ਚੇਤਨਪੁਰਾ, (ਨਿਰਵੈਲ)- ਅੱਜ ਸ਼ਾਮ ਪਿੰਡ ਲੋਹਾਰਕਾ ਤੇ ਜਗਦੇਵ ਕਲਾਂ ਵਿਚਕਾਰ ਹੋਏ ਸੜਕ ਹਾਦਸੇ ਦੌਰਾਨ 1 ਨੌਜਵਾਨ ਦੀ ਮੌਤ ਤੇ 1 ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਜਸਕਰਨ ਸਿੰਘ (16) ਪੁੱਤਰ ਸੁਖਦੇਵ ਸਿੰਘ ਤੇ ਡੋਗਰ ਸਿੰਘ (15) ਪੁੱਤਰ ਪਲਵਿੰਦਰ ਸਿੰਘ ਵਾਸੀ ਦੋਵੇਂ ਸਪਲੈਂਡਰ ਮੋਟਰਸਾਈਕਲ ਪੀ ਬੀ 17 ਬੀ 3157 'ਤੇ ਅੰਮ੍ਰਿਤਸਰ ਵੱਲੋਂ ਆ ਰਹੇ ਸਨ ਕਿ ਪਿੱਛੋਂ ਆਈ ਸਵਿਫ਼ਟ ਗੱਡੀ ਪੀ ਬੀ 02 ਸੀ ਐੱਨ 5279 ਦੀ ਲਪੇਟ 'ਚ ਆਉਣ ਨਾਲ ਜਸਕਰਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਡੋਗਰ ਸਿੰਘ ਦੇ ਗੰਭੀਰ ਜ਼ਖ਼ਮੀ ਹੋਣ ਕਾਰਨ 108 ਗੱਡੀ ਰਾਹੀਂ ਅੰਮ੍ਰਿਤਸਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਗੱਡੀ ਤੇਜ਼ ਹੋਣ ਕਰ ਕੇ ਪਲਟੀਆਂ ਖਾ ਕੇ ਖੇਤਾਂ 'ਚ ਜਾ ਡਿੱਗੀ। ਥਾਣਾ ਕੰਬੋਅ ਦੇ ਇੰਚਾਰਜ ਬਲਕਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਰਾਬ ਦੇ ਠੇਕੇਦਾਰ ਦੀ ਕਾਰ 'ਤੇ ਹਮਲਾ ; 1.86 ਲੱਖ ਰੁਪਏ ਲੁੱਟੇ
NEXT STORY