ਕੋਟਕਪੂਰਾ(ਨਰਿੰਦਰ)-ਕਾਂਗਰਸ ਪਾਰਟੀ ਦੇ ਸਪੋਕਸਮੈਨ ਜਸਵਿੰਦਰ ਸਿੰਘ ਸਿੱਖਾਂਵਾਲਾ ਵੱਲੋਂ ਇਥੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕਿਸਾਨਾਂ ਦੀ ਹਮਦਰਦੀ ਵਾਲੀ ਸਰਕਾਰ ਨਹੀਂ ਹੈ, ਜਿਸ ਦਾ ਪੁਖਤਾ ਸਬੂਤ ਮੱਧ ਪ੍ਰਦੇਸ਼ ਦੇ ਮੰਦਸੋਰ ਜ਼ਿਲੇ ਵਿਚ ਕਿਸਾਨਾਂ 'ਤੇ ਹੋਈਆਂ ਕਥਿਤ ਧੱਕੇਸ਼ਾਹੀਆਂ ਤੋਂ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜ਼ਮੀਨ ਪ੍ਰਾਪਤੀ ਬਿੱਲ ਪਾਸ ਕਰਨ ਲਈ ਮੋਦੀ ਸਰਕਾਰ ਨੇ ਕਾਰਪੋਰੇਟਰ ਘਰਾਣਿਆਂ ਨੂੰ ਮੁਨਾਫ਼ਾ ਦੇਣ ਦੇ ਚੱਕਰ ਵਿਚ ਪਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਾਂਗਰਸ ਪਾਰਟੀ ਨੇ ਸੰਸਦ ਦੇ ਅੰਦਰ ਤੇ ਬਾਹਰ ਲੜਦਿਆਂ ਉਕਤ ਬਿੱਲ ਨੂੰ ਵਾਪਸ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਪਿਛਲੇ 10 ਸਾਲ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੇ ਰਾਜ ਕੀਤਾ ਤੇ 10 ਵਾਰ ਦੀਆਂ ਫ਼ਸਲਾਂ ਮੰਡੀਆਂ ਵਿਚ ਕਿਸਾਨ ਲੈ ਕੇ ਰੁਲਦੇ ਰਹੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਅਗਵਾਈ ਵਿਚ ਮੰਡੀਆਂ 'ਚ ਫ਼ਸਲ ਸਮੇਂ ਸਿਰ ਚੁਕਵਾਈ ਗਈ ਤੇ ਅਦਾਇਗੀ ਵੀ ਹੋਈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਸਤ ਤੇ ਤਰੱਕੀ ਵੱਲ ਲਿਜਾਣ ਵਿਚ ਮੁੱਖ਼ ਭੂਮਿਕਾ ਦੇਸ਼ ਦਾ ਅੰਨਦਾਤਾ ਨਿਭਾਉਂਦਾ ਹੈ ਪਰ ਮੋਦੀ ਸਰਕਾਰ ਨੇ ਦੇਸ਼ ਦੇ ਕਿਸਾਨਾਂ ਦੀ ਹਾਲਤ ਬੇਹੱਦ ਤਰਸਯੋਗ ਕਰ ਦਿੱਤੀ ਹੈ। ਉਨ੍ਹਾਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਵੱਡੇ ਵਪਾਰੀਆਂ ਦੀ ਸਰਕਾਰ ਦੱਸਦਿਆਂ ਆਮ ਲੋਕਾਂ ਲਈ ਮੁਸੀਬਤਾਂ ਵਾਲੀ ਸਰਕਾਰ ਕਰਾਰ ਦਿੱਤਾ।
ਇਸ ਮੌਕੇ ਕੁਲਦੀਪ ਸਿੰਘ ਵਾਈਸ ਚੇਅਰਮੈਨ ਬੀ. ਸੀ. ਸੈੱਲ, ਜਰਨੈਲ ਸਿੰਘ ਤੇ ਦਰਸ਼ਨ ਸਿੰਘ ਹਾਜ਼ਰ ਸਨ।
ਪੰਜਾਬ ਨੂੰ ਲੁੱਟਣ ਵਾਲੇ ਹੱਥ ਬਦਲੇ, ਲੁੱਟ ਜਾਰੀ : ਭਗਵੰਤ ਮਾਨ (ਵੀਡੀਓ)
NEXT STORY