ਗੁਰਦਾਸਪੁਰ (ਅਵਤਾਰ ਸਿੰਘ)- ਗੁਰਦਾਸਪੁਰ ਦੇ ਮੁਹੱਲਾ ਸ਼ਹਿਜ਼ਾਦਾ ਨੰਗਲ 'ਚ ਇਕ ਪ੍ਰੇਮੀ ਜੋੜੇ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜੋੜੇ ਦੀ ਪਛਾਣ ਪ੍ਰੇਮੀ ਵਿਕਰਾਂਤ ਮਸੀਹ ਤੇ ਪ੍ਰੇਮੀਕਾ ਨੇਹਾ ਵਜੋਂ ਹੋਈ, ਜਿਨ੍ਹਾਂ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਮਤ ਕਰ ਲਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਵਿਕਰਾਂਤ ਮਸੀਹ ਨੇ ਆਪਣੇ ਰਿਸ਼ਤੇਦਾਰਾਂ ਨੂੰ ਵਿਦੇਸ਼ (ਜਰਮਨ) ਜਾਣ ਦੇ ਲਈ 24 ਲੱਖ ਰੁਪਏ ਦਿੱਤੇ ਸੀ ਪਰ ਉਸਦੇ ਇਸ਼ਤੇਦਾਰਾਂ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਜਿਸ ਤੋਂ ਬਾਅਦ ਨੌਜਵਾਨ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਧਾਰੀਵਾਲ ਜਾ ਕੇ ਉਸਨੇ ਪ੍ਰੇਮਿਕਾ ਨੇਹਾ ਨੂੰ ਇਸ ਧੋਖਾਧੜੀ ਦੀ ਸਾਰੀ ਗੱਲਬਾਤ ਦੱਸੀ ਅਤੇ ਜ਼ਹਿਰੀਲੀ ਚੀਜ਼ ਨਿਗਲ ਲਈ।
ਇਹ ਵੀ ਪੜ੍ਹੋ- ਅੰਮ੍ਰਿਤਸਰ : ਗੈਂਗਸਟਰ ਜੱਗੂ ਭਗਵਾਨਪੁਰੀਆ 29 ਮਈ ਤੱਕ ਦੇ ਰਿਮਾਂਡ 'ਤੇ, ਇਸ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ
ਇਹ ਸਭ ਤੋਂ ਬਾਅਦ ਵਿਕਰਾਂਤ ਦੀ ਪ੍ਰੇਮੀਕਾ ਯਾਨੀ ਨੇਹਾ ਨੇ ਵੀ ਜ਼ਹਿਰੀਲੀ ਵਸਤੂ ਨਿਗਲ ਲਈ, ਜਿਸ ਤੋਂ ਬਾਅਦ ਦੋਵਾਂ ਦੀ ਮੌਤ ਹੋ ਗਈ। ਪੁਲਸ ਨੇ ਦੋਵਾਂ ਦੀ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਨੌਜਵਾਨ ਦੇ 4 ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- ਘਰ ਪਰਤ ਰਹੇ ਫ਼ੌਜੀ ਜਵਾਨ ਦੀ ਹਾਦਸੇ ਦੌਰਾਨ ਮੌਤ, ਪਿੱਛੇ ਛੱਡ ਗਿਆ ਬਜ਼ੁਰਗ ਮਾਪੇ ਤੇ ਵਿਧਵਾ ਪਤਨੀ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਵਿਕਰਾਂਤ ਮਸੀਹ ਦੇ ਭਰਾ ਰੋਹਿਤ ਮਸੀਹ ਨੇ ਦੱਸਿਆ ਕਿ ਉਸ ਦੇ ਭਰਾ ਨੇ ਵਿਦੇਸ਼ (ਜਰਮਨ) ਜਾਣ ਦੇ ਲਈ ਰਿਸ਼ਤੇਦਾਰਾਂ ਨੂੰ 24 ਲੱਖ ਰੁਪਏ ਦਿੱਤੇ ਹੋਏ ਸਨ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਨਾ ਤਾਂ ਉਸਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਸਨ। ਉਨ੍ਹਾਂ ਦੱਸਿਆ ਕਿ ਵਿਕਰਾਂਤ ਦੀ ਪ੍ਰੇਮਿਕਾ ਨੇਹਾ ਵੀ ਉਸਦੇ ਨਾਲ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਰਿਸ਼ਤੇਦਾਰਾਂ ਵੱਲੋਂ ਕੀਤੇ ਗਏ ਧੋਖੇ ਕਾਰਨ ਉਹ ਦੋਵੇਂ ਵਿਦੇਸ਼ ਨਹੀਂ ਜਾ ਸਕੇ। ਇਸ ਸਭ ਨਾਲ ਸਹਾਰਦੇ ਹੋਏ ਪ੍ਰੇਮੀ ਜੋੜੇ ਨੇ ਧਾਰੀਵਾਲ ਵਿਖੇ ਜਾ ਕੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਿਹੜੇ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਠੱਗੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈਆਂ ਨਤਮਸਤਕ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਕਬੂਤਰਬਾਜ਼ੀ ਤੋਂ ਛਿੜੇ ਵਿਵਾਦ ਤੋਂ ਬਾਅਦ ਚੱਲੀਆਂ ਗੋਲ਼ੀਆਂ
NEXT STORY