ਬਟਾਲਾ, (ਮਠਾਰੂ) – ਦੀ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਲਾਲ ਝੰਡਾ ਖੰਡ ਮਿੱਲ ਮਜ਼ਦੂਰ ਯੂਨੀਅਨ ਰਜਿ. ਬਟਾਲਾ ਦੀ ਚੋਣ ਕਰਵਾਈ ਗਈ, ਜਿਸ 'ਚ ਅਵਤਾਰ ਸਿੰਘ ਮਮਰਾਵਾਂ ਨੂੰ ਪ੍ਰਧਾਨ ਚੁਣਿਆ ਗਿਆ, ਜਦ ਕਿ ਦੇਸ਼ਬੀਰ ਠਾਕੁਰ ਨੂੰ ਜਨਰਲ ਸੈਕਟਰੀ, ਚਮਕੌਰ ਸਿੰਘ ਨੂੰ ਵਾਈਸ ਪ੍ਰਧਾਨ, ਜੀ.ਪੀ. ਸਿੰਘ ਅਤੇ ਕੁਲਵਿੰਦਰ ਸਿੰਘ ਪੰਨੂ ਨੂੰ ਕੈਸ਼ੀਅਰ, ਲਖਵਿੰਦਰ ਸਿੰਘ ਘੁੰਮਣ ਨੂੰ ਸੈਕਟਰੀ, ਰੂਪ ਮਸੀਹ ਅਤੇ ਨਿਰਮਲ ਸਿੰਘ ਨੂੰ ਪ੍ਰੈੱਸ ਸੈਕਟਰੀ, ਦਲਬੀਰ ਸਿੰਘ ਹੋਠੀ ਅਤੇ ਨਰਿੰਦਰ ਸਿੰਘ ਭੁੱਲਰ ਨੂੰ ਅਸਿਸਟੈਂਟ ਸੈਕਟਰੀ, ਰਛਪਿੰਦਰ ਸਿੰਘ ਨੂੰ ਸਟੇਜ ਸੈਕਟਰੀ ਅਤੇ ਰਘੁਬੀਰ ਸਿੰਘ ਵਿਰਕ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ। ਇਸੇ ਹੀ ਤਰ੍ਹਾਂ ਯੂਨੀਅਨ ਵਿਚ ਗੁਰਮੀਤ ਸਿੰਘ ਉਧੋਵਾਲ, ਗੁਰਜੀਤ ਸਿੰਘ ਕਾਲਾ, ਮਨੋਜ ਕੁਮਾਰ, ਐਮੂਅਲ ਮਸੀਹ, ਗੁਰਮੀਤ ਸਿੰਘ, ਕੁਲਵੰਤ ਸਿੰਘ, ਜਸਬੀਰ ਸਿੰਘ ਅਤੇ ਪਿੰਕਾ ਪੰਨੂ ਨੂੰ ਮੈਂਬਰ ਬਣਾਇਆ ਗਿਆ। ਇਸ ਸਮੇਂ ਯੂਨੀਅਨ ਦੇ ਨਵ-ਨਿਯੁਕਤ ਪ੍ਰਧਾਨ ਅਵਤਾਰ ਸਿੰਘ ਮਮਰਾਵਾਂ ਨੇ ਜਿਥੇ ਸਭ ਦਾ ਧੰਨਵਾਦ ਕੀਤਾ, ਉਥੇ ਨਾਲ ਹੀ ਉਨ੍ਹਾਂ ਸਮੁੱਚੇ ਸਾਥੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੁਲਾਜ਼ਮਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੀ ਖਾਤਰ ਡੱਟ ਕੇ ਪਹਿਰਾ ਦਿੱਤਾ ਜਾਵੇਗਾ। ਇਸ ਦੌਰਾਨ ਇਲਾਕੇ ਦੇ ਉੱਘੇ ਕਿਸਾਨ ਆਗੂ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਡਾ. ਪਰਮਜੀਤ ਸਿੰਘ ਭਿੰਡਰ ਨੇ ਖੰਡ ਮਿੱਲ ਬਟਾਲਾ ਦੀ ਨਵੀਂ ਯੂਨੀਅਨ ਦੇ ਪ੍ਰਧਾਨ ਮਮਰਾਵਾਂ ਸਮੇਤ ਯੂਨੀਅਨ ਦੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ।
ਬੀਤੇ ਦਿਨੀਂ ਟਰੈਕਟਰ ਹੇਠਾਂ ਆਉਣ ਨਾਲ ਜ਼ਖ਼ਮੀ ਹੋਏ ਬਜ਼ੁਰਗ ਮਜ਼ਦੂਰ ਦੀ ਹੋਈ ਮੌਤ
NEXT STORY