ਗੁਰਦਾਸਪੁਰ, (ਵਿਨੋਦ, ਦੀਪਕ)- ਸਿਟੀ ਪੁਲਸ ਗੁਰਦਾਸਪੁਰ ਨੇ ਚੋਰੀਆਂ ਕਰਨ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਸਹਾਇਕ ਸਬ-ਇੰਸਪੈਕਟਰ ਮਨਜਿੰਦਰ ਸਿੰਘ ਦੀ ਅਗਵਾਈ ਵਿਚ ਮੇਹਰ ਚੰਦ ਰੋਡ 'ਤੇ ਨਾਕਾ ਲਾਇਆ ਹੋਇਆ ਸੀ। ਇਸ ਦੌਰਾਨ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਪੁੱਛਗਿੱਛ ਕੀਤੀ ਤਾਂ ਉਹ ਘਬਰਾ ਗਿਆ। ਦੋਸ਼ੀ ਨੇ ਆਪਣੀ ਪਛਾਣ ਸੁਰੈਨ ਸਿੰਘ ਉਰਫ਼ ਰਾਜੂ ਪੁੱਤਰ ਦੇਸ ਰਾਜ ਵਾਸੀ ਗੁਰਦਾਸਪੁਰ ਦੱਸੀ। ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਬੀਤੇ ਦਿਨੀਂ ਗੋਪੀ ਡੇਅਰੀ ਗੀਤਾ ਤੋਂ ਐੱਲ. ਈ. ਡੀ., ਬੇਦੀ ਮੈਡੀਕਲ ਸਟੋਰ ਤੋਂ ਵੀ ਐੱਲ. ਈ. ਡੀ. ਅਤੇ 2 ਸ਼ਰਾਬ ਦੇ ਠੇਕਿਆਂ ਤੋਂ ਵੀ ਨਕਦੀ ਚੋਰੀ ਕੀਤੀ ਸੀ।ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਦੀ ਨਿਸ਼ਾਨਦੇਹੀ 'ਤੇ 2 ਐੱਲ. ਈ. ਡੀ. ਤੇ 800 ਰੁਪਏ ਨਕਦ ਬਰਾਮਦ ਕੀਤੇ ਗਏ ਹਨ।
ਬੇਕਾਬੂ ਬੋਲੈਰੋ ਪਲਟੀਆਂ ਖਾ ਕੇ ਖਤਾਨਾਂ 'ਚ ਡਿੱਗੀ, 3 ਜ਼ਖ਼ਮੀ
NEXT STORY