਹਾਂ ਦੀ ਸਹੂਲਤ ਦੇਸ਼ 'ਚ ਕਿਤੇ ਨਹੀਂ ਹੈ। ਟਰਾਮਾ 'ਚ ਰੋਜ਼ਾਨਾ ਕਈ ਕੇਸ ਆਉਂਦੇ ਹਨ, ਜਿਸ 'ਚ ਮਰੀਜ਼ ਨੂੰ ਆਪਣੇ ਹੱਥ ਜਾਂ ਪੈਰ ਗੁਆਉਣੇ ਪੈਂਦੇ ਹਨ। ਅਜਿਹੇ 'ਚ ਇਲਾਜ ਲਈ ਘੁੰਮਣਾ ਨਹੀਂ ਪਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਪਤਨੀ ਤੇ ਪੁੱਤਰ ਦਾ ਕਤਲ ਕਰਕੇ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ
6 ਮਹਿਕਮਿਆਂ ਨੂੰ ਕੀਤਾ ਇਕੱਠਾ
ਡਾ. ਢਿੱਲੋਂ ਨੇ ਦੱਸਿਆ ਕਿ ਸਾਰੀਆਂ ਸੇਵਾਵਾਂ ਨੂੰ ਇਕ ਇਕ ਜਗ੍ਹਾ ਇਕੱਠਾ ਕੀਤਾ ਗਿਆ ਹੈ, ਜਿਸ 'ਚ ਮਰੀਜ਼ ਨੂੰ ਆਰਥੋਪੈਡਿਕ, ਫਿਜ਼ੀਕਲ ਐਂਡ ਮੈਡੀਕਲ ਰਿਹੈਬਲੀਟੇਸ਼ਨ, ਆਕਿਊਪੇਸ਼ਨਲ ਥੈਰੇਪੀ, ਪ੍ਰੋਸਥੇਟਿਕ, ਸਾਈਕੋਲਾਜਿਸਟ ਅਤੇ ਨਰਸਿੰਗ ਮਹਿਕਮੇ ਦੀ ਸਰਵਿਸ ਨੂੰ ਸ਼ਾਮਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਜਾਣ ਵਾਲੇ ਪਟਿਆਲਾ ਜ਼ਿਲ੍ਹੇ ਦੇ 3 ਕਿਸਾਨ ਗ੍ਰਿਫ਼ਤਾਰ
ਮਰੀਜ਼ਾਂ ਦੇ ਨਾਲ ਡਾਕਟਰਾਂ ਨੂੰ ਵੀ ਹੋਵੇਗਾ ਫਾਇਦਾ
ਮਰੀਜ਼ ਨੂੰ ਵੱਖ-ਵੱਖ ਮਹਿਕਮਿਆਂ 'ਚ ਰੈਫਰ ਕਰਨ ਨਾਲ ਮਰੀਜ਼ ਦਾ ਤਣਾਅ ਵੱਧਦਾ ਹੈ। ਸਰੀਰ ਦਾ ਕੋਈ ਵੀ ਅੰਗ ਗੁਆਉਣਾ ਸੌਖਾ ਨਹੀਂ ਹੈ। ਸਰੀਰ ਤੋਂ ਜ਼ਿਆਦਾ ਮਾਨਸਿਕ ਪੱਧਰ ’ਤੇ ਇਸ ਦਾ ਅਸਰ ਪੈਂਦਾ ਹੈ। ਮਰੀਜ਼ਾਂ ਦੇ ਨਾਲ ਹੀ ਡਾਕਟਰਾਂ ਨੂੰ ਵੀ ਡਾਟਾਬੇਸ ਇਕੱਠਾ ਕਰਨ 'ਚ ਫਾਇਦਾ ਹੋਵੇਗਾ।
ਨੋਟ : ਚੰਡੀਗੜ੍ਹ PGI 'ਚ ਸ਼ੁਰੂ ਹੋਏ ਦੇਸ਼ ਦੇ ਪਹਿਲੇ ਐਂਪਿਊਟੀ ਕਲੀਨਿਕ ਬਾਰੇ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ 'ਚ ਲਿਖੋ
ਪੰਜਾਬ ਪੁਲਸ ਤੋਂ ਸੇਵਾ ਮੁਕਤ ਹੋਣ ਮਗਰੋਂ ਹੁਣ ਚੋਣ ਮੈਦਾਨ ’ਚ ਉਤਰਨ ਲਈ ਤਿਆਰ ਬਲਕਾਰ ਸਿੰਘ
NEXT STORY