ਟਾਂਡਾ, (ਜਸਵਿੰਦਰ)- ਅੱਜ ਚਿੱਟੇ ਦਿਨ ਲੁਟੇਰਿਆਂ ਵੱਲੋਂ ਟਾਂਡਾ ਦੇ ਵਾਰਡ ਨੰ. 8 ਦੀ ਇਕ ਔਰਤ ਦੇ ਗਲੇ 'ਚ ਪਾਈ ਚੇਨ ਝਪਟ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੀੜਤ ਔਰਤ ਰਵਨੀਤ ਕੌਰ ਪਤਨੀ ਨਰਿੰਦਰ ਸਿੰਘ ਵਾਸੀ ਵਾਰਡ ਨੰ. 8 ਨੇ ਦੱਸਿਆ ਕਿ ਉਹ ਆਪਣੀ ਨਨਾਣ ਨਾਲ ਬਾਜ਼ਾਰ 'ਚ ਕੁਝ ਸਾਮਾਨ ਲੈ ਕੇ ਜਦੋਂ ਘਰ ਪਰਤੀ ਤਾਂ ਅਚਾਨਕ ਮੋਟਰਸਾਈਕਲ 'ਤੇ ਆਏ ਦੋ ਲੁਟੇਰਿਆਂ 'ਚੋਂ ਇਕ ਲੁਟੇਰਾ ਉਨ੍ਹਾਂ ਕੋਲ ਕਿਸੇ ਦਾ ਘਰ ਪੁੱਛਣ ਲੱਗਾ, ਜਦੋਂ ਅਸੀਂ ਉਪਰੋਕਤ ਘਰ ਦੱਸਣ ਲੱਗੀਆਂ ਤਾਂ ਉਕਤ ਲੁਟੇਰੇ ਨੇ ਮੇਰੇ ਗਲ 'ਚ ਪਾਈ ਚੇਨ ਝਪਟ ਲਈ ਅਤੇ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਉਕਤ ਲੁਟੇਰਿਆਂ ਵੱਲੋਂ ਕੀਤੀ ਲੁੱਟ ਸੀ. ਸੀ. ਟੀ. ਵੀ. 'ਚ ਵੀ ਕੈਦ ਹੋ ਗਈ।
ਪ੍ਰਸ਼ਾਸਨ ਨੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕੱਸੀ ਕਮਰ
NEXT STORY