ਮੋਗਾ,(ਅਾਜ਼ਾਦ)- ਬੀਤੀ ਦੇਰ ਰਾਤ ਅਕਾਲਸਰ ਰੇਲਵੇ ਫਾਟਕਾਂ ਦੇ ਨੇਡ਼ੇ ਨਸ਼ੇਡ਼ੀ ਲਡ਼ਕਿਆਂ ਵੱਲੋਂ ਇਕ ਰੇਹਡ਼ੀ ਚਾਲਕ ਨੂੰ ਲੁੱਟਣ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਰੇਹਡ਼ੀ ਚਾਲਕ ਦੀਪਕ ਕੁਮਾਰ ਨਿਵਾਸੀ ਅਕਾਲਸਰ ਰੋਡ ਨੇਡ਼ੇ ਰੇਲਵੇ ਫਾਟਕ ਨੇ ਦੱਸਿਆ ਕਿ ਉਹ ਕੰਮ ਖਤਮ ਕਰ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਣਪਛਾਤੇ ਨਸ਼ੇਡ਼ੀ ਲਡ਼ਕਿਆਂ ਨੇ ਦੇਰ ਰਾਤ ਉਸਨੂੰ ਘੇਰ ਲਿਆ ਅਤੇ ਕਿਹਾ ਕਿ ਜਿੰਨੇ ਪੈਸੇ ਤੇਰੇ ਕੋਲ ਆ ਕੱਢ ਦੇ, ਨਹੀਂ ਤਾਂ ਤੈਨੂੰ ਖਤਮ ਕਰ ਦਿਆਂਗੇ, ਜਿਸ ’ਤੇ ਮੈਂ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਮੇਰੇ ’ਤੇ ਹਮਲਾ ਕਰ ਕੇ ਮੈਨੂੰ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਕਰ ਦਿੱਤਾ। ਜਦ ਮੈਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ, ਜਿਨ੍ਹਾਂ ਮੈਨੂੰ ਹਸਪਤਾਲ ਦਾਖਲ ਕਰਾਇਆ। ਉਸਨੇ ਦੱਸਿਆ ਕਿ ਮੇਰੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਰੀਬ ਦੋ ਦਰਜਨ ਤੋਂ ਜ਼ਿਆਦਾ ਜ਼ਖ਼ਮ ਹਨ। ਇਸ ਸਬੰਧ ਵਿਚ ਥਾਣਾ ਸਿਟੀ ਮੋਗਾ ਨੂੰ ਸੂਚਿਤ ਕੀਤਾ ਗਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਰਾਬ ਮਾਫੀਆ ਨੇ ਜਕੜਿਆ ਬੀਅਰ ਬਾਜ਼ਾਰ!
NEXT STORY