ਲੁਧਿਆਣਾ (ਵਿੱਕੀ) : ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਚਿਤਾਵਨੀ ਦਿੱਤੀ ਹੈ ਕਿ ਗੈਰ ਪਾਰਦਰਸ਼ੀ ਢੰਗ ਤੇ ਸਿਆਸੀ ਦਖਲ-ਅੰਦਾਜ਼ੀ ਦੇ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਨਾ ਕੀਤੀਆਂ ਜਾਣ। ਮੋਰਚੇ ਦੇ ਕਨਵੀਨਰ ਸੁਖਵਿਦਰ ਚਾਹਲ ਅਤੇ ਹੋਰਾਂ ਨੇ ਕਿਹਾ ਕਿ ਅਧਆਪਕਾਂ ਦੀਆਂ ਬਦਲੀਆਂ ਕਰਨ ਦੇ ਸਰਕਾਰੀ ਐਲਾਨ ਦੀ ਸਾਂਝਾ ਅਧਿਆਪਕ ਮੋਰਚਾ ਸਖਤ ਸ਼ਬਦਾਂ 'ਚ ਨਿੰਦਾ ਕਰਦਾ ਹੈ।
ਸਾਂਝਾ ਅਧਿਆਪਕ ਮੋਰਚਾ ਨੇ ਇਹ ਵੀ ਮੰਗ ਕੀਤੀ ਕਿ ਮੋਰਚੇ ਵਲੋਂ ਵਿਭਾਗ ਨੂੰ ਦਿੱਤੇ ਸੁਝਾਵਾਂ ਦੇ ਮੁਤਾਬਕ ਟ੍ਰਾਂਸਫਰ ਨੀਤੀ 'ਚ ਸੋਧ ਕਰਕੇ ਆਪ ਅਧਿਆਪਕਾਂ ਤੋਂ ਅਰਜ਼ੀਆਂ ਮੰਗਣ ਉਪਰੰਤ ਬਦਲੀ ਕਰਾਉਣ ਦੀ ਇੱਛਾ ਵਾਲੇ ਹਰ ਅਧਿਆਪਕ ਨੂੰ ਮੌਕਾ ਦਿੱਤਾ ਜਾਵੇ।
8 ਘੰਟੇ ਬਿਜਲੀ ਦੀ ਸਪਲਾਈ ਨਾ ਮਿਲਣ ਕਾਰਨ ਕਿਸਾਨਾਂ ਨੇ ਕੀਤੀ ਨਾਅਰੇਬਾਜ਼ੀ
NEXT STORY