ਚੰਡੀਗੜ੍ਹ (ਆਸ਼ੀਸ਼) : ਸਿੱਖਿਆ ਵਿਭਾਗ ਵਿਚ ਅਧਿਆਪਕਾਂ ਦੀ ਘਾਟ ਜਲਦੀ ਹੀ ਪੂਰੀ ਹੋ ਜਾਵੇਗੀ। ਵਿਭਾਗ ਨੇ 79 ਸੇਵਾਮੁਕਤ ਅਧਿਆਪਕਾਂ ਨੂੰ ਜੁਆਇਨ ਕਰਵਾ ਦਿੱਤਾ ਹੈ। ਜੁਆਇਨ ਕਰਨ ਵਾਲੇ ਅਧਿਆਪਕਾਂ ਵਿਚ 43 ਲੈਕਚਰਾਰ, ਜਦਕਿ 36 ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ ਸ਼ਾਮਲ ਹਨ। ਨਿਯੁਕਤ ਅਧਿਆਪਕਾਂ ਵਿਚ ਲੈਕਚਰਾਰ ਅਤੇ ਟੀ. ਜੀ. ਟੀ. ਤੋਂ ਇਲਾਵਾ ਇਕ ਸਹਾਇਕ ਡਾਇਰੈਕਟਰ, 5 ਪ੍ਰਿੰਸੀਪਲ ਅਤੇ 7 ਹੈੱਡਮਾਸਟਰ ਹਨ। ਇਹ ਅਧਿਆਪਕ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਗੇ। 43 ਲੈਕਚਰਾਰਾਂ ਦੀ ਨਿਯੁਕਤੀ ਤੋਂ ਬਾਅਦ ਸਿੱਖਿਆ ਵਿਭਾਗ ਦੇ 33 ਹਜ਼ਾਰ ਵਿਦਿਆਰਥੀਆਂ ਨੂੰ ਸਿੱਖਿਆ ਮੁਹੱਈਆ ਕਰਨ ਲਈ 281 ਲੈਕਚਰਾਰ ਰੱਖੇ ਹਨ।
ਇਹ ਖ਼ਬਰ ਵੀ ਪੜ੍ਹੋ - ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, ਜ਼ਿਲ੍ਹਾ ਤੇ ਯੂਨੀਵਰਸਿਟੀ ਪੱਧਰ ਤੱਕ ਵਧਾਇਆ ਜਾਵੇਗਾ MLF ਦਾ ਦਾਇਰਾ
ਧਿਆਨਯੋਗ ਹੈ ਕਿ ਇਸ ਸਮੇਂ 238 ਰੈਗੂਲਰ ਲੈਕਚਰਾਰ ਸਿੱਖਿਆ ਵਿਭਾਗ ’ਚ ਕੰਮ ਕਰ ਰਹੇ ਹਨ। ਹੋਰ ਲੈਕਚਰਾਰਾਂ ਦੀ ਕਮੀ ਜੇ. ਬੀ. ਟੀ. ਅਤੇ ਟੀ. ਜੀ. ਟੀ. ਅਧਿਆਪਕ ਪੂਰੀ ਕਰ ਰਹੇ ਹਨ। ਜਦੋਂ ਕਿ 36 ਟੀ. ਜੀ. ਟੀ. ਅਧਿਆਪਕਾਂ ਦੀ ਭਰਤੀ ਮਗਰੋਂ ਛੇਵੀਂ ਤੋਂ ਦਸਵੀਂ ਜਮਾਤ ਦੇ ਅਧਿਆਪਕਾਂ ਦੀ ਗਿਣਤੀ 700 ਦੇ ਕਰੀਬ ਹੋ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਮਾਨ ਸਰਕਾਰ, ਸੂਬੇ ਦਾ ਆਰਥਿਕ ਸੰਕਟ ਵਧਣ ਦੀ ਦਿੱਤੀ ਚਿਤਾਵਨੀ
1993 ’ਚ 559 ਲੈਕਚਰਾਰ ਅਸਾਮੀਆਂ ਦੀ ਮਨਜ਼ੂਰੀ, ਕਦੇ ਭਰਤੀ ਨਹੀਂ ਹੋਈ
ਪ੍ਰਸ਼ਾਸਨ ਨੇ 1993 ਵਿਚ ਸ਼ਹਿਰ ਦੇ 20 ਸੀਨੀਅਰ ਸੈਕੰਡਰੀ ਸਕੂਲਾਂ ਵਿਚ ਪੜ੍ਹਾਉਣ ਲਈ 559 ਅਸਾਮੀਆਂ ਮਨਜ਼ੂਰ ਕੀਤੀਆਂ ਸਨ। ਮਨਜ਼ੂਰੀ ਤੋਂ ਬਾਅਦ ਇਕ ਵਾਰ ਲੈਕਚਰਾਰ ਦੀ ਭਰਤੀ ਕੀਤੀ ਗਈ। 29 ਸਾਲਾਂ ਦੌਰਾਨ ਨਾ ਤਾਂ ਵਿਭਾਗ ਦੇ ਲੈਕਚਰਾਰਾਂ ਦੀ ਗਿਣਤੀ ਵਧਾਈ ਗਈ ਅਤੇ ਨਾ ਹੀ ਰੈਗੂਲਰ ਲੈਕਚਰਾਰਾਂ ਦੀ ਭਰਤੀ ਦੀ ਪ੍ਰਕਿਰਿਆ ਸਫਲ ਹੋ ਸਕੀ। 2022 ਤਕ ਵਿਭਾਗ ਕੋਲ 42 ਸੀਨੀਅਰ ਸੈਕੰਡਰੀ ਸਕੂਲਾਂ ਵਿਚ 33 ਹਜ਼ਾਰ ਵਿਦਿਆਰਥੀ ਹਨ ਪਰ ਲੈਕਚਰਾਰਾਂ ਦੀ ਗਿਣਤੀ 238 ਤਕ ਪਹੁੰਚ ਗਈ ਸੀ। ਸਿੱਖਿਆ ਵਿਭਾਗ ਵਲੋਂ ਜਾਰੀ ਕੀਤੀ ਗਈ ਸੂਚੀ ਵਿਚ ਸਾਬਕਾ ਸਹਾਇਕ ਡਾਇਰੈਕਟਰ ਰੰਜਨਾ ਸ਼੍ਰੀਵਾਸਤਵ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-35 ਵਿਚ ਸੰਸਕ੍ਰਿਤ, ਜਦੋਂਕਿ ਕੈਮਿਸਟਰੀ ਵਿਚ ਸੈਕਟਰ-16 ਵਿਚ ਪ੍ਰਿੰਸੀਪਲ ਨੀਰੂ ਸੋਫਤ, ਅਰਥ ਸ਼ਾਸਤਰ ਵਿਚ ਸੈਕਟਰ-22 ਵਿਚ ਰੁਪਿੰਦਰਪਾਲ ਕੌਰ, ਅਸ਼ਵਨੀ ਕੁਮਾਰ ਸ਼ਰਮਾ ਮੌਲੀਜਾਗਰਾਂ, ਸੈਕਟਰ-20 ਹਿਸਟਰੀ ਵਿਚ ਕਿਰਨ ਵਾਲਾ ਅਤੇ ਹਰੀ ਚੰਦ ਨੂੰ ਸੈਕਟਰ-27 ਵਿਚ ਫਿਜ਼ਿਕਸ ਲੈਕਚਰਾਰ ਲਾਇਆ ਗਿਆ ਹੈ। ਵਿਭਾਗ ਵਲੋਂ ਨਿਯੁਕਤ ਕੀਤੇ ਗਏ ਲੈਕਚਰਾਰ ਅਗਲੇ ਹਫ਼ਤੇ ਸਕੂਲਾਂ ਵਿਚ ਜੁਆਇਨ ਕਰ ਲੈਣਗੇ। ਜਦਕਿ ਹੈੱਡਮਾਸਟਰ ਰਾਮ ਸਿੰਘ, ਮਨੋਜ ਕੁਮਾਰ ਸ਼ਰਮਾ, ਸੁਨੀਤਾ ਕੌਂਡਲ, ਪਰਮਜੀਤ ਕੌਰ, ਸ਼ੰਕੁਤਲਾ, ਸੁਖਦੇਵ ਸਿੰਘ, ਪ੍ਰੇਮ ਕੁਮਾਰੀ ਅਤੇ ਵਿਨੋਦ ਗੁਪਤਾ ਟੀ. ਜੀ. ਟੀ. ’ਚ ਜੁਆਇਨ ਕਰਨ ਜਾ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - 19 ਸਾਲਾ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ, ਖੇਤਾਂ ’ਚੋਂ ਮਿਲੀ ਲਾਸ਼
ਅਪ੍ਰੈਲ ’ਚ ਰੀਨਿਊ ਹੋਵੇਗਾ ਕੰਟਰੈਕਟ
ਸੇਵਾਮੁਕਤ ਅਧਿਆਪਕਾਂ ਨੂੰ ਠੇਕੇ ’ਤੇ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਦਾ ਹਰ ਸਾਲ ਅਪ੍ਰੈਲ ਮਹੀਨੇ ਵਿਚ ਨਵੀਨੀਕਰਨ ਕੀਤਾ ਜਾਵੇਗਾ। ਵਿਭਾਗ ਵਲੋਂ ਅਧਿਆਪਕਾਂ ਨੂੰ ਮਾਣ ਭੱਤਾ ਦਿੱਤਾ ਜਾਵੇਗਾ, ਜੋ ਸੇਵਾਮੁਕਤੀ ਦੇ ਸਮੇਂ ਤਨਖਾਹ ਵਿਚੋਂ ਪੈਨਸ਼ਨ ਦਾ ਹਿੱਸਾ ਕੱਟ ਕੇ ਅਦਾ ਕੀਤਾ ਜਾਵੇਗਾ। ਰੈਗੂਲਰ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ ਮਨਜ਼ੂਰੀ ਨਹੀਂ ਮਿਲੀ, ਜਿਸ ਕਾਰਨ ਸੇਵਾਮੁਕਤ ਅਧਿਆਪਕਾਂ ਨੂੰ ਦੁਬਾਰਾ ਬੁਲਾਇਆ ਗਿਆ ਹੈ। ਸਾਰੇ 65 ਸਾਲ ਦੀ ਉਮਰ ਤਕ ਸੇਵਾ ਕਰਨਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪ੍ਰਤਾਪ ਸਿੰਘ ਬਾਜਵਾ ਨੇ ਘੇਰੀ ਮਾਨ ਸਰਕਾਰ, ਸੂਬੇ ਦਾ ਆਰਥਿਕ ਸੰਕਟ ਵਧਣ ਦੀ ਦਿੱਤੀ ਚਿਤਾਵਨੀ
NEXT STORY