ਲੁਧਿਆਣਾ, (ਵਿੱਕੀ)– ਸਿੱਖਿਆ ਵਿਭਾਗ ਭਰਤੀ ਬੋਰਡ ਡਾਇਰੈਕਟੋਰੇਟ ਪੰਜਾਬ ਵੱਲੋਂ 29 ਨਵੰਬਰ ਨੂੰ ਹੋਣ ਵਾਲੀ ਈ. ਟੀ. ਟੀ. ਅਧਿਆਪਕ ਭਰਤੀ ਪ੍ਰੀਖਿਆ ਦੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਡਾ. ਜਰਨੈਲ ਸਿੰਘ ਕਾਲੇਕੇ ਸਹਾਇਕ ਨਿਰਦੇਸ਼ਕ ਭਰਤੀ ਬੋਰਡ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਫਰਜ਼ੀ ਪੱਤਰ ਵਾਇਰਲ ਕੀਤਾ ਜਾ ਰਿਹਾ ਸੀ।
ਸਿੱਧੂ ਨੂੰ ਮਿਲ ਕੇ ਖੁਸ਼ੀ ਹੋਈ, ਅਜਿਹੀਆਂ ਹੋਰ ਮੁਲਾਕਾਤਾਂ ਦੀ ਉਮੀਦ: ਕੈਪਟਨ
ਜਿਸ ਵਿਚ ਕਿਹਾ ਗਿਆ ਹੈ ਕਿ 29 ਨਵੰਬਰ, 2020 ਨੂੰ ਹੋਣ ਵਾਲੀ ਪ੍ਰੀਖਿਆ ਕੋਵਿਡ ਕਾਰਨਾਂ ਕਰ ਕੇ ਟਾਲ ਦਿੱਤੀ ਗਈ ਹੈ। ਇਹ ਇਕ ਫਰਜ਼ੀ ਪੱਤਰ ਹੈ। ਈ. ਟੀ. ਟੀ. ਭਰਤੀ ਪ੍ਰਕਿਰਿਆ ਨੂੰ ਟਾਲਣ ਦੇ ਬਾਰੇ ’ਚ ਸਿੱਖਿਆ ਭਰਤੀ ਬੋਰਡ ਪੰਜਾਬ ਵੱਲੋਂ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ। ਪ੍ਰੀਖਿਆ 29 ਨਵੰਬਰ ਨੂੰ ਹੀ ਆਯੋਜਿਤ ਕੀਤੀ ਜਾਵੇਗੀ।
ਜੇ ਤੁਸੀਂ ਜਨਤਕ ਤੌਰ ’ਤੇ ਸ਼ਿਕਵੇ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਕਾਂਗਰਸ ਨੂੰ ਆਖ ਦਿਓ ਅਲਵਿਦਾ: ਕੈਪਟਨ
NEXT STORY