ਜਲੰਧਰ(ਚੋਪੜਾ)—ਪੰਜਾਬ 'ਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਸ਼ਹਿਰ ਦੀਆਂ ਸੜਕਾਂ ਨੂੰ ਬਣਾਉਣ ਦੌਰਾਨ ਹੋਏ ਭ੍ਰਿਸ਼ਟਾਚਾਰ ਤੇ ਕਰੋੜਾਂ ਰੁਪਏ ਦੀਆਂ ਧਾਂਦਲੀਆਂ ਦੇ ਮੁੱਦੇ ਨੂੰ ਕਾਂਗਰਸ ਨੇ ਵਿਧਾਨ ਸਭਾ ਚੋਣਾਂ 'ਚ ਖੂਬ ਇਸਤੇਮਾਲ ਕੀਤਾ ਸੀ। ਕਾਂਗਰਸੀ ਆਗੂਆਂ ਵੱਲੋਂ ਠੇਕੇਦਾਰਾਂ ਤੇ ਨਿਗਮ ਅਧਿਕਾਰੀਆਂ ਦਰਮਿਆਨ ਨੈਕਸਿਸ ਹੋਣ ਦੇ ਵੀ ਦੋਸ਼ ਲਗਾਏ ਜਾਂਦੇ ਰਹੇ ਸਨ ਪਰ ਅੱਜ ਵਾਰਡ ਨੰਬਰ 43 ਅਧੀਨ ਆਉਂਦੇ ਆਦਰਸ਼ ਨਗਰ ਗੁਰਦੁਆਰੇ ਤੋਂ ਲੈ ਕੇ ਬਸਤੀ ਪੀਰਦਾਦ ਨਹਿਰ ਨੂੰ ਜਾਂਦੀ ਸੜਕ ਦੇ ਨਿਰਮਾਣ ਕਾਰਜ 'ਚ ਹੋ ਰਹੀਆਂ ਬੇਨਿਯਮੀਆਂ ਨੇ ਸਾਬਿਤ ਕਰ ਦਿੱਤਾ ਹੈ ਕਿ ਸੂਬੇ 'ਚ ਸੱਤਾ ਤਬਦੀਲੀ ਨਾਲ ਸਰਕਾਰ ਹੀ ਬਦਲੀ ਹੈ ਪਰ ਨਿਗਮ ਦੇ ਠੇਕੇਦਾਰ ਦੀਆਂ ਆਪਹੁਦਰੀਆਂ ਨਹੀਂ ਬਦਲੀਆਂ। ਹੈਰਾਨੀ ਵਾਲੀ ਗੱਲ ਹੈ ਕਿ ਜ਼ਿੰਮੇਵਾਰ ਨਿਗਮ ਅਧਿਕਾਰੀ ਵੀ ਘਟੀਆ ਪੱਧਰ ਦੇ ਵਿਕਾਸ ਕੰਮ ਦੇਖ ਕੇ ਚੁੱਪ ਧਾਰੀ ਬੈਠੇ ਹਨ। ਅੱਜ ਉਕਤ ਸੜਕ 'ਤੇ ਮਿੱਟੀ ਉਪਰ ਹੀ ਪ੍ਰੀਮਿਕਸ ਵਿਛਾਅ ਦਿੱਤੀ ਗਈ। ਸੜਕ ਤੋਂ ਮਿੱਟੀ ਨੂੰ ਚੁੱਕਣ ਤੇ ਪੂਰੀ ਸਫਾਈ ਕਰਨ ਦੀ ਬਜਾਏ ਸੜਕ ਨੂੰ ਜ਼ੋਰਾਂ-ਸ਼ੋਰਾਂ ਨਾਲ ਕੰਪਲੀਟ ਕੀਤਾ ਜਾ ਰਿਹਾ ਸੀ, ਜਿਸ ਨਾਲ ਇਲਾਕਾ ਵਾਸੀਆਂ 'ਚ ਨਿਗਮ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਬੇਹੱਦ ਗੁੱਸਾ ਹੈ।
ਜ਼ਿਕਰਯੋਗ ਹੈ ਕਿ ਕੱਲ ਇਸ ਸੜਕ ਦੇ ਨਿਰਮਾਣ ਕਾਰਜ ਦੇ ਉਦਘਾਟਨ ਨੂੰ ਲੈ ਕੇ ਵਾਰਡ ਕੌਂਸਲਰ ਜਥੇ. ਪ੍ਰੀਤਮ ਸਿੰਘ ਤੇ ਉਨ੍ਹਾਂ ਦੇ ਸਮਰਥਕਾਂ ਤੇ ਹਲਕਾ ਵਿਧਾਇਕ ਸੁਸ਼ੀਲ ਰਿੰਕੂ ਦੇ ਸਮਰਥਕਾਂ ਦਰਮਿਆਨ ਜ਼ਬਰਦਸਤ ਨਾਅਰੇਬਾਜ਼ੀ ਹੋਈ ਸੀ। ਸੜਕ ਬਣਵਾਉਣ ਦਾ ਕ੍ਰੈਡਿਟ ਲੈਣ ਖਾਤਰ ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਇਲਜ਼ਾਮ ਵੀ ਮੜ੍ਹੇ ਸਨ। ਕੌਂਸਲਰ ਪ੍ਰੀਤਮ ਨੇ ਤਾਂ ਵਿਧਾਇਕ ਰਿੰਕੂ 'ਤੇ ਸਸਤੀ ਸ਼ੌਹਰਤ ਹਾਸਲ ਕਰਨ ਲਈ ਢਾਈ ਸਾਲ ਪਹਿਲਾਂ ਪਾਸ ਹੋਏ ਇਸ ਪ੍ਰਾਜੈਕਟ ਦਾ ਦੁਬਾਰਾ ਉਦਘਾਟਨ ਕਰਨ ਦੇ ਦੋਸ਼ ਲਾਏ ਸਨ ਜਦੋਂਕਿ ਵਿਧਾਇਕ ਰਿੰਕੂ ਨੇ ਇਲਾਕਾ ਵਾਸੀਆਂ ਦੀ ਮੰਗ 'ਤੇ ਨਿਗਮ ਅਧਿਕਾਰੀਆਂ 'ਤੇ ਦਬਾਅ ਬਣਾ ਕੇ ਸੜਕ ਨੂੰ ਸ਼ੁਰੂ ਕਰਵਾਉਣ ਦੀ ਗੱਲ ਕੀਤੀ ਸੀ। ਉਨ੍ਹਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਵਿਕਾਸ ਹੁੰਦਾ ਦੇਖ ਕੇ ਪ੍ਰੇਸ਼ਾਨ ਅਕਾਲੀਆਂ ਦੀ ਇਸ ਬੀਮਾਰੀ ਦਾ ਇਲਾਜ ਕਰ ਸਕਣਾ ਉਨ੍ਹਾਂ ਲਈ ਅਸੰਭਵ ਹੈ ਪਰ ਅੱਜ ਸੜਕ ਨਿਰਮਾਣ ਦੇ ਕੰਮ ਦੀ ਕੁਆਲਿਟੀ ਨੂੰ ਲੈ ਕੇ ਹਲਕਾ ਵਿਧਾਇਕ ਤੇ ਇਲਾਕਾ ਕੌਂਸਲਰ ਦੋਵਾਂ ਨੇ ਪਤਾ ਨਹੀਂ ਕਿਉਂ ਚੁੱਪ ਵੱਟੀ ਰੱਖੀ, ਜਿਸ ਕਾਰਨ ਠੇਕੇਦਾਰ ਇਕ ਵਾਰ ਫਿਰ ਮਿੱਟੀ 'ਤੇ ਹੀ ਸੜਕ ਬਣਾ ਗਿਆ। ਹਾਲਾਤ ਇਹ ਸਨ ਕਿ ਸੜਕ ਦੇ ਕਿਨਾਰਿਆਂ 'ਤੇ ਪ੍ਰੀਮਿਕਸ ਖਿੱਲਰੀ ਹੋਈ ਸਾਫ ਨਜ਼ਰ ਆ ਰਹੀ ਸੀ, ਜਿਸਨੂੰ ਹੱਥ ਨਾਲ ਵੀ ਇਕੱਠਾ ਕੀਤਾ ਜਾ ਸਕਦਾ ਸੀ।
ਬੀਮਾਰੀ ਨੇ ਕਰ ਦਿੱਤਾ ਇੰਨਾ ਮਜਬੂਰ ਕਿ ਦੁਖੀ ਹੋ ਕੇ ਸ਼ਖਸ ਨੇ ਚੁੱਕਿਆ ਅਜਿਹਾ ਖੌਫਨਾਕ ਕਦਮ
NEXT STORY