ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)-ਪਿੰਡ ਮੀਆਂਪੁਰ ਦੇ ਵਾਸੀ ਬਹੁ-ਚਰਚਿਤ ਨੌਜਵਾਨ ਅੰਮ੍ਰਿਤਪਾਲ ਸਿੰਘ ਬਾਠ ਦੇ ਹਿਰਾਸਤ 'ਚ ਲਏ ਗਏ ਪਿਤਾ ਅਤੇ ਭੈਣ ਨੂੰ ਥਾਣਾ ਝਬਾਲ ਦੀ ਪੁਲਸ ਵੱਲੋਂ ਦੇਰ ਸ਼ਾਮ ਭਾਂਵੇ ਛੱਡ ਦਿੱਤਾ ਗਿਆ ਹੈ ਪ੍ਰੰਤੂ ਕਈ ਘੰਟੇ ਪੁਲਸ ਰਿਹਾਸਤ 'ਚ ਨਜਾਇਜ਼ ਰੱਖੇ ਜਾਣ ਦਾ ਅੰਮ੍ਰਿਤਪਾਲ ਸਿੰਘ ਦੇ ਪਿਤਾ ਸਤਨਾਮ ਸਿੰਘ 'ਤੇ ਭੈਣ ਰਾਜਬੀਰ ਕੌਰ ਸਮੇਤ ਪਿੰਡ ਮੀਆਂਪੁਰ ਵਾਸੀਆਂ 'ਚ ਪੁਲਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੁਲਸ ਰਿਹਾਸਤ ਚੋਂ ਛੁੱਟ ਕੇ ਘਰ ਆਏ ਸਤਨਾਮ ਸਿੰਘ 'ਤੇ ਰਾਜਬੀਰ ਕੌਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨੀਵਾਰ ਅੱਧੀ ਰਾਤ ਕਰੀਬ 1:30 ਵਜੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਖੜਕਿਆ ਤਾਂ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੌਣ ਹੈ? ਤਾਂ ਇਸ ਤੋਂ ਪਹਿਲਾਂ ਕਿ ਉਹ ਦਰਵਾਜਾ ਖੋਲ•ਦੇ, ਉਨ੍ਹਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਦਰਜਨਾਂ ਦੀ ਗਿਣਤੀ 'ਚ ਪੁਲਸ ਵਰਦੀਧਾਰੀ ਵਿਅਕਤੀ ਘਰ ਅੰਦਰ ਜ਼ਬਰੀ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਬਿਨਾਂ ਕੁਝ ਦੱਸਿਆ ਪੁਲਸ ਮੁਲਾਜਮਾਂ ਨੇ ਉਨ੍ਹਾਂ ਦੇ ਘਰ ਦੇ ਕਮਰਿਆਂ ਦੀ ਫੋਲਾ ਫਰਾਲੀ ਕਰਕੇ ਸਭ ਕੁਝ ਉਥਲ ਪੁਥਲ ਕਰਕੇ ਸੁੱਟ ਦਿੱਤਾ 'ਤੇ ਘਰ 'ਚ ਮੌਜੂਦ ਸੁੱਤੇ ਪਏ ਉਸ ਦੇ ਲੜਕੇ ਅੰਮ੍ਰਿਤਪਾਲ ਸਿੰਘ ਸਮੇਤ ਉਨ੍ਹਾਂ ਨੂੰ ਜ਼ਬਰੀ ਗ੍ਰਿਫਤਾਰ ਕਰਕੇ ਥਾਣਾ ਝਬਾਲ ਲਿਆ ਕਿ ਵੱਖ-ਵੱਖ ਕਮਰਿਆਂ 'ਚ ਬੰਦ ਕਰ ਦਿੱਤਾ ਗਿਆ। ਸਤਨਾਮ ਸਿੰਘ ਨੇ ਪੁਲਸ 'ਤੇ ਗੈਰ ਮਨੁੱਖੀ ਵਤੀਰਾ ਕਰਨ ਦੇ ਦੋਸ਼ ਲਾਉਂਦਿਆਂ ਦੱਸਿਆ ਕਿ ਉਨ੍ਹਾਂ ਦੋਵਾਂ ਪਿਓ, ਪੁੱਤਾਂ ਸਮੇਤ ਉਸਦੀ ਲੜਕੀ ਰਾਜਬੀਰ ਕੌਰ ਨੂੰ ਬਿਨਾਂ ਜਨਾਨਾ ਪੁਲਸ ਦੀ ਸਹਾਇਤਾ ਤੋਂ ਪੁਲਸ ਅਧਿਕਾਰੀਆਂ ਦੀਆਂ ਗੱਡੀਆਂ 'ਚ ਸੁੱਟ ਕੇ ਥਾਣੇ ਲਿਆ ਕੇ ਬੰਦ ਕਰ ਦਿੱਤਾ ਗਿਆ 'ਤੇ ਕਈ ਘੰਟੇ ਭੁੱਖੇ ਤਿਹਾਏ ਰੱਖਿਆ ਗਿਆ।
ਸੂਤਰਾਂ ਮੁਤਾਬਕ ਇਹ ਹੋਈ ਪੁਲਸ 'ਇੰਵੈਸਟੀਗੇਸ਼ਨ'-
ਪੁਲਸ ਹਿਰਾਸਤ ਚੋਂ ਛੁੱਟ ਕੇ ਘਰ ਪੁੱਜੇ ਅੰਮ੍ਰਿਤਪਾਲ ਸਿੰਘ ਬਾਠ ਦੇ ਪਿਤਾ ਸਤਨਾਮ ਸਿੰਘ ਅਤੇ ਭੈਣ ਰਾਜਬੀਰ ਕੌਰ ਨੇ ਭਾਂਵੇ ਹੀ ਪੁਲਸ ਵੱਲੋਂ ਉਨ੍ਹਾਂ ਨੂੰ ਕੋਈ ਵੀ ਪੁੱਛਗਿੱਛ ਕੀਤੇ ਬਗੈਰ ਛੱਡਣ ਦਾ ਦਾਅਵਾ ਕੀਤਾ ਹੈ ਪਰ ਪੁਲਸ ਸੂਤਰਾਂ ਦੀ ਮੰਨੀਏ ਤਾਂ ਅੰਮ੍ਰਿਤਪਾਲ ਸਿੰਘ ਬਾਠ ਨੂੰ ਗ੍ਰਿਫਤਾਰ ਕਰਨ ਲਈ ਜਿਥੇ ਮੋਹਾਲੀ ਤੋਂ ਆਰਗੇਨਾਈਜਰ ਕਰਾਇਮ ਅਤੇ ਕਾਂਊਟਰ ਇਨਟੈਲੀਜੈਂਸ ਅੰਮ੍ਰਿਤਸਰ ਦੇ ਅਧਿਕਾਰੀ ਪੁੱਜੇ ਹੋਏ ਸਨ ਉਥੇ ਹੀ ਜ਼ਿਲਾ ਤਰਨਤਾਰਨ ਦੇ ਕਈ ਥਾਣਿਆਂ ਦੇ ਮੁੱਖੀਆਂ ਸਮੇਤ ਵੱਡੀ ਗਿਣਤੀ 'ਚ ਪੁਲਸ ਫੋਰਸ ਨੇ ਪਿੰਡ ਮੀਆਂਪੁਰ ਨੂੰ ਅੱਧੀ ਰਾਤ ਨੂੰ ਸੰਗੀਨਾਂ ਦੀ ਛਾਂ ਹੇਠ ਘੇਰੇ 'ਚ ਲਿਆ ਹੋਇਆ ਸੀ। ਹਾਂਲਾਂਕਿ ਨਾ ਤਾਂ ਪੁਲਸ ਅਤੇ ਨਾ ਹੀ ਸਤਨਾਮ ਸਿੰਘ 'ਤੇ ਰਾਜਬੀਰ ਕੌਰ ਹੀ ਕੋਈ ਪੁਸ਼ਟੀ ਕਰ ਰਹੇ ਹਨ ਪਰ ਸੂਤਰਾਂ ਮੁਤਾਬਕ ਹਿਰਾਸਤ 'ਚ ਲਏ ਗਏ ਉਕਤ ਲੋਕਾਂ ਤੋਂ ਪੁਲਸ ਵੱਲੋਂ ਸੈਂਕੜੇ ਸਵਾਲ ਪੁੱਛੇ ਗਏ ਇਹ ਦੱਸਿਆ ਜਾ ਰਿਹਾ ਹੈ। ਪੁੱਛੇ ਗਏ ਕਈ ਸਵਾਲ ਪੁਲਸ ਲਈ ਜਿਥੇ ਅਹਿਮ ਦੱਸੇ ਜਾ ਰਹੇ ਹਨ ਉਥੇ ਹੀ ਅੰਮ੍ਰਿਤਪਾਲ ਬਾਠ ਦੇ ਘਰੋਂ ਪੁਲਸ ਨੂੰ ਕੋਈ ਵੱਡੀ ਬਰਾਮਦੀ ਹੋਣ ਦੇ ਚਰਚੇ ਵੀ ਚੱਲ ਰਹੇ ਹਨ।
ਬਾਠ 'ਤੇ ਕੇਸ ਦਰਜ, ਪ੍ਰੈਸ ਕਾਨਫਰੰਸ 'ਚ ਪੁਲਸ ਕਰੇਗੀ ਅੱਜ ਵੱਡੇ ਖੁਲਾਸੇ-
ਪੁਲਸ ਸੂਤਰਾਂ ਮੁਤਾਬਕ ਫਰਾਰ ਗੈਂਗਸਟਰ ਗੋਪੀ ਗੋੜਾ ਜੋ ਕਿ ਖਤਰਨਾਕ ਅਪਰਾਧੀ ਦੱਸਿਆ ਜਾ ਰਿਹਾ ਹੈ, ਪੁਲਸ ਦਾ 'ਮੋਸਟ ਵਾਂਟਡ' ਹੈ, ਨੂੰ ਪਨਾਹ ਦੇਣ ਅਤੇ ਆਰਥਿਕ ਸਹਾਇਤਾ ਕਰਨ ਦੇ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਬਾਠ ਵਿਰੋਧ ਥਾਣਾ ਝਬਾਲ ਵਿਖੇ ਮੁਕਦਮਾਂ ਨੰਬਰ 8 ਜੇਰੇ ਧਾਰਾ 212, 216 ਅਤੇ 120 ਬੀ ਤਹਿਤ ਕੇਸ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਅੰਮ੍ਰਿਤਪਾਲ ਸਿੰਘ ਬਾਠ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਾਕੇ ਸੋਮਵਾਰ ਨੂੰ ਪੁਲਸ ਰਿਮਾਂਡ ਲਿਆ ਜਾਵੇਗਾ। ਪੁਲਸ ਨੂੰ ਉਮੀਦ ਹੈ ਕਿ ਉਸ ਤੋਂ ਵੱਡੇ ਖੁਲਾਸੇ ਹੋ ਸਕਦੇ ਹਨ। ਗ੍ਰਿਫਤਾਰ ਮੁਜਰਮ ਬਾਠ ਸਬੰਧੀ ਉਚ ਪੁਲਸ ਅਧਿਕਾਰੀਆਂ ਵੱਲੋਂ ਸੋਮਵਾਰ ਨੂੰ ਹੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਵੀ ਕੀਤੇ ਜਾ ਸਕਦੇ ਹਨ।
ਪੰਜਾਬ ਦੇ ਇਨ੍ਹਾਂ ਜ਼ਿਲਿਆਂ ਦੇ ਸਕੂਲਾਂ ਦਾ ਸਮਾਂ ਹੋਇਆ ਤਬਦੀਲ
NEXT STORY