ਰੂਪਨਗਰ - ਖੈਰ ਦੇ ਦਰੱਖਤਾਂ ਦੀ ਰਾਤ ਸਮੇਂ ਨਜਾਇਜ਼ ਕਟਾਈ ਤੇ ਲੱਕੜ ਦੇ ਤਸਕਰਾਂ ਵਿਰੁੱਧ ਥਾਣਾ ਸਦਰ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਵਣ ਵਿਭਾਗ ਦੇ ਕਰਮਚਾਰੀਆਂ ਨੂੰ ਸੂਚਨਾ ਮਿਲੀ ਕਿ ਰਾਤ ਦੇ ਸਮੇਂ ਕੁੱਝ ਤਸਕਰ ਪਿੰਡ ਲਾਡਲ ਤੇ ਬੈਰਮਪੁਰ 'ਚ ਖੈਰ ਦੇ ਦਰੱਖਤਾਂ ਦੀ ਨਜਾਇਜ਼ ਕਟਾਈ ਕਰ ਰਹੇ ਹਨ। ਸੂਚਨਾ ਮਿਲਦੇ ਹੀ ਅਨਿਲ ਕੁਮਾਰ ਰੇਂਜ ਫਾਰੈਸਟ ਅਧਿਕਾਰੀ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ 'ਤੇ ਬਲਾਕ ਅਧਿਕਾਰੀ ਮੋਹਨ ਸਿੰਘ ਅਤੇ ਵਣ ਗਾਰਡ ਗੁਰਜੋਤ ਸਿੰਘ ਦੀ ਅਗਵਾਈ ਵਿਚ ਵਿਭਾਗ ਦੇ ਕਰਮਚਾਰੀ ਅਤੇ ਪੁਲਸ ਪਾਰਟੀਆਂ ਨੂੰ ਨਾਲ ਲੈ ਕੇ ਘਟਨਾ ਸਥਾਨ 'ਤੇ ਜਾ ਪਹੁੰਚੇ। ਮੋਹਨ ਸਿੰਘ ਅਨੁਸਾਰ 15 ਜੁਲਾਈ ਸਵੇਰੇ ਲਗਭਗ 4 ਵਜੇ ਜਦੋਂ ਉਹ ਜੰਗਲ ਦਾ ਦੌਰਾ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਇਕ ਥਾਂ 'ਤੇ ਸੰਘਣੇ ਜੰਗਲ 'ਚ ਖੈਰ ਦੀ ਲੱਕੜ ਦੇ ਦਰੱਖਤ ਕੱਟੇ ਹੋਏ ਨਜ਼ਰ ਆਏ ਅਤੇ ਤਸਕਰਾਂ ਨੂੰ ਉਨ੍ਹਾਂ ਦੀ ਭਿਣਕ ਲੱਗਦੇ ਹੀ ਉਹ ਆਪਣਾ ਆਰਾ, ਮੋਟਰਸਾਈਕਲ ਅਤੇ ਕੱਟੇ ਹੋਏ ਦਰੱਖਤ ਛੱਡ ਕੇ ਭੱਜ ਗਏ। ਮੋਹਨ ਸਿੰਘ ਅਨੁਸਾਰ ਉਕਤ ਜਾਣਕਾਰੀ ਅਨਿੱਲ ਕੁਮਾਰ ਰੇਂਜ ਅਧਿਕਾਰੀ ਨੂੰ ਪ੍ਰਦਾਨ ਕੀਤੀ ਗਈ ਜਿਨ੍ਹਾਂ ਦੀ ਸੂਚਨਾਂ 'ਤੇ ਥਾਣਾ ਸਦਰ ਰੂਪਨਗਰ ਵਿਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੋਹਨ ਸਿੰਘ ਦੇ ਅਨੁਸਾਰ ਕਿ ਉਕਤ ਤਰ੍ਹਾਂ ਦੇ ਤਸਕਰ ਰਾਤ ਦੇ ਸਮੇਂ ਦਾ ਅਕਸਰ ਹੀ ਲਾਭ ਉਠਾਉਂਦੇ ਹਨ ਅਤੇ ਉਕਤ ਲੋਕ ਵਣ ਵਿਭਾਗ ਦੇ ਕਰਮਚਾਰੀਆਂ ਦੇ ਵਿਰੁੱਧ ਵੀ ਜਾਨਲੇਵਾ ਹਮਲੇ ਨੂੰ ਲੈ ਕੇ ਤਿਆਰ ਰਹਿੰਦੇ ਹਨ।
2 ਪਹੀਆ ਵਾਹਨਾਂ ਦੀਆਂ ਚੋਰੀਆਂ ਕਾਰਨ ਲੋਕ ਪਰੇਸ਼ਾਨ
NEXT STORY