ਐਂਟਰਟੇਨਮੈਂਟ ਡੈਸਕ- ‘ਬੁਲੇਟ ਤਾਂ ਰੱਖਿਆ ਪਟਾਕੇ ਪਾਉਣ ਨੂੰ’ ਗੀਤ ਰਾਹੀਂ ਪੰਜਾਬੀ ਸੰਗੀਤਕ ਜਗਤ ’ਚ ਧਮਾਲ ਪਾਉਣ ਵਾਲੀ ਸੁਨੰਦਾ ਸ਼ਰਮਾ ਨੇ ਬੀਤੇ ਦਿਨ ਆਪਣੇ ਨਾਲ ਹੋਈ ਧੋਖਾਧੜੀ ਸਬੰਧੀ ਪੋਸਟ ਪਾਈ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਸੀ, ਜਿਸ ਦਾ ਨੋਟਿਸ ਸਰਕਾਰ ਵੱਲੋਂ ਲਿਆ ਵੀ ਗਿਆ। ਹੁਣ ਸੁਨੰਦਾ ਸ਼ਰਮਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਮਗਰੋਂ ਹੁਣ ਪੰਜਾਬੀ ਸਿੰਗਰ ਕਾਕਾ ਨੇ ਪਾਈ ਪੋਸਟ, ਕਿਹਾ- ਮੇਰੇ ਨਾਲ ਵੀ ਹੋਇਆ Fraud

ਇੱਥੇ ਦੱਸ ਦੇਈਏ ਕਿ ਸੁਨੰਦਾ ਦੀ ਸ਼ਿਕਾਇਤ ’ਤੇ ਪੁਲਸ ਨੇ ਪੰਜਾਬ ਦੇ ਨਾਮੀ ਮਿਊਜ਼ਿਕ ਪ੍ਰੋਡਿਊਸਰ ਪੁਸ਼ਪਿੰਦਰ ਧਾਲੀਵਾਲ ਉਰਫ਼ ਪਿੰਕੀ ਧਾਲੀਵਾਲ ’ਤੇ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਨੰਦਾ ਸ਼ਰਮਾ ਨੇ ਮੁਹਾਲੀ ਦੇ ਜ਼ਿਲਾ ਪੁਲਸ ਮੁਖੀ ਦੀਪਕ ਪਾਰਿਕ ਨੂੰ ਦਿੱਤੀ ਸ਼ਿਕਾਇਤ ’ਚ ਧਾਲੀਵਾਲ ’ਤੇ ਆਰਥਿਕ ਸ਼ੋਸ਼ਣ, ਧੋਖਾਧੜੀ, ਜ਼ਬਰਦਸਤੀ ਦਸਤਾਵੇਜ਼ਾਂ ’ਤੇ ਦਸਤਖਤ ਕਰਵਾਉਣ, ਬਦਨਾਮ ਕਰਨ ਦੀਆਂ ਧਮਕੀਆਂ ਦੇਣ ਤੇ ਨਿੱਜੀ ਜਾਇਦਾਦ ਦੀ ਗ਼ੈਰ-ਕਾਨੂੰਨੀ ਕਬਜ਼ੇਬਾਜ਼ੀ ਦੇ ਗੰਭੀਰ ਦੋਸ਼ ਲਾਏ ਹਨ, ਜਿਸ ਤੋਂ ਬਾਅਦ ਥਾਣਾ ਮਟੌਰ ਦੀ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 406, 420, 465, 467, 468, 341, 500, 506 ਤਹਿਤ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਸੁਨੰਦਾ ਸ਼ਰਮਾ ਦੇ ਸਪੋਰਟ 'ਚ ਆਈ ਪੰਜਾਬੀ ਅਦਾਕਾਰਾ ਸੋਨੀਆ ਮਾਨ, ਕਿਹਾ- ਤੁਸੀਂ ਇਕੱਲੇ ਨਹੀਂ ਹੋ
ਸੁਨੰਦਾ ਨੇ ਪੋਸਟ ਸਾਂਝੀ ਕਰਕੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕੈਪਸ਼ਨ ਵਿਚ ਲਿਖਿਆ, ਸੀ.ਐੱਮ. ਸਾਹਿਬ ਦਾ ਬਹੁਤ-ਬਹੁਤ ਧੰਨਵਾਦ, ਜੋ ਉਨ੍ਹਾਂ ਨੇ ਮੇਰੀ ਗੱਲ ਸੁਣੀ, ਮੇਰੀ ਗੱਲ ਨੂੰ ਤਵੱਜੋ ਦਿੱਤੀ ਅਤੇ ਆਪਣੀ ਭੈਣ ਸਮਝ ਕੇ ਮੇਰੀ ਗੱਲ ਸੁਣੀ। ਇੱਥੇ ਹੀ ਮੈਂ ਇਕ ਗੱਲ ਹੋਰ ਕਹਿਣਾ ਚਾਹਾਂਗੀ ਕਿ ਤੁਸੀਂ ਸਿਰਫ ਮੇਰੀ ਗੱਲ ਨਹੀਂ ਸੁਣੀ ਸਗੋਂ ਤੁਸੀਂ ਉਨ੍ਹਾਂ ਕਈ ਔਰਤਾਂ ਦੀ ਗੱਲ ਨੂੰ ਤਵੱਜੋ ਦਿੱਤੀ ਹੈ, ਜੋ ਕਦੇ ਆਪਣੇ ਹੱਕ ਲਈ ਨਹੀਂ ਬੋਲ ਪਾਈਆਂ। ਇਸ ਤੋਂ ਇਲਾਵਾ ਸੁਨੰਦਾ ਨੇ ਪੰਜਾਬੀ ਮੀਡੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡਾ ਸਾਥ ਬਹੁਤ ਮਾਇਨੇ ਰੱਖਦਾ ਸੀ।
ਇਹ ਵੀ ਪੜ੍ਹੋ: ਪੰਜਾਬੀ ਇੰਡਸਟਰੀ 'ਚ ਸੋਗ ਦੀ ਲਹਿਰ, ਇਸ ਮਸ਼ਹੂਰ ਗੀਤਕਾਰ ਦਾ ਹੋਇਆ ਦਿਹਾਂਤ
ਇਸ ਤੋਂ ਇਲਾਵਾ ਉਸ ਨੇ ਪੋਸਟ ਵਿਚ ਵੀ ਲਿਖਿਆ ਕਿ ਇਹ ਮਸਲਾ ਇਕੱਲੇ ਕਿਸੇ ਇਕਰਾਰਨਾਮੇ ਯਾਂ ਪੈਸਿਆਂ ਦਾ ਨਹੀਂ। ਇਹ ਮਸਲਾ ਹੈ ਜੋ ਮੈਨੂੰ ਬਿਮਾਰ ਕਿਤਾ ਗਿਆ। ਇਹ ਹਰ ਉਸ ਕਲਾਕਾਰ ਦਾ ਮਸਲਾ ਹੈ, ਜੋ ਇਕ ਮੱਧ ਵਰਗ ਪਰਿਵਾਰ ਤੋਂ ਆਉਂਦਾ ਹੈ ਸੁਪਨੇ ਲੈ ਕੇ ਅਤੇ ਐਹੋ ਜੇਹੇ ਮਗਰਮੱਛਾਂ ਦੇ ਜਾਲ ਵਿਚ ਫੱਸ ਜਾਂਦਾ ਹੈ। ਇਹ ਸਾਡੇ ਕੋਲੋਂ ਹੱਡ-ਤੋੜ ਮਿਹਨਤ ਕਰਾਉਂਦੇ ਨੇ ਅਤੇ ਸਾਡੀ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਘਰ ਭਰਦੇ ਨੇ ਤੇ ਸਾਨੂੰ ਕਿਸੇ ਮੰਗਤੇ ਵਾਂਗ ਟਰੀਟ ਕਰਦੇ ਨੇ। ਕਹਿੰਦੇ ਨੇ 'ਇਹਨੂੰ ਰੋਟੀ ਪਾਈ ਆ ਮੈਂ, ਚੱਪਲਾਂ ਵਿਚ ਆਈ ਸੀ'...ਹੇ ਵਾਹਿਗੁਰੂ...ਤੇਰੇ ਬਨਾਏ ਬੰਦੇ ਆਪਣੇ ਆਪ ਨੂੰ ਤੇਰੇ ਤੋਂ ਉੱਤੇ ਦਸਦੇ ਨੇ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਬਾਰੇ ਵੱਡੀ ਖ਼ਬਰ, ਲਿਆ ਜਾ ਸਕਦੈ ਵੱਡਾ Action!
ਇਨ੍ਹਾਂ ਨੇ ਮੈਨੂੰ ਬੀਮਾਰ ਕਰਤਾ। ਕਮਰੇ ਵਿਚ ਵੜ੍ਹ-ਵੜ੍ਹ ਰੋਈਂ ਆ ਮੈਂ ਇਕੱਲੀ। ਕਈ ਵਾਰ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ। ਫਿਰ ਵੀ ਹੱਸਦੀ-ਵੱਸਦੀ ਲੋਕਾਂ ਅੱਗੇ ਆਉਂਦੀ ਰਹੀ। ਮੈਂ ਸਿਆਣੀ ਸੀ ਇਸ ਗੱਲ ਨੂੰ ਲੈ ਕੇ, ਜੇ ਮੈਂ ਰੋਂਦੀ ਲੋਕਾਂ ਸਾਹਮਣੇ ਆਈ ਤਾ ਇਕ ਮਗਰਮੱਛ ਤੋਂ ਨਿਕਲ ਕੇ ਦੂਜੇ ਮਗਰਮੱਛ ਦੀ ਜਾਲ ਵਿਚ ਫਸ ਜਾਵਾਂਗੀ। ਪਤਾ ਨਈ ਮੇਰੇ ਵਾਰਗੇ ਕਿਨੇ ਹੀ ਹੋਰ ਬਚੇ ਨੇ, ਜਿਹੜੇ ਅਜਿਹੇ ਲੋਕਾਂ ਦੇ ਸ਼ਿਕਾਰ ਹੋਏ ਨੇ, ਸਾਰੇ ਆਓ ਅੱਜ ਬਹਾਰ, ਇਹ ਦੌਰਾ ਸਾਡਾ ਹੈ, ਇਹ ਮਿਹਨਤ ਸਾਡੀ ਹੈ ਤੇ ਇਸਦਾ ਫਲ ਵੀ ਸਾਨੂੰ ਹੀ ਮਿਲਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕਾਲ' ਬਣਿਆ ਕਿਰਾਏ ਦਾ ਮਕਾਨ! ਘਰ 'ਚ ਵਿਛ ਗਏ ਸੱਥਰ
NEXT STORY