ਜਲੰਧਰ, (ਸੁਧੀਰ, ਮਾਹੀ)- ਦੇਰ ਰਾਤ ਜਲੰਧਰ-ਅੰਮ੍ਰਿਤਸਰ ਮਾਰਗ ਪਾਰ ਕਰ ਰਹੇ ਵਿਅਕਤੀ ਦੀ ਅਣਪਛਾਤੇ ਵਾਹਨ ਵਲੋਂ ਟੱਕਰ ਮਾਰੇ ਜਾਣ ਦੌਰਾਨ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਪੈਦਲ ਸੜਕ ਪਾਰ ਕਰ ਰਹੇ ਵਿਅਕਤੀ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਪੈਦਲ ਸੜਕ ਪਾਰ ਕਰ ਰਹੇ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਸ ਨੂੰ ਹਾਦਸੇ ਵਾਲੀ ਥਾਂ ਤੋਂ ਵਾਹਨ ਦੀ ਇਕ ਨੰਬਰ ਪਲੇਟ ਬਰਾਮਦ ਹੋਈ ਹੈ, ਜਿਸ ਉਪਰ ਪੀ ਬੀ 09 ਜ਼ੈੱਡ 7600 ਨੰ. ਲਿਖਿਆ ਹੋਇਆ ਹੈ। ਹਾਦਸੇ ਉਪਰੰਤ ਥਾਣਾ ਡਵੀਜ਼ਨ ਨੰ. ਇਕ ਦੇ ਏ. ਐੱਸ. ਆਈ. ਰੇਸ਼ਮ ਲਾਲ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ ਹੈ। ਏ. ਐੱਸ. ਆਈ. ਰੇਸ਼ਮ ਲਾਲ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ਤੋਂ ਮਿਲੀ ਨੰ. ਪਲੇਟ ਦੇ ਆਧਾਰ 'ਤੇ ਵਾਹਨ ਚਾਲਕ ਦਾ ਪਤਾ ਲਾਇਆ ਜਾਵੇਗਾ ਅਤੇ ਤਫਤੀਸ਼ ਕਰਨ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।
ਕਾਲੇ ਘਣੂਪੁਰ ਦੀ ਘਟਨਾ : ਗੰਭੀਰ ਜ਼ਖਮੀਆਂ ਨੂੰ 50-50 ਹਜ਼ਾਰ
NEXT STORY