ਚੰਡੀਗੜ੍ਹ — ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਹੋਈ ਹਿੰਸਾ ਦੇ ਮਾਮਲੇ 'ਚ ਪੁਲਸ ਨੇ ਹਿੰਸਾ ਭੜਕਾਉਣ ਅਤੇ ਦੰਗਿਆਂ ਦੀ ਸਾਜਿਸ਼ ਘੜਣ ਦੇ ਮਾਮਲੇ 'ਚ ਦੋਸ਼ੀ ਅਦਿੱਤਯ ਇੰਸਾ ਦੀ ਸੂਚਨਾ ਦੇਣ ਵਾਲੇ ਦੀ ਇਨਾਮ ਰਾਸ਼ੀ ਵਧਾ ਦਿੱਤੀ ਹੈ। ਹੁਣ ਇਸ ਰਾਸ਼ੀ ਨੂੰ 2 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਹਿੰਸਾ ਮਾਮਲੇ 'ਚ ਦੋਸ਼ੀ ਚਾਰ ਹੋਰ ਦੋਸ਼ੀਆਂ 'ਤੇ 50-50 ਹਜ਼ਾਰ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਹੋਇਆ ਹੈ। ਡੀ.ਸੀ.ਪੀ. ਪੰਚਕੂਲਾ ਮਨਬੀਰ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੁਲਸ ਲਗਾਤਾਰ ਅਦਿੱਤਯ ਦੀ ਭਾਲ ਕਰਨ ਲਈ ਛਾਪੇਮਾਰੀ ਕਰ ਰਹੀ ਹੈ। ਲੁੱਕਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਤੋਂ ਹੁਣ ਤੱਕ ਮਾਸਟਰ ਮਾਇੰਡ ਫਰਾਰ ਹੈ। ਪੁਲਸ ਨੇ ਫਰਾਰ ਦੋਸ਼ੀਆਂ 'ਤੇ ਇਨਾਮ ਦੀ ਘੋਸ਼ਣਾ ਕਰਨ ਦੇ ਨਾਲ-ਨਾਲ ਰਾਮ ਰਹੀਮ ਦੇ ਨਾਮ ਚਰਚਾ ਘਰਾਂ, ਬੱਸ ਅੱਡਿਆਂ 'ਤੇ ਵੀ ਇਸ਼ਤਿਹਾਰ ਚਿਪਕਾ ਦਿੱਤੇ ਸਨ ਤਾਂ ਜੋ ਗ੍ਰਿਫਤਾਰੀ ਲਈ ਆਮ ਲੋਕ ਵੀ ਸਹਿਯੋਗ ਕਰ ਸਕਣ। ਹਾਲਾਂਕਿ ਪੁਲਸ ਇਨ੍ਹਾਂ ਦੋਸ਼ੀਆਂ ਬਾਰੇ ਕੋਈ ਵੀ ਜਾਣਕਾਰੀ ਹਾਸਲ ਕਰਨ 'ਚ ਨਾਕਾਮਯਾਬ ਰਹੀ ਹੈ, ਇਸ ਕਾਰਨ ਪੁਲਸ ਨੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਲਈ ਇਨਾਮ ਦੀ ਰਾਸ਼ੀ 2 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ।
ਇਸ ਕੇਸ ਦੀ ਕਾਰਵਾਈ ਨੂੰ ਅੱਗੇ ਵਧਾਉਂਦੇ ਹੋਏ ਪੁਲਸ ਨੇ ਡੇਰੇ ਦੀ ਚੇਅਰਪਰਸਨ ਵਿਪਾਸਨਾ ਅਤੇ ਵਾਈਸ ਚੇਅਰਮੈਨ ਡਾ. ਪੀ.ਆਰ.ਨੈਨ ਦੇ ਖਿਲਾਫ ਵੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਹੈ। ਇਹ ਦੋਵੇਂ ਵੀ ਪੁਲਸ ਦੀ ਗ੍ਰਿ੍ਰਫਤਾਰੀ ਤੋਂ ਬਾਹਰ ਹਨ। ਪੁਲਸ ਇਨ੍ਹਾਂ ਦੋਹਾਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਹੈ।
ਪੰਜਾਬ ਦੇ ਬੇਘਰੇ ਪਰਿਵਾਰਾਂ ਲਈ ਵੱਡੀ ਖੁਸ਼ਖਬਰੀ, ਮਿਲੇਗੀ ਦੋਹਰੀ ਰਾਹਤ
NEXT STORY