ਭਾਮੀਆਂ ਕਲਾਂ\ਲੁਧਿਆਣਾ (ਜਗਰੂਪ, ਜਗਮੀਤ ਭਾਮੀਆ) : ਪਿੰਡ ਭਾਮੀਆਂ ਕਲਾਂ ’ਚ ਸਥਿਤ ਮੰਦਰ ਬਾਬਾ ਕੀਰਤੀ ’ਚ ਅਣਪਛਾਤਿਆਂ ਵਲੋਂ ਪੁਜਾਰੀ ਨੂੰ ਬੇਰਹਿਮੀ ਨਾਲ ਕਤਲ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਵਾਰਦਾਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਇਕ ਔਰਤ ਸਵੇਰੇ 7 ਵਜੇ ਦੇ ਕਰੀਬ ਮੰਦਰ ’ਚ ਮੱਥਾ ਟੇਕਣ ਆਈ। ਉਕਤ ਔਰਤ ਮੁਤਾਬਕ ਜਿਸ ਸਮੇਂ ਉਹ ਮੰਦਰ ’ਚ ਦਾਖਲ ਹੋਈ ਤਾਂ ਪੁਜਾਰੀ ਰਾਮਾ ਸ਼ੰਕਰ ਖੂਨ ਨਾਲ ਲਥਪਥ ਹੋ ਕੇ ਜ਼ਮੀਨ ’ਤੇ ਡਿੱਗਾ ਪਿਆ ਸੀ। ਔਰਤ ਨੇ ਘਟਨਾ ਦੀ ਸੂਚਨਾ ਪਿੰਡ ਦੇ ਪੰਚ ਵਿਜੇ ਕੁਮਾਰ ਨੂੰ ਦਿੱਤੀ। ਜਿਸ ਤੋਂ ਬਾਅਦ ਵਾਰਦਾਤ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ।
ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਉ¤ਚ ਅਧਿਕਾਰੀ ਡੀ. ਸੀ. ਪੀ. ਇਨਵੈਸਟੀਗੇਸ਼ਨ ਭੁਪਿੰਦਰ ਸਿੰਘ ਸਿੱਧੂ, ਸੰਦੀਪ ਮਲਿਕ ਆਈ. ਪੀ. ਐ¤ਸ., ਬਲਕਾਰ ਸਿੰਘ ਐ¤ਸ. ਪੀ. , ਸੰਦੀਪ ਸ਼ਰਮਾ ਏ. ਡੀ. ਸੀ.- 4, ਗੁਰਮੀਤ ਸਿੰਘ ਕਿੰਗਰਾ ਇਲਾਕਾ ਡੀ. ਐ¤ਸ. ਪੀ. ਆਦਿ ਭਾਰੀ ਪੁਲਸ ਸਮੇਤ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਉਕਤ ਕਤਲ ਮੰਦਰ ਦੀ ਜਾਇਦਾਦ ਨੂੰ ਲੈ ਕੇ ਹੋਇਆ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਖਸਤਾ ਹਾਲਤ ਸੜਕਾਂ ਕਾਰਨ ਲੋਕ ਪ੍ਰੇਸ਼ਾਨ
NEXT STORY