ਬੁਢਲਾਡਾ(ਮਨਜੀਤ)- ਕਾਫੀ ਲੰਮੇ ਸਮੇਂ ਤੋਂ ਪੈ ਰਹੀ ਭਿਆਨਕ ਗਰਮੀ ਤੋਂ ਅੱਜ ਉਸ ਸਮੇਂ ਰਾਹਤ ਮਹਿਸੂਸ ਹੋਈ ਜਦੋਂ ਬਾਅਦ ਦੁਪਹਿਰ ਅਸਮਾਨ ਵਿੱਚ ਬੱਦਲ ਛਾ ਗਏ ਅਤੇ ਦੇਖਦੇ ਹੀ ਦੇਖਦੇ ਪੂਰੇ ਇਲਾਕੇ ਵਿੱਚ ਮਾਨਸੂਨ ਦੀ ਪਹਿਲੀ ਬਾਰਿਸ਼ ਸ਼ੁਰੂ ਹੋ ਗਈ ਅਤੇ ਸਾਰੇ ਪਾਸੇ ਮੌਸਮ ਬੜਾ ਸੁਹਾਵਣਾ ਬਣ ਗਿਆ। ਜਿੱਥੇ ਤਪਦੀ ਗਰਮੀ ਵਿੱਚ ਇਨਸਾਨਾਂ ਤੋਂ ਇਲਾਵਾ ਪਸ਼ੂ-ਪੰਛੀ ਆਦਿ ਬੇਹਾਲ ਹੋ ਰਹੇ ਸਨ। ਅੱਜ ਦੀ ਬਾਰਿਸ਼ ਤੋਂ ਬਾਅਦ ਚਾਰੇ ਪਾਸੇ ਇੱਕ ਵੱਖਰਾ ਹੀ ਨਜਾਰਾ ਵੇਖਣ ਨੂੰ ਮਿਲਿਆ। ਜਿਸ ਵਿੱਚ ਪੰਛੀਆਂ ਦੀ ਚਹਿ-ਚਹਾਕ ਅਤੇ ਬੱਚਿਆਂ ਦੇ ਮੀਂਹ ਵਿੱਚ ਨਹਾਉਣ ਦੀਆਂ ਖੁਸ਼ੀਆਂ ਨੂੰ ਵੇਖਦੇ ਹੋਏ ਅਲੱਗ ਹੀ ਆਨੰਦ ਮਹਿਸੂਸ ਹੋ ਰਿਹਾ ਸੀ।
ਇਸ ਮੌਕੇ ਮਹੰਤ ਸ਼ਾਂਤਾ ਨੰਦ ਜੀ ਬੀਰੋਕੇ ਕਲਾਂ ਵਾਲਿਆਂ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ ਪਿਛਲੇ ਹਫਤੇ ਤੋਂ ਹਰ ਇੱਕ ਪਿੰਡ ਅਤੇ ਸ਼ਹਿਰ ਵਿੱਚ ਗਰਮੀ ਤੋਂ ਨਿਜਾਤ ਪਾਉਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਸਨ। ਜਿਸ ਵਿੱਚ ਠੰਢੇ ਮਿੱਠੇ ਪਾਣੀ ਦੀਆਂ ਛਬੀਲਾਂ, ਚੌਲਾਂ ਦੇ ਜੱਗ ਅਤੇ ਹੋਰ ਵੀ ਕਈ ਤਰ੍ਹਾਂ ਦੇ ਪੁੰਨ ਦਾਨ ਕਰਕੇ ਪਰਮਾਤਮਾ ਦੀ ਕ੍ਰੋਪੀ ਨੂੰ ਦੂਰ ਕਰਨ ਲਈ ਅਨੇਕਾਂ ਹੀ ਉਪਰਾਲੇ ਕੀਤੇ ਗਏ। ਅੱਜ ਪੂਰੇ ਦੇਸ਼ ਵਿੱਚ ਹੋ ਰਹੇ ਪੁੰਨ ਦਾਨ ਦਾ ਫਲ ਲੋਕਾਂ ਨੂੰ ਰੱਬ ਨੇ ਮੀਂਹ ਦੇ ਰੂਪ ਵਿੱਚ ਦਿੱਤਾ। ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਵੀ ਖੇਤਾਂ ਵਿੱਚ ਖਿੜ-ਖਿੜਾਉਣ ਲੱਗ ਪਈਆਂ ਅਤੇ ਫਸਲਾਂ ਨੂੰ ਵੇਖ ਕੇ ਕਿਸਾਨਾਂ ਦੇ ਚਿਹਰੇ 'ਤੇ ਵੀ ਅੱਜ ਖੁਸ਼ੀ ਦੇਖਣ ਨੂੰ ਮਿਲੀ।
ਬਿਜਲੀ ਸੰਕਟ ਤੋਂ ਪ੍ਰੇਸ਼ਾਨ ਪੰਜਾਬ ਦੇ ਉੱਦਮੀ ਕੀ ਕਰ ਰਹੇ ਹਨ UP ਵੱਲ ਰੁੱਖ !
NEXT STORY