ਬਟਾਲਾ, (ਬੇਰੀ)— ਅੱਜ ਸ਼ਾਮ ਸਮੇਂ ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਚਾਚੀ ਰਜਵਾਨਾ ਪਤਨੀ ਡੈਨੀਅਲ ਮਸੀਹ ਵਾਸੀ ਸੁਚਾਨੀਆਂ ਨੇ ਦੱਸਿਆ ਕਿ ਉਸਦਾ ਭਤੀਜਾ ਵਿਲੀਅਨ ਪੁੱਤਰ ਸ਼ਾਨਾ ਜੋ ਰੋਜ਼ਾਨਾ ਬਟਾਲਾ ਵਿਖੇ ਕੰਮ ਕਰਨ ਜਾਂਦਾ ਸੀ, ਅੱਜ ਵੀ ਕੰਮ ਕਰਨ ਤੋਂ ਬਾਅਦ ਰੇਲ ਗੱਡੀ ਰਾਹੀਂ ਵਾਪਸ ਆ ਰਿਹਾ ਸੀ। ਜਦੋਂ ਰੇਲ ਗੱਡੀ ਰੇਲਵੇ ਸਟੇਸ਼ਨ ਛੀਨਾ ਕੋਲ ਪਹੁੰਚੀ ਤਾਂ ਰੇਲ ਗੱਡੀ ਤੋਂ ਹੇਠਾਂ ਉਤਰਦੇ ਸਮੇਂ ਵਿਲੀਅਨ ਰੇਲ ਗੱਡੀ ਹੇਠਾਂ ਆ ਗਿਆ, ਜਿਸ ਨਾਲ ਇਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਸ ਮੁਲਾਜ਼ਮਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।
ਟਰਾਂਸਫਾਰਮਰ ਚੋਰ ਗਿਰੋਹ ਨੇ ਕਿਸਾਨਾਂ ਦੇ ਨੱਕ 'ਚ ਕੀਤਾ ਦਮ
NEXT STORY