ਅੰਮ੍ਰਿਤਸਰ (ਦਲਜੀਤ)-ਬਰਸਾਤੀ ਮੌਸਮ ਦੌਰਾਨ ਹੁਣ ਡਾਇਰੀਆ ਦੀ ਬੀਮਾਰੀ ਵੀ ਪੈਰ ਪਸਾਰਨ ਲੱਗ ਪਈ ਹੈ। ਸਰਕਾਰੀ ਹਸਪਤਾਲਾਂ ਦੀ ਓ. ਪੀ. ਡੀ. ਅਤੇ ਪ੍ਰਾਈਵੇਟ ਡਾਕਟਰਾਂ ਕੋਲ ਦਿਨੋਂ- ਦਿਨ ਉਲਟੀਆਂ, ਟੱਟੀਆਂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਡਾਇਰੀਆ ਨਾਲ ਪੀੜੜ 0 ਤੋਂ 14 ਸਾਲ ਦੇ ਬੱਚਿਆਂ ਦੀ ਗਿਣਤੀ ਜਿੱਥੇ ਵਧੇਰੇ ਹੈ, ਉੱਥੇ ਹੀ ਬਜ਼ੁਰਗਾਂ ਨੂੰ ਵੀ ਇਸ ਬੀਮਾਰੀ ਨੇ ਆਪਣੀ ਜਕੜ ਵਿਚ ਲਿਆ ਹੈ।
ਸਿਵਲ ਸਰਜਨ ਡਾਕਟਰ ਸੁਮਿਤ ਸਿੰਘ ਨੇ ਡਾਇਰੀਆ ਸਬੰਧੀ ਐਡਵਾਈਜਰੀ ਜਾਰੀ ਕਰਦਿਆਂ ਲੋਕਾਂ ਨੂੰ ਆਪਣੀ ਅਤੇ ਬਜ਼ੁਰਗਾਂ ਦੀ ਸਿਹਤ ਤੋਂ ਇਲਾਵਾ ਬੱਚਿਆਂ ਦੀ ਸਿਹਤ ਦਾ ਖਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਬਾਹਰੀ ਅਤੇ ਕੱਟੇ ਹੋਏ ਬਾਜ਼ਾਰੀ ਫਲ ਖਾਣ ਤੋਂ ਮਨਾਹੀ ਕੀਤੀ ਹੈ। ਸਿਵਲ ਸਰਜਨ ਨੇ ਸਰਕਾਰੀ ਸਿਹਤ ਸੇਵਾਵਾਂ ਚੁਸਤ-ਦਰੁਸਤ ਹੋਣ ਦਾ ਦਾਅਵਾ ਕਰਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ ਦੀ ਗੱਲ ਕਹੀ ਹੈ।
ਜਾਣਕਾਰੀ ਅਨੁਸਾਰ ਬਰਸਾਤੀ ਮੌਸਮ ਦੌਰਾਨ ਜਿੱਥੇ ਵੱਖ-ਵੱਖ ਬੀਮਾਰੀਆਂ ਪੈਦਾ ਹੁੰਦੀਆਂ ਹਨ, ਉਥੇ ਹੀ ਹੁਣ ਉਲਟੀਆਂ, ਟੱਟੀਆਂ ਦੇ ਮਾਮਲੇ ਵੀ ਸਾਹਮਣੇ ਆਉਣ ਲੱਗ ਪਏ ਹਨ। ਸਰਕਾਰੀ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਵਿਚ ਰੋਜ਼ਾਨਾ ਦੋ ਦਰਜਨ ਤੋਂ ਵਧੇਰੇ ਡਾਇਰੀਆ ਨਾਲ ਪੀੜਤ ਬੱਚਿਆਂ ਦੇ ਮਾਮਲੇ ਆ ਰਹੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਅਧੀਨ ਚੱਲਣ ਵਾਲੇ ਸਰਕਾਰੀ ਹਸਪਤਾਲਾਂ ਵਿਚ ਵੀ ਬੱਚਿਆਂ ਦੇ ਡਾਕਟਰਾਂ ਕੋਲ ਡਾਇਰੀਆ ਨਾਲ ਪੀੜਤ ਬੱਚਿਆਂ ਦੇ ਕੇਸ ਸਾਹਮਣੇ ਆ ਰਹੇ ਹਨ। ਉਲਟੀਆਂ-ਟੱਟੀਆਂ ਦੇ ਵੱਖ-ਵੱਖ ਕਾਰਨਾਂ ਕਰ ਕੇ ਇਹ ਮਾਮਲੇ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ- ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ
ਦੂਸਰੇ ਪਾਸੇ ਸਿਵਲ ਸਰਜਨ ਡਾ. ਸੁਮਿਤ ਸਿੰਘ ਨੇ ਕਿਹਾ ਕਿ ਡਾਇਰੀਆ ਦੇ ਇਕੱਠੇ ਕੇਸ ਕਿਸੇ ਵੀ ਜਗ੍ਹਾ ਤੋਂ ਜ਼ਿਲ੍ਹੇ ਵਿਚ ਨਹੀਂ ਆਏ ਹਨ। ਉਲਟੀਆਂ, ਟੱਟੀਆਂ ਦੇ ਕੇਸ ਵੱਖ-ਵੱਖ ਇਨਫੈਕਸ਼ਨ ਅਤੇ ਹੋਰ ਕਾਰਨ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸਮੂਹ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਨਾਲ ਰੋਜ਼ਾਨਾ ਸੰਪਰਕ ਕਰ ਕੇ ਰਿਪੋਰਟ ਲਈ ਜਾਂਦੀ ਹੈ ਅਤੇ ਦੇਖਿਆ ਜਾਂਦਾ ਹੈ ਕਿ ਕਿਸੇ ਇਕ ਜਗ੍ਹਾ ਤੋਂ ਹੀ ਡਾਇਰੀਆ ਦੇ ਕੇਸ ਸਾਹਮਣੇ ਤਾਂ ਨਹੀਂ ਆ ਰਹੇ।
ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜ਼ਮ ਲਗਾਤਾਰ ਡਾਇਰੀਆ ਨਾਲ ਪੀੜਤ ਬੱਚਿਆਂ ਦਾ ਫੀਡਬੈਕ ਲੈ ਕੇ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਬਣਾ ਕੇ ਬੱਚਿਆਂ ਦੇ ਮਾਪਿਆਂ ਨੂੰ ਜਿੱਥੇ ਜਾਗਰੂਕ ਕਰਦੇ ਹਨ, ਉਥੇ ਹੀ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਵੀ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਤੋਂ ਇਲਾਵਾ ਸਿਹਤ ਵਿਭਾਗ ਦੇ ਸਮੂਹ ਹਸਪਤਾਲਾਂ ਵਿਚ ਵਿਸ਼ੇਸ਼ ਵਾਰਡਾਂ ਬਣਾ ਕੇ ਸੀਨੀਅਰ ਮੈਡੀਕਲ ਅਧਿਕਾਰੀਆਂ ਨੂੰ ਡਾਇਰੀਆ ਨਾਲ ਸੰਬੰਧਿਤ ਕੇਸਾਂ ਦਾ ਖਾਸ ਧਿਆਨ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਸਿਵਲ ਸਰਜਨ ਡਾ. ਸੁਮਿਤ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਬੱਚਿਆਂ, ਬਜ਼ੁਰਗਾਂ ਅਤੇ ਵੱਡਿਆਂ ਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ ਅਤੇ ਬਾਜ਼ਾਰੀ ਕੱਟੇ ਹੋਏ ਫਲ ਨਹੀਂ ਖਾਣੇ ਚਾਹੀਦੇ। ਇਸ ਤੋਂ ਇਲਾਵਾ ਬਾਜ਼ਾਰੀ ਚੀਜ਼ਾਂ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਹੀ ਜੇਕਰ ਕਿਸੇ ਨੂੰ ਉਲਟੀਆਂ, ਟੱਟੀਆਂ ਦੀ ਕੋਈ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਚ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਜਿੱਥੇ ਸ਼ਹਿਰੀ ਅਤੇ ਦਿਹਾਤੀ ਖੇਤਰ ਵਿਚ ਮੱਛਰ ਦਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ, ਉੱਥੇ ਲੋਕਾਂ ਨੂੰ ਵੀ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਨਸ਼ੇ ’ਚ ਧੁੱਤ ਨੌਜਵਾਨ ਸੜਕਾਂ ਦੇ ਡਿੱਗਦਾ ਹੋਇਆ ਆਇਆ ਨਜ਼ਰ, ਸਵਾਲਾਂ ਦੇ ਘੇਰੇ ’ਚ ਪੁਲਸ
ਡਾਇਰੀਆ ਦੀ ਬੀਮਾਰੀ ਨੂੰ ਲੋਕ ਲੈਣ ਗੰਭੀਰਤਾ ਨਾਲ
ਸਰਕਾਰੀ ਵੇਰਕਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਡਾ. ਰਾਜ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਬੱਚਿਆਂ ਵਿਚ ਉਲਟੀਆਂ, ਟੱਟੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਸਮੇਂ ’ਤੇ ਕਰਵਾਇਆ ਇਲਾਜ ਬੱਚੇ ਦੀ ਜੀਵਨ ਨੂੰ ਸੁਰੱਖਿਅਤ ਕਰਦਾ ਹੈ। ਸਰਕਾਰੀ ਸਿਹਤ ਕੇਂਦਰ ਵਿਚ ਡਾਇਰੀਆ ਦਾ ਵਧੀਆ ਇਲਾਜ ਕੀਤਾ ਜਾਂਦਾ ਹੈ, ਜੇਕਰ ਕਿਸੇ ਬੱਚੇ ਨੂੰ ਉਲਟੀਆਂ, ਟੱਟੀਆਂ ਆਉਂਦੀਆਂ ਹਨ ਤਾਂ ਤੁਰੰਤ ਨੇੜਲੇ ਸਿਹਤ ਕੇਂਦਰ ਵਿਚ ਜਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਵੇਰਕਾ ਹਸਪਤਾਲ ਵਿਚ ਬੱਚਾ ਵਿਭਾਗ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਵਧੀਆ ਇਲਾਜ ਕਰ ਰਹੇ ਹਨ।
ਡਾਇਰੀਆ ਨਾਲ ਪੀੜਤ ਕਈ ਬੱਚੇ ਹਨ ਦਾਖਲ
ਸਰਕਾਰੀ ਮੈਡੀਕਲ ਕਾਲਜ ਦੇ ਬੱਚਾ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਸੰਦੀਪ ਅਗਰਵਾਲ ਨੇ ਦੱਸਿਆ ਕਿ ਬੱਚਾ ਵਿਭਾਗ ਵਿਚ ਡਾਇਰੀਆ ਦੀ ਰੋਕਥਾਮ ਸਬੰਧੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਡਾਕਟਰਾਂ ਦੀਆਂ ਵਿਸ਼ੇਸ਼ ਟੀਮਾਂ 24 ਘੰਟੇ ਬੱਚਿਆਂ ਦਾ ਵਧੀਆ ਢੰਗ ਨਾਲ ਇਲਾਜ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਓ. ਪੀ. ਡੀ. ਤੋਂ ਇਲਾਵਾ ਕੁਝ ਬੱਚੇ ਵਾਰਡਾਂ ਵਿਚ ਵੀ ਦਾਖਲ ਹਨ।
ਇਹ ਵੀ ਪੜ੍ਹੋ- ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ 'ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ
ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਅਤੀ ਆਧੁਨਿਕ ਤਕਨੀਕ ਨਾਲ ਲੈਸ ਮਸ਼ੀਨਰੀ ਨਾਲ ਬੱਚਿਆਂ ਦਾ ਇਲਾਜ ਕੀਤਾ ਜਾਂਦਾ ਹੈ। ਡਾ. ਸੰਦੀਪ ਅਗਰਵਾਲ ਅਨੁਸਾਰ ਇਸ ਮੌਸਮ ਦੌਰਾਨ ਛੋਟੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਖਾਸ ਧਿਆਨ ਦੇਣਾ ਚਾਹੀਦਾ ਹੈ।
ਖਾਣ-ਪੀਣ ਵੱਲ ਲੋਕ ਦੇਣ ਖਾਸ ਧਿਆਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਅਫਸਰ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਭਾਵੇਂ ਕਿ ਖਾਂਸੀ ਦੇ ਮਰੀਜ਼ਾਂ ਦੀ ਗਿਣਤੀ ਬਰਸਾਤੀ ਮੌਸਮ ਦੌਰਾਨ ਘੱਟ ਗਈ ਹੈ ਪਰ ਪੇਟ ਦੇ ਰੋਗਾਂ ਨਾਲ ਸੰਬੰਧਤ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ। ਲੋਕਾਂ ਨੂੰ ਬਰਸਾਤੀ ਮੌਸਮ ਦੌਰਾਨ ਆਪਣੇ ਖਾਣ-ਪੀਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਬਾਹਰੀ ਖਾਣ ਯੋਗ ਪਦਾਰਥਾਂ ਨੂੰ ਖਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਪੇਟ ਵਿੱਚ ਦਰਦ ਅਤੇ ਇਨਫੈਕਸ਼ਨ ਆਉਣ ’ਤੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ
ਪੀੜਤ ਮਰੀਜ਼ ਓ. ਆਰ. ਐੱਸ. ਘੋਲ ਦਾ ਕਰਨ ਵਧੇਰੇ ਇਸਤੇਮਾਲ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰ ਡਾਕਟਰ ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਉਲਟੀਆਂ, ਟੱਟੀਆਂ ਆਉਣ ’ਤੇ ਓ. ਆਰ. ਐੱਸ. ਘੋਲ ਦਾ ਵੱਧ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਇਸ ਬੀਮਾਰੀ ਦੇ ਮੁੱਖ ਲੱਛਣਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਡਾਇਰੀਆ ਖਾਣ-ਪੀਣ ਤੋਂ ਇਲਾਵਾ ਇਨਫੈਕਸ਼ਨ ਅਤੇ ਹੋਰ ਕਾਰਨਾਂ ਕਾਰਨ ਹੋ ਸਕਦਾ ਹੈ। ਪਾਣੀ ਵੀ ਲੋਕਾਂ ਨੂੰ ਸਹੀ ਪੀਣਾ ਚਾਹੀਦਾ ਹੈ। ਅਕਸਰ ਹੀ ਪਾਣੀ ਵਿੱਚ ਗੰਦਾ ਪਾਣੀ ਮਿਕਸ ਹੋ ਕੇ ਆਉਣ ਨਾਲ ਇਨਫੈਕਸ਼ਨ ਪੈਦਾ ਹੁੰਦੀ ਹੈ, ਜਿਸ ਕਾਰਨ ਡਾਇਰੀਆ ਫੈਲਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇੰਗਲੈਂਡ ਦੀ ਜੇਲ੍ਹ 'ਚ ਸਜ਼ਾ ਕੱਟ ਚੁੱਕੇ ਨੌਜਵਾਨ ਨੂੰ ਨਹੀਂ ਮਿਲ ਰਿਹਾ ਇਨਸਾਫ਼, ਪੁੱਤ ਨੂੰ ਵੇਖਣ ਲਈ ਤਰਸ ਰਹੇ ਮਾਪੇ
NEXT STORY