ਅਬੋਹਰ (ਸੁਨੀਲ, ਰਹੇਜਾ) - ਥਾਣਾ ਬਹਾਵਵਾਲਾ ਮੁਖੀ ਬਚਨ ਸਿੰਘ ਦੀ ਅਗਵਾਈ ਹੇਠ ਚੌਕੀ ਪੱਟੀ ਸਦੀਕ ਮੁਖੀ ਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਮੁੱਖ ਮੁਲਜ਼ਮ ਮੁਕੇਸ਼ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਚੱਕ ਥਾਣਾ ਰਾਣੀਵਾਲਾ ਜ਼ਿਲਾ ਸਿਰਸਾ ਹਰਿਆਣਾ ਤੇ ਉਸ ਦੇ ਚਾਚਾ ਬਲਵੰਤ ਰਾਏ ਪੁੱਤਰ ਮਨਫੂਲ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ ਅਤੇ ਲੜਕੀ ਨੂੰ ਪੁਲਸ ਨੇ ਭਾਲ ਲਿਆ ਹੈ। ਲੜਕੀ ਨੂੰ ਮਾਣਯੋਗ ਜੱਜ ਮੈਡਮ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕਰ ਕੇ 164 ਦੇ ਬਿਆਨ ਕਲਮਬੱਧ ਕਰਵਾਏ। ਅਜੇ ਇਸ ਮਾਮਲੇ ਵਿਚ ਲੜਕੇ ਦੀ ਮਾਂ ਤੇ ਹੋਰ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਪੁਲਸ ਦੋ ਮੁਲਜ਼ਮਾਂ ਸੋਨੂੰ ਪੁੱਤਰ ਚਾਨਨ ਰਾਮ ਵਾਸੀ ਲਾਡਨੀ ਥਾਣਾ ਰਾਣੀਆਂ ਜ਼ਿਲਾ ਸਿਰਸਾ, ਜੈ ਸਿੰਘ ਪੁੱਤਰ ਕਾਨਹਾ ਰਾਮ ਵਾਸੀ ਚੱਕ ਥਾਣਾ ਰਾਣੀਵਾਲਾ ਜ਼ਿਲਾ ਸਿਰਸਾ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਚਾਨਨ ਰਾਮ ਨੇ ਜ਼ਿਲਾ ਪੁਲਸ ਕਪਤਾਨ ਕੇਤਨ ਬਲਿਰਾਮ ਪਾਟਿਲ ਤੋਂ ਮੰਗ ਕੀਤੀ ਸੀ ਕਿ ਉਸ ਦੇ ਪੁੱਤਰ ਮੋਨੂੰ, ਜੈ ਕਿਸ਼ਨ ਨੂੰ ਇਸ ਮਾਮਲੇ ਵਿਚ ਝੂਠਾ ਫਸਾਇਆ ਗਿਆ ਹੈ, ਇਸ ਦੀ ਜਾਂਚ ਕੀਤਾ ਜਾਵੇ।
ਹੁਣ ਇਸ ਮਾਮਲੇ 'ਚ ਦੋਵੇਂ ਮੁੱਖ ਮੁਲਜ਼ਮ ਮੁਕੇਸ਼ ਕੁਮਾਰ ਤੇ ਉਸ ਦੇ ਚਾਚਾ ਬਲਵੰਤ ਰਾਏ ਨੂੰ ਮਾਣਯੋਗ ਜੱਜ ਸਤਵੀਰ ਕੌਰ ਦੀ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ। ਥਾਣਾ ਬਹਾਵਵਾਲਾ ਦੀ ਪੁਲਸ ਨੇ ਲੜਕੀ ਦੀ ਮਾਤਾ ਦਰਸ਼ਨਾ ਰਾਣੀ ਪਤਨੀ ਦਲੀਪ ਕੁਮਾਰ ਵਾਸੀ ਸ਼ੇਰਗੜ੍ਹ ਦੇ ਬਿਆਨਾਂ ਦੇ ਆਧਾਰ 'ਤੇ ਮੋਨੂੰ, ਮੁਕੇਸ਼ ਕੁਮਾਰ, ਜੈ ਸਿੰਘ, ਲੜਕੇ ਦੀ ਮਾਂ ਕਲਾਵੰਤੀ, ਮਾਮਾ ਮੁਕੇਸ਼ ਕੁਮਾਰ ਤੇ ਹੋਰ ਲੋਕਾਂ ਖਿਲਾਫ ਉਸ ਦੀ ਧੀ ਨੂੰ ਪਿੰਡ ਢੀਂਗਾਵਾਲੀ ਤੋਂ ਰਸਤੇ ਵਿਚ ਜਬਰਨ ਜੀਪ 'ਚ ਸੁੱਟਣ ਦਾ ਮਾਮਲਾ ਦਰਜ ਕੀਤਾ ਸੀ। ਮਾਮਲੇ ਦੀ ਜਾਂਚ ਜਾਰੀ ਹੈ।
20 ਸੀਟਾਂ ਲਈ ਉਪ-ਚੋਣਾਂ ਸਬੰਧੀ ਭਾਜਪਾ ਨੇ ਨਹੀਂ ਕੀਤੀ ਹੈ ਕੋਈ ਤਿਆਰੀ
NEXT STORY