ਮੁੰਬਈ — ਦੇਸ਼ ਵਿਚ ਚਲ ਰਹੇ ਕਿਸਾਨ ਅੰਦੋਲਨ ਦਾ ਸੇਕ ਹੁਣ ਵਿਦੇਸ਼ਾਂ ਤੱਕ ਪਹੁੰਚ ਚੁੱਕਾ ਹੈ। ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਇਸ ਨੂੰ ਸਮਰਥਨ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ 'ਚ ਕੰਮ ਕਰਨ ਵਾਲੇ ਪੰਜਾਬੀ ਵੀ ਕਿਸਾਨਾਂ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ। ਦੇਸ਼ ਦੀ ਬਾਲੀਵੁੱਡ ਇੰਡਸਟਰੀ ਵੀ ਕਿਸਾਨਾਂ ਦਾ ਸਮਰਥਨ ਕਰ ਰਹੀ ਹੈ। ਇਸ ਪ੍ਰਦਰਸ਼ਨ ਨੂੰ ਲੈ ਕੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੀ ਪ੍ਰਤੀਕਰਮ ਵੀ ਵੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਪੰਜਾਬ ਮੂਲ ਦੇ ਅਭਿਨੇਤਾ ਧਰਮਿੰਦਰ 'ਤੇ ਵੀ ਕਈ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
ਇਸ ਪ੍ਰਦਰਸ਼ਨ ਨੂੰ ਲੈ ਕੇ ਪੰਜਾਬੀ ਮੂਲ ਦੇ ਅਦਾਕਾਰ ਧਰਮਿੰਦਰ ਦੇ ਇੱਕ ਟਵੀਟ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ, ਜਿਹੜਾ ਕਿ ਉਨ੍ਹਾਂ ਨੇ ਕਿਸਾਨਾਂ ਦੇ ਪ੍ਰਦਰਸ਼ਨ ਬਾਰੇ ਕੀਤਾ ਅਤੇ ਉਸ ਟਵੀਟ ਨੂੰ ਤੁਰੰਤ ਹਟਾ ਦਿੱਤਾ। ਪਰ ਉਦੋਂ ਤੱਕ ਧਰਮਿੰਦਰ ਵਲੋਂ ਕੀਤੇ ਟਵੀਟ ਦਾ ਸਕਰੀਨ ਸ਼ਾਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਸੀ। ਹਾਲਾਂਕਿ ਹੁਣ ਧਰਮਿੰਦਰ ਨੇ ਖ਼ੁਦ ਖੁਲਾਸਾ ਕੀਤਾ ਹੈ ਕਿ ਉਸਨੇ ਉਸ ਟਵੀਟ ਨੂੰ ਕਿਉਂ ਹਟਾ ਦਿੱਤਾ। ਇਸ ਟਵੀਟ ਵਿਚ ਧਰਮਿੰਦਰ ਨੇ ਵੀ ਕਿਸਾਨਾਂ ਦੇ ਮੁੱਦੇ 'ਤੇ ਆਪਣੀ ਰਾਏ ਦਿੱਤੀ ਹੈ।
ਦਰਅਸਲ, ਹਾਲ ਹੀ ਵਿਚ ਧਰਮਿੰਦਰ ਵਲੋਂ ਡਿਲੀਟ ਕੀਤੇ ਗਏ ਟਵੀਟ ਦਾ ਸਕਰੀਨ ਸ਼ਾਟ ਸਾਂਝਾ ਕਰਦਿਆਂ ਇੱਕ ਟਵਿੱਟਰ ਉਪਭੋਗਤਾ ਨੇ ਲਿਖਿਆ - 'ਪੰਜਾਬ ਆਈਕਾਨ ਧਰਮਿੰਦਰ ਪਾਜੀ ਨੇ ਇਸ ਨੂੰ 13 ਘੰਟੇ ਪਹਿਲਾਂ ਟਵੀਟ ਕੀਤਾ ਸੀ ਪਰ ਬਾਅਦ ਵਿੱਚ ਇਸਨੂੰ ਡਿਲੀਟ ਕਰ ਦਿੱਤਾ ਗਿਆ ... ਕੁਝ ਤਾਂ ਮਜਬੂਰੀਆਂ ਰਹੀਆਂ ਹੋਣਗੀਆਂ, ਐਂਵੇ ਹੀ ਕੋਈ ਬੇਵਫਾ ਨਹੀਂ ਹੁੰਦਾ '।
ਇਸ ਦੇ ਨਾਲ ਹੀ, ਇਸ ਸਕਰੀਨਸ਼ਾਟ ਵਿਚ ਇਹ ਵੇਖਿਆ ਜਾ ਸਕਦਾ ਹੈ ਕਿ ਧਰਮਿੰਦਰ ਨੇ ਆਪਣੇ ਟਵੀਟ ਵਿਚ ਲਿਖਿਆ ਹੈ- 'ਸਰਕਾਰ ਅੱਗੇ ਬੇਨਤੀ ਹੈ ਕਿ ਕਿਸਾਨ ਭਰਾਵਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਜਲਦੀ ਲੱਭੇ। ਦਿੱਲੀ ਵਿਚ ਕੋਰੋਨਾ ਦੇ ਕੇਸ ਵੱਧ ਰਹੇ ਹਨ, ਇਹ ਦੁਖਦਾਈ ਹੈ।
ਇਹ ਵੀ ਦੇਖੋ - ਦਿੱਲੀ 'ਚ ਬਚਿਆ ਹੈ ਸਿਰਫ 3 ਤੋਂ 4 ਦਿਨਾਂ ਦਾ ਸਟਾਕ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ
ਇਸ ਦੇ ਨਾਲ ਹੀ ਇਸ ਟਵਿੱਟਰ ਉਪਭੋਗਤਾ ਨੂੰ ਜਵਾਬ ਦਿੰਦੇ ਹੋਏ ਧਰਮਿੰਦਰ ਨੇ ਇਹ ਵੀ ਦੱਸਿਆ ਕਿ ਉਸਨੇ ਇਹ ਟਵੀਟ ਕਿਉਂ ਡਿਲੀਟ ਕੀਤਾ ਸੀ। ਧਰਮਿੰਦਰ ਨੇ ਲਿਖਿਆ- 'ਤੁਹਾਡੀਆਂ ਅਜਿਹੀਆਂ ਟਿੱਪਣੀਆਂ ਤੋਂ ਦੁਖੀ ਹੋ ਕੇ ਮੈਂ ਆਪਣਾ ਟਵੀਟ ਮਿਟਾ ਦਿੱਤਾ ਸੀ.. ਜਿੰਨੀਆਂ ਮਰਜੀ ਗਾਲ੍ਹਾ ਕੱਢ ਲਓ, ਤੁਹਾਡੀ ਖੁਸ਼ੀ ਵਿਚ ਖੁਸ਼ ਹਾਂ ਮੈਂ... ਹਾਂ... ਆਪਣੇ ਕਿਸਾਨ ਭਰਾਵਾਂ ਲਈ ਬਹੁਤ ਦੁਖੀ ਹਾਂ .. ਸਰਕਾਰ ਨੂੰ ਜਲਦੀ ਹੀ ਕੋਈ ਹੱਲ ਲੱਭਣਾ ਚਾਹੀਦਾ ਹੈ। ਸਾਡੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ।'
ਇਹ ਵੀ ਦੇਖੋ - ਇਹ ਹਨ ਦੇਸ਼ ਦੀਆਂ ਸਭ ਤੋਂ ਅਮੀਰ ਬੀਬੀਆਂ, ਕਮਾਈ ਦੇ ਮਾਮਲੇ 'ਚ ਕਈ ਮਰਦਾਂ ਨੂੰ ਛੱਡਿਆ ਪਿੱਛੇ
ਧਰਮਿੰਦਰ ਦੇ ਇਸ ਟਵੀਟ 'ਤੇ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਹਰ ਕੋਈ ਉਸ ਨਾਲ ਸਹਿਮਤ ਪ੍ਰਤੀਤ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਅਤੇ ਗਾਇਕਾ ਦਿਲਜੀਤ ਦੁਸਾਂਝ ਵਿਚਕਾਰ ਕਿਸਾਨਾਂ ਦੇ ਇਸ ਮੁੱਦੇ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ।
ਇਹ ਵੀ ਦੇਖੋ - RBI ਨੇ ਮੁਦਰਾ ਨੀਤੀ 'ਚ ਨਹੀਂ ਕੀਤਾ ਕੋਈ ਬਦਲਾਅ, Repo rate ਵੀ ਰੱਖੀ ਸਥਿਰ
ਨੋਟ - ਧਰਿਮੰਦਰ ਦੇ ਟਵਿੱਟਰ ਮੈਸੇਜ ਬਾਰੇ ਆਪਣੀ ਟਿੱਪਣੀ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੀ ਕਰੋ।
ਅਦਾਕਾਰ ਵਰੁਣ ਧਵਨ ਅਤੇ ਨੀਤੂ ਕਪੂਰ ਨੂੰ ਹੋਇਆ ਕੋਰੋਨਾ
NEXT STORY