ਫਾਜ਼ਿਲਕਾ (ਲੀਲਾਧਰ, ਨਾਗਪਾਲ) - ਭਾਰਤੀ ਜਨਤਾ ਪਾਰਟੀ ਦੇ ਲੀਗਲ ਸੈੱਲ ਦੇ ਜ਼ਿਲਾ ਕਨਵੀਨਰ ਨੇ ਫਾਜ਼ਿਲਕਾ ਦੇ ਵਾਰਡ ਨੰਬਰ 2 ਵਿਚ ਪੈਂਦੀ ਬਸਤੀ ਹਜ਼ੂਰ ਸਿੰਘ ਦੀ ਖਸਤਾ ਹਾਲਤ ਲਈ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਦੱਸਿਆ ਹੈ। ਜਾਣਕਾਰੀ ਦਿੰਦੇ ਹੋਏ ਐਡਵੋਕੇਟ ਨਰਿੰਦਰ ਮੈਣੀ ਬੰਟੂ ਨੇ ਦੱਸਿਆ ਕਿ ਪਿਛਲੇ 25 ਵਰ੍ਹਿਆਂ ਦੀ ਫਾਜ਼ਿਲਕਾ ਦੀ ਸੁੰਦਰ ਬਸਤੀ ਹਜ਼ੂਰ ਸਿੰਘ ਅੱਜ ਟੁੱਟੀਆਂ ਸੜਕਾਂ ਅਤੇ ਗੰਦਗੀ ਨਾਲ ਭਰੀਆਂ ਨਾਲੀਆਂ ਤੱਕ ਸੀਮਤ ਹੋ ਕੇ ਰਹਿ ਗਈ ਹੈ। ਬਸਤੀ ਵਿਚ ਸੀਵਰੇਜ ਸਿਸਟਮ ਖਰਾਬ ਹੈ ਅਤੇ ਇਸ ਨੂੰ ਠੀਕ ਕਰਵਾਉਣ ਦੀ ਮੰਗ ਕਈ ਵਾਰ ਕੀਤੀ ਜਾ ਚੁੱਕੀ ਹੈ।
ਮੀਂਹ ਦੇ ਦਿਨਾਂ ਤੋਂ ਬਗੈਰ ਹੀ ਇਸ ਬਸਤੀ ਦੀਆਂ ਨਾਲੀਆਂ ਗੰਦੇ ਪਾਣੀ ਅਤੇ ਮਲਬੇ ਨਾਲ ਭਰੀਆਂ ਰਹਿੰਦੀਆਂ ਹਨ ਤੇ ਗੰਦਾ ਪਾਣੀ ਗਲੀਆਂ ਵਿਚ ਆ ਜਾਂਦਾ ਹੈ ਕਿਉਂਕਿ ਇਸ ਦੇ ਸੀਵਰੇਜ ਦਾ ਇਕ ਛੋਟੇ ਪਾਈਪ ਦਾ ਹਿੱਸਾ ਡੈੱਡ ਹਾਊਸ ਰੋਡ ਤੋਂ ਸਦਰ ਥਾਣੇ ਦੇ ਨਾਲ ਜੁੜਨਾ ਚਾਹੀਦਾ ਹੈ, ਜੋ ਪਹਿਲਾਂ ਪ੍ਰੇਮ ਗਲੀ ਨਾਲ ਜੁੜਿਆ ਹੈ ਅਤੇ ਪ੍ਰੇਮ ਗਲੀ ਦਾ ਸੀਵਰੇਜ ਪਹਿਲਾਂ ਤੋਂ ਭਰਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਸਤੀ ਹਜ਼ੂਰ ਸਿੰਘ ਦੀਆਂ ਨਾਲੀਆਂ ਦਾ ਲੈਵਲ ਠੀਕ ਨਹੀਂ ਹੈ, ਜਿਸ ਕਾਰਨ ਨਾਲੀਆਂ ਤੋਂ ਬਦਬੂ ਆਉਂਦੀ ਹੈ ਤੇ ਦਿਨ-ਰਾਤ ਇਥੇ ਰਹਿਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਬੱਸ ਅੱਡੇ ਦੇ ਨਾਲ ਲੱਗਦੀ ਗਲੀ ਜੋ ਬੀਤੇ 23 ਵਰ੍ਹਿਆਂ ਵਿਚ ਕਦੇ ਵੀ ਨਹੀਂ ਬਣੀ, ਵਿਚ ਇੰਨੇ ਵੱਡੇ-ਵੱਡੇ ਟੋਏ ਹਨ ਕਿ ਰਾਹਗੀਰ ਇਨ੍ਹਾਂ ਟੋਇਆਂ 'ਚੋਂ ਲੰਘਦੇ ਹੋਏ ਕਈ ਵਾਰ ਡਿੱਗੇ ਹਨ। ਫਾਜ਼ਿਲਕਾ ਵਿਚ ਬਾਹਰ ਤੋਂ ਆਉਣ ਵਾਲੇ ਲੋਕ ਸਭ ਤੋਂ ਪਹਿਲਾਂ ਇਸ ਗਲੀ ਤੋਂ ਹੀ ਸ਼ਹਿਰ ਵਿਚ ਆਉਂਦੇ ਹਨ ਤੇ ਇਸ ਗਲੀ ਦੀ ਹਾਲਤ ਵੇਖ ਕੇ ਫਾਜ਼ਿਲਕਾ ਦੇ ਵਿਕਾਸ ਦਾ ਅੰਦਾਜ਼ਾ ਲਗਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਜੋ ਬਸਤੀ ਦੀਆਂ ਬਾਕੀ ਗਲੀਆਂ ਹਨ, ਉਹ ਵੀ ਟੁੱਟੀਆਂ ਪਈਆਂ ਹਨ, ਕੁਝ ਦੋ-ਤਿੰਨ ਗਲੀਆਂ ਵਿਚ ਕੁਝ ਸਾਲ ਪਹਿਲਾਂ ਬੱਜਰੀ ਦਾ ਪ੍ਰੀਮਿਕਸ ਪਾਇਆ ਗਿਆ ਸੀ, ਉਹ ਵੀ ਅੱਜ ਉਪਰ ਤੋਂ ਟੁੱਟਿਆ ਪਿਆ ਹੈ।
ਮੋਹਾਲੀ : ਕੈਪਟਨ ਸਰਕਾਰ ਵਲੋਂ ਜ਼ੋਰ ਦੇ ਝਟਕੇ ਹੌਲੀ-ਹੌਲੀ
NEXT STORY