ਬੁਢਲਾਡਾ(ਮਨਜੀਤ)—ਬਲਾਕ ਕਮੇਟੀ ਦੇ ਮੈਂਬਰਾ ਦੀ ਮੀਟਿੰਗ ਪੰਚਾਇਤ ਕਮੇਟੀ ਚੇਅਰਪਰਸਨ ਸ੍ਰੀਮਤੀ ਗੁਰਦੇਵ ਕੌਰ ਦੀ ਅਗਵਾਈ 'ਚ ਹੋਈ। ਇਸ ਬੈਠਕ 'ਚ ਕਈ ਮਤੇ ਪਾਸ ਕੀਤੇ ਗਏ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆ ਕਮੇਟੀ ਦੇ ਕਾਰਜ ਸਾਧਕ ਅਫਸਰ ਲੈਨਿਨ ਗਰਗ ਨੇ ਦੱਸਿਆ ਕਿ ਮੈਂਬਰਾ ਵੱਲੋਂ ਸਰਬਸੰਮਤੀ ਨਾਲ ਮਤੇ 'ਚ ਗੁਰੂ ਨਾਨਕ ਕਾਲਜ ਨੇੜਿਓ ਪੰਚਾਇਤ ਕਮੇਟੀ ਦੀ ਜ਼ਮੀਨ ਤੋਂ ਨਜਾਇਜ਼ ਕਬਜ਼ਾ ਦੂਰ ਕਰਵਾਉਣਾ, ਬੀ. ਡੀ. ਪੀ. ਓ ਦਫਤਰ 'ਚ ਪੌਦਿਆਂ ਦੀ ਸਾਂਭ ਸੰਭਾਲ ਲਈ ਬੋਰ ਲਗਾਉਣਾ, ਬੀ. ਡੀ. ਪੀ. ਓ ਦੇ ਦਫਤਰ ਤੋਂ ਗੇਟ ਤੱਕ ਇੰਟਰਲਾਕ ਟਾਈਲਾਂ ਲਗਾ ਕੇ ਪੱਕਾ ਰਸਤਾ ਬਣਾਉਣਾ, ਪਿੰਡਾ ਦੇ ਵਾਟਰ ਵਰਕਸਾ ਦੀ ਮਨਰੇਗਾ ਸਕੀਮ ਅਧੀਨ ਸਫਾਈ ਕਰਕੇ ਲੋਕਾਂ ਨੂੰ ਸ਼ੁੱਧ ਪਾਣੀ ਦੇਣਾ, ਆਈ. ਟੀ. ਆਈ ਚੌਕ ਤੋਂ ਗੁਰੂ ਨਾਨਕ ਕਾਲਜ਼ ਤੱਕ ਸੜਕ ਨਿਰਮਾਣ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਜੀ ਜਾਣੂ ਕਰਵਾਉਣਾ, ਬਕਾਇਆ ਸ਼ਾਮਲਾਤ ਜ਼ਮੀਨਾਂ ਦੀ ਬੋਲੀ ਦੀਆਂ ਮਿਤੀਆਂ 'ਚ ਸੋਧ ਕਰਨ ਤੋਂ ਇਲਾਵਾ ਹੋਰ ਵੀ ਕਈ ਮਤੇ ਪਾਸ ਕੀਤੇ ਗਏ ਹਨ। ਇਸ ਮੌਕੇ ਕਮੇਟੀ ਦੇ ਮੀਤ ਚੇਅਰਮੈਨ ਪ੍ਰੇਮ ਕੁਮਾਰ ਬਖਸ਼ੀਵਾਲਾ, ਸੰਮਤੀ ਮੈਂਬਰ ਬਲਵਿੰਦਰ ਸਿੰਘ ਸੇਦੈਵਾਲਾ, ਕੁਲਦੀਪ ਸਿੰਘ ਗੋਬਿੰਦਪੁਰਾ, ਰੇਸ਼ਮ ਸਿੰਘ ਮੰਘਾਣੀਆ, ਜਸਵੀਰ ਸਿੰਘ ਮੱਲ ਸਿੰਘ ਵਾਲਾ, ਜਰਨੈਲ ਸਿੰਘ ਬਰ੍ਹੇ, ਮਿਲਖਾ ਸਿੰਘ ਅਮਰੀਕ ਸਿੰਘ ਬੋਹਾ, ਬਲਜੀਤ ਸਿੰਘ ਬੀਰੋਕੇ, ਹਰੀ ਸਿੰਘ ਅੱਕਾਂਵਾਲੀ, ਹਰਕਰਨ ਸਿੰਘ ਦੋਦੜਾ, ਸ਼ਿੰਦਰ ਕੌਰ, ਸੀ. ਡੀ. ਪੀ. ਓ ਦਫਤਰ ਤੋਂ ਸੁਪਵਾਈਜ਼ਰ ਸੁਖਵਿੰਦਰ ਕੌਰ, ਸੁਪਰਡੰਟ ਪੰਚਾਇਤ ਸੰਮਤੀ ਨਿਰਮਲਾ ਦੇਵੀ ਅਤੇ ਅਸ਼ੋਕ ਕੁਮਾਰ ਲੇਖਾਕਾਰ ਹਾਜ਼ਰ ਸਨ।
ਪੰਜਾਬੀ ਦੇ ਨਾਮਵਰ ਨਾਟਕਕਾਰ ਤੇ ਨਾਵਲਕਾਰ ਅਜਮੇਰ ਔਲਖ ਪੰਜ ਤੱਤਾ 'ਚ ਵਿਲੀਨ
NEXT STORY