ਖੰਨਾ, (ਸ਼ਾਹੀ, ਕਮਲ)- ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਆਦੇਸ਼ ਜਾਰੀ ਕਰ ਕੇ ਕਿਸੇ ਵੀ ਉਦਯੋਗ ਦਾ ਬਿਜਲੀ ਦਾ ਕੁਨੈਕਸ਼ਨ ਕੱਟਣ ਅਤੇ ਦੁਬਾਰਾਂ ਤੋਂ ਜੋੜਨ ਦੇ ਮਾਮਲੇ ਵਿਚ ਹੁਣ ਪਾਵਰਕਾਮ ਵੱਲੋਂ ਨਵੀਂ ਨੀਤੀ ਜਾਰੀ ਕੀਤੀ ਗਈ ਹੈ, ਜਿਸ ਨਾਲ ਉਦਯੋਗਾਂ ਨੂੰ ਇਕ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਦਿਨ-ਦਿਹਾੜੇ ਨਾਕੇ 'ਤੇ ਖੜ੍ਹੀ ਪੁਲਸ ਪਾਰਟੀ 'ਤੇ ਹਮਲਾ, ASI ਦੀ ਪਿਸਟਲ ਖੋਹ ਫਰਾਰ ਹੋਏ ਹਮਲਾਵਰ
ਪਾਵਰਕਾਮ ਵੱਲੋਂ ਸਰਕੂਲਰ ਜਾਰੀ ਕਰਕੇ ਕਿਹਾ ਗਿਆ ਹੈ ਕਿ ਪ੍ਰਦੂਸ਼ਣ ਬੋਰਡ ਵੱਲੋਂ ਜਦੋਂ ਵੀ ਕਿਸੇ ਉਦਯੋਗ ਦਾ ਬਿਜਲੀ ਦਾ ਕੁਨੈਕਸ਼ਨ ਕੱਟਣ ਦਾ ਆਦੇਸ਼ ਜਾਰੀ ਕੀਤਾ ਜਾਂਦਾ ਹੈ ਤਾਂ ਕੁਨੈਕਸ਼ਨ ਦਿੱਤੇ ਗਏ ਸਮੇਂ ਦੇ ਅੰਤਿਮ ਦਿਨ ਕੱਟਿਆ ਜਾਵੇਗਾ ਅਤੇ ਜਦੋਂ ਵੀ ਪ੍ਰਦੂਸ਼ਣ ਬੋਰਡ ਦੁਬਾਰਾ ਤੋਂ ਕੁਨੈਕਸ਼ਨ ਜੋੜਨ ਦੇ ਆਦੇਸ਼ ਪਾਸ ਕਰਦਾ ਹੈ ਤਾਂ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਜੋੜਿਆ ਜਾਵੇਗਾ। ਹੁਣ ਤੱਕ ਅਜਿਹੇ ਮਾਮਲਿਆਂ ਵਿਚ ਵੱਡਾ ਭ੍ਰਿਸ਼ਟਾਚਾਰ ਫੈਲਿਆ ਹੋਇਆ ਸੀ, ਜਿਸ ਨਾਲ ਇਕ ਪਾਸੇ ਕੁੱਝ ਉਦਯੋਗਪਤੀ ਮੋਟੀਆਂ ਰਕਮਾਂ ਦੇ ਕੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਕੁਨੈਕਸ਼ਨ ਕੱਟਣ ਲਈ ਕਈ-ਕਈ ਦਿਨ ਰੋਕ ਕੇ ਰੱਖਦੇ ਸਨ ਅਤੇ ਦੂਜੇ ਪਾਸੇ ਦੁਬਾਰਾ ਤੋਂ ਕੁਨੈਕਸ਼ਨ ਜੋੜਨ ਦੇ ਮਾਮਲੇ ਵਿਚ ਵੀ ਅਧਿਕਾਰੀ ਬਿਨਾਂ ਜੇਬ ਗਰਮ ਕੀਤੇ ਕਈ-ਕਈ ਦਿਨਾਂ ਤੱਕ ਉਦਯੋਗਪਤੀਆਂ ਨੂੰ ਲਟਕਾਈ ਰੱਖਦੇ ਸਨ।
ਇਹ ਵੀ ਪੜ੍ਹੋ- ਹੜਤਾਲ 'ਤੇ ਚੱਲ ਰਹੇ NHM ਕਰਮਚਾਰੀਆਂ ਖਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਦਿੱਤੇ ਇਹ ਹੁਕਮ
ਜਿਸ ਨਾਲ ਜਲਦੀ ਕੁਨੈਕਸ਼ਨ ਨਾ ਜੋੜਨ ਨਾਲ ਪਾਵਰਕਾਮ ਦਾ ਵਿੱਤੀ ਨੁਕਸਾਨ ਵੀ ਹੋ ਰਿਹਾ ਸੀ। ਹੁਣ ਇਸ ਨਵੀਂ ਨੀਤੀ ਨਾਲ ਜਿੱਥੇ ਉਦਯੋਗਾਂ ਨੂੰ ਰਾਹਤ ਮਿਲੇਗੀ, ਉੱਥੇ ਹੀ ਪਾਵਰਕਾਮ ਦਾ ਵਿੱਤੀ ਨੁਕਸਾਨ ਹੋਣੋ ਵੀ ਬਚੇਗਾ।
ਕਾਰ ਨੇ ਸਕੂਟਰੀ ਚਾਲਕ ਨੂੰ ਮਾਰੀ ਟੱਕਰ, ਇਕ ਦੀ ਮੌਤ
NEXT STORY