ਤਰਨਤਾਰਨ/ਵਲਟੋਹਾ, (ਰਾਜੂ, ਗੁਰਮੀਤ ਸਿੰਘ)- ਥਾਣਾ ਵਲਟੋਹਾ ਦੀ ਪੁਲਸ ਨੇ ਜਬਰ-ਜ਼ਨਾਹ ਦੇ ਦੋਸ਼ ਹੇਠ ਇਕ ਭਗੌੜੇ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁਖੀ ਕਮਲਮੀਤ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਕੋਟਲੀ ਵਸਾਵਾ ਸਿੰਘ ਖਿਲਾਫ ਥਾਣਾ ਵਲਟੋਹਾ ਵਿਖੇ ਇਕ ਮੁਕੱਦਮਾ ਦਰਜ ਹੈ। ਉਕਤ ਮੁਲਜ਼ਮ ਅਦਾਲਤ 'ਚ ਪੇਸ਼ ਨਾ ਹੋਣ ਕਾਰਨ ਭਗੌੜਾ ਚੱਲ ਰਿਹਾ ਸੀ, ਜਿਸ ਨੂੰ ਮੁਖਬਰ ਦੀ ਇਤਲਾਹ 'ਤੇ ਏ. ਐੱਸ. ਆਈ. ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਰਨਤਾਰਨ ਤੋਂ ਜੰਡਿਆਲਾ ਗੁਰੂ ਜਾਂਦੀ ਸੜਕ ਦੀ ਹਾਲਤ ਖਸਤਾ
NEXT STORY