ਮੋਹਾਲੀ, (ਕੁਲਦੀਪ)- ਸੈਕਟਰ-69 ਸਥਿਤ ਇਕ ਨਾਮੀ ਨਿੱਜੀ ਹਸਪਤਾਲ ਵਿਚ ਉਸ ਸਮੇਂ ਹਡ਼ਕੰਪ ਮਚ ਗਿਆ, ਜਦੋਂ ਹਸਪਤਾਲ ਦੇ ਬਾਥਰੂਮ ਵਿਚ ਇਕ ਨੌਜਵਾਨ ਦੀ ਲਾਸ਼ ਪਈ ਮਿਲੀ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਸ ਦੌਰਾਨ ਪੁਲਸ ਸਟੇਸ਼ਨ ਫੇਜ਼-8 ਤੋਂ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਿਆ ਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਗਿਆ।
ਮ੍ਰਿਤਕ ਦਾ ਨਾਂ ਅਮਨਦੀਪ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਪੰਜਾਬ ਦੇ ਫਾਜ਼ਿਲਕਾ ਖੇਤਰ ਦਾ ਰਹਿਣ ਵਾਲਾ ਸੀ। ਇਥੇ ਮੋਹਾਲੀ ਵਿਚ ਉਹ ਕਿਸੇ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ।
ਜਾਣਕਾਰੀ ਮੁਤਾਬਕ ਅਮਨਦੀਪ ਸਿੰਘ ਨਾਂ ਦਾ ਇਹ ਨੌਜਵਾਨ ਹਸਪਤਾਲ ਦੇ ਨਰਸਿੰਗ ਸਟਾਫ ਵਿਚ ਤਾਇਨਾਤ ਸੀ। ਮੰਗਲਵਾਰ ਨੂੰ ਉਸ ਦੀ ਨਾਈਟ ਸ਼ਿਫਟ ਵਿਚ ਡਿਊਟੀ ਸੀ। ਬੁੱਧਵਾਰ ਸਵੇਰੇ ਕਿਸੇ ਨੇ ਵੇਖਿਆ ਕਿ ਹਸਪਤਾਲ ਦੇ ਇਕ ਬਾਥਰੂਮ ਵਿਚ ਕਿਸੇ ਨੌਜਵਾਨ ਦੀ ਲਾਸ਼ ਪਈ ਸੀ। ਇਸ ਦੀ ਸੂਚਨਾ ਹਸਪਤਾਲ ਦੇ ਸੀਨੀਅਰ ਸਟਾਫ ਨੂੰ ਦਿੱਤੀ ਗਈ ਤੇ ਪੁਲਸ ਨੂੰ ਵੀ ਸੂਚਿਤ ਕੀਤਾ ਗਿਆ। ਪੁਲਸ ਸਟੇਸ਼ਨ ਫੇਜ਼-8 ਤੋਂ ਏ. ਐੱਸ. ਆਈ. ਰਾਕੇਸ਼ ਕੁਮਾਰ ਮੌਕੇ ’ਤੇ ਪੁੱਜੇ।
ਉਨ੍ਹਾਂ ਲਾਸ਼ ਨੂੰ ਚੁੱਕ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ।
ਏ. ਐੱਸ. ਆਈ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਅਮਨਦੀਪ ਸਿੰਘ ਸੈਕਟਰ-69 ਦੇ ਗ੍ਰੇਸ਼ੀਅਨ ਹਸਪਤਾਲ ’ਚ ਤਾਇਨਾਤ ਸੀ। ਉਸ ਦੀ ਲਾਸ਼ ਬਾਥਰੂਮ ’ਚੋਂ ਬਰਾਮਦ ਕੀਤੀ ਗਈ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤੀ ਹੈ। ਉਸ ਦੇ ਭਰਾ ਵਿਸ਼ਵਾਸ ਸਿੰਘ ਦੇ ਬਿਆਨਾਂ ’ਤੇ ਪੁਲਸ ਧਾਰਾ 174 ਦੀ ਕਾਰਵਾਈ ਕਰ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗ ਸਕੇਗਾ।
ਕੈਪਟਨ ਨਹਿਰੂ-ਗਾਂਧੀ ਪਰਿਵਾਰ ਨੂੰ ਬਚਾਉਣ ਲਈ ਸਿੱਖਾਂ ਨਾਲ ਧ੍ਰੋਹ ਕਰ ਰਿਹਾ : ਸੁਖਬੀਰ
NEXT STORY