ਲੁਧਿਆਣਾ, (ਸਿਆਲ)- ਤਾਜਪੁਰ ਰੋਡ ਦੀ ਕੇਂਦਰੀ ਜੇਲ ਵਿਚ ਗੈਰਸਮਾਜੀ ਤੱਤਾਂ ਵੱਲੋਂ ਜੇਲ ਕੰਧ ਦੇ ਬਾਹਰੀ ਰਸਤੇ ਤੋਂ ਸੁਰੱਖਿਆ ਪ੍ਰਬੰਧਾਂ ਨੂੰ ਛਿੱਕੇ ’ਤੇ ਟੰਗਦੇ ਹੋਏ ਸਮੇਂ-ਸਮੇਂ ’ਤੇ ਜੇਲ ਦੇ ਅੰਦਰ ਬੰਦ ਪੈਕੇਟ ਸੁੱਟੇ ਜਾਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਕਤ ਸੁੱਟੇ ਗਏ ਪੈਕੇਟ ਕੇਂਦਰੀ ਬਲਾਕ ਐੱਨ. ਬੀ. ਬੈਰਕਾਂ ਵੱਲ ਕਾਫੀ ਵਾਰ ਮਿਲ ਚੁੱਕੇ ਹਨ। ਜੇਲ ਅਧਿਕਾਰੀ ਦੀ ਹਾਜ਼ਰੀ ਵਿਚ ਹਰ ਵਾਰ ਉਕਤ ਪੈਕੇਟਾਂ ਨੂੰ ਖੋਲ੍ਹਣ ’ਤੇ ਬੀਡ਼ੀਆਂ ਦੇ ਬੰਡਲ, ਜਰਦੇ ਦੀਆਂ ਪੁਡ਼ੀਆਂ ਹੀ ਨਿਕਲਦੀਆਂ ਹਨ। ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਜੇਲ ਕੰਧ ਦੇ ਬਾਹਰ ਰਸਤਿਆਂ ਤੋਂ ਸਮੇਂ-ਸਮੇਂ ’ਤੇ ਵੱਖ-ਵੱਖ ਬੈਰਕਾਂ ਵੱਲ ਸੁੱਟੇ ਗਏ ਪੈਕੇਟਾਂ ਵਿਚੋਂ 3600 ਬੀਡ਼ੀਆਂ ਅਤੇ 200 ਦੇ ਕਰੀਬ ਜਰਦਿਆਂ ਦੀਆਂ ਪੁਡ਼ੀਆਂ ਨਿਕਲੀਆਂ ਹਨ, ਜਿਨ੍ਹਾਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ ਅੱਗ ਲਾ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਗੈਰਸਮਾਜੀ ਤੱਤਾਂ ਨੂੰ ਗ੍ਰਿਫਤ ਵਿਚ ਲਿਆਉਣ ਲਈ ਗੁਪਤ ਢੰਗ ਲਾਲ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ। ਇਸ ਮੌਕੇ ਜੇਲ ਦੇ ਡਿਪਟੀ ਸੁਪਰਡੈਂਟ ਇਕਬਾਲ ਸਿੰਘ ਧਾਲੀਵਾਲ ਵੀ ਹਾਜ਼ਰ ਸਨ।
ਮਸਾਲੇ ਬਣਾਉਣ ਵਾਲੀ ਫੈਕਟਰੀ ਸੀਲ
NEXT STORY