ਚੰਡੀਗਡ਼੍ਹ, (ਲਲਨ)- ਰੇਲਵੇ ਸਟੇਸ਼ਨ ’ਤੇ ਸੋਮਵਾਰ ਨੂੰ ਉਸ ਸਮੇਂ ਹਡ਼ਕੰਪ ਅਤੇ ਅਫਰਾ-ਤਫਰੀ ਵਾਲਾ ਮਾਹੌਲ ਬਣ ਗਿਆ, ਜਦੋਂ ਐਸਕੇਲੇਟਰ ਤੋਂ ਡਿਗ ਕੇ ਮਾਂ ਅਤੇ ਬੇਟੀ ਜ਼ਖਮੀ ਹੋ ਗਈਆਂ। ਸੁਮਨ ਆਪਣੀ ਛੋਟੀ ਬੱਚੀ (ਸਾਰਿਕਾ) ਨਾਲ ਐਸਕੇਲੇਟਰ ਤੋਂ ਜਾ ਰਹੀ ਸੀ, ਉਦੋਂ ਅਚਾਨਕ ਉਸਦੇ ਹੱਥੋਂ ਬੇਟੀ ਦਾ ਹੱਥ ਛੁਟ ਗਿਆ ਅਤੇ ਉਹ ਐਸਕੇਲੇਟਰ ’ਤੇ ਡਿਗ ਗਈ। ਬੱਚੀ ਦਾ ਪੈਰ ਉਸ ਦੌਰਾਨ ਵੇਟਿੰਗ ਹਾਲ ਦੇ ਐਸਕੇਲੇਟਰ ਵਿਚ ਫਸ ਗਿਆ।
ਲੋਕਾਂ ਦੀ ਭੀਡ਼ ਇਕੱਠੀ ਦੇਖ ਕੇ ਰੇਲਵੇ ਸਟੇਸ਼ਨ ਸੁਪਰਡੈਂਟ, ਰੇਲਵੇ ਸਟੇਸ਼ਨ ਇਲੈਕਟ੍ਰਿਕ ਸਟਾਫ ਤੋਂ ਇਲਾਵਾ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਆਰ. ਪੀ. ਐੱਫ. ਦੇ ਏ. ਐੱਸ. ਆਈ. ਸੁਰਿੰਦਰ ਸਿੰਘ ਅਤੇ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਐਸਕੇਲੇਟਰ ਨੂੰ ਬੰੰਦ ਕਰਕੇ ਭੀਡ਼ ਨੂੰ ਕਾਬੂ ਕੀਤਾ। ਹਾਦਸੇ ਵਿਚ ਮਾਂ ਦੇ ਸੱਜੇ ਹੱਥ ਦੀ ਉਗਲੀ ਵਿਚ ਮਾਮੂਲੀ ਸੱਟ ਆਈ ਹੈ, ਉਥੇ ਬੱਚੀ ਦੇ ਖੱਬੇ ਪੈਰ ਵਿਚ ਗੰਭੀਰ ਸੱਟਾਂ ਹਨ। ਜ਼ਖਮੀ ਬੱਚੀ ਨੂੰ ਉਸਦੇ ਮਾਤਾ-ਪਿਤਾ ਐਂਬੂਲੈਂਸ ਵਿਚ ਪਹਿਲਾਂ ਸੈਕਟਰ-16 ਹਸਪਤਾਲ ਲੈ ਗਏ, ਜਿਥੋਂ ਬਾਅਦ ਵਿਚ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ।
ਠੇਕੇਦਾਰ ਤੋਂ ਭਰਾ ਦੇ ਪੈਸੇ ਦਿਵਾਉਣ ਗਏ ਵਿਅਕਤੀ ’ਤੇ ਹਮਲਾ, ਮੌਤ
NEXT STORY