ਨੂਰਪੁਰਬੇਦੀ, (ਸ਼ਰਮਾ)- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲਾ ਰੋਪੜ ਨਾਲ ਸੰਬੰਧਤ ਅਕਾਲੀ ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ 800 ਤੇ ਰੋਪੜ ਜ਼ਿਲੇ ਦੇ 71 ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦੀ ਸਖਤ ਨਿੰਦਾ ਕੀਤੀ ਹੈ।
ਇਸ ਮੌਕੇ ਇਕੱਤਰ ਹੋਏ ਅਕਾਲੀ ਆਗੂਆਂ ਨੇ ਆਖਿਆ ਕਿ ਇਕ ਪਾਸੇ ਸੂਬਾ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਗੱਲ ਕਰ ਰਹੀ ਹੈ ਤੇ ਦੂਜੇ ਪਾਸੇ 800 ਸਕੂਲ ਬੰਦ ਕਰ ਕੇ ਗਰੀਬ ਵਿਦਿਆਰਥੀਆਂ ਤੋਂ ਸਿੱਖਿਆ ਦਾ ਹੱਕ ਖੋਹ ਰਹੀ ਹੈ। ਜ਼ਿਲੇ ਦੇ 71 ਸਕੂਲਾਂ 'ਚੋਂ ਕਈ ਸਕੂਲ ਅਜਿਹੇ ਹਨ, ਜਿਹੜੇ ਇਕ ਕਿ.ਮੀ. ਦੇ ਘੇਰੇ 'ਚ ਨਹੀਂ ਆਉਂਦੇ, ਜਿਸ ਕਰਕੇ ਸਰਕਾਰ ਨੇ ਸਿੱਖਿਆ ਦੇ ਅਧਿਕਾਰ ਕਾਨੂੰਨ ਦੀ ਉਲੰਘਣਾ ਕੀਤੀ ਹੈ। ਸ਼ਾਹਪੁਰ ਬੇਲਾ ਦਾ ਸਕੂਲ ਇਕ ਅਜਿਹਾ ਸਕੂਲ ਹੈ, ਜਿਥੇ ਵਿਦਿਆਰਥੀਆਂ ਨੂੰ ਦਰਿਆ ਪਾਰ ਕਰ ਕੇ ਦੂਰ ਜਾਣਾ ਪਵੇਗਾ। ਸਕੂਲ ਦੂਰ ਹੋਣ ਕਾਰਨ ਮਾਪੇ ਆਪਣੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਲਈ ਮਜਬੂਰ ਹੋਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਮੋਹਨ ਸਿੰਘ ਢਾਹੇ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਰਣਜੀਤ ਸਿੰਘ ਗੁਡਵਿਲ, ਦਰਬਾਰਾ ਸਿੰਘ ਬਾਲਾ, ਹਰਭਜਨ ਸਿੰਘ ਨਾਇਬ ਤਹਿਸੀਲਦਾਰ, ਇਕਬਾਲ ਸਿੰਘ ਅਗਮਪੁਰ, ਨਿਰਮਲ ਸਿੰਘ ਰੌਲੀ, ਕੁਲਵੀਰ ਸਿੰਘ ਅਸਮਾਨਪੁਰ, ਬਲਰਾਜ ਸਿੰਘ ਸਸਕੌਰ, ਅਵਤਾਰ ਸਿੰਘ ਸੰਘਾ, ਜਸਵਿੰਦਰ ਸਿੰਘ ਬੱਬੀ, ਕਰਨੈਲ ਸਿੰਘ ਆਜ਼ਮਪੁਰ, ਹਰਜਿੰਦਰ ਸਿੰਘ ਭਾਓਵਾਲ, ਚੌ. ਭਜਨ ਲਾਲ ਤੇ ਹੋਰ ਆਗੂ ਮੌਜੂਦ ਸਨ।
ਲੁਧਿਆਣਾ-ਤਲਵੰਡੀ ਮਾਰਗ ਨੂੰ ਚਾਰ-ਮਾਰਗੀ ਕਰਨ ਦਾ ਕੰਮ ਨਹੀਂ ਹੋਇਆ ਮੁਕੰਮਲ
NEXT STORY