ਸੁਲਤਾਨਪੁਰ ਲੋਧੀ, (ਧੀਰ)- ਕੁਝ ਦਿਨਾਂ ਪਹਿਲਾਂ 1 ਘੰਟਾ ਬਾਰਸ਼ ਤੋਂ ਬਾਅਦ ਲਗਾਤਾਰ ਨਿਕਲ ਰਹੀ ਹੁੰਮਸ ਵਾਲੀ ਗਰਮੀ ਦੇ ਕਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਕਈ ਥਾਵਾਂ ’ਤੇ ਹੋ ਰਹੀ ਬਾਰਸ਼ ਕਾਰਨ ਤਾਪਮਾਨ ’ਚ ਚਾਹੇ ਘੱਟ ਚੱਲ ਰਿਹਾ ਪਰ ਹੁੰਮਸ ਕਾਰਨ ਬਣੇ ਚਿਪਚਿਪੇ ਮੌਸਮ ਨੇ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮੀਂਹ ਨਾ ਪੈਣ ਕਾਰਨ ਤਾਪਮਾਨ ਵਧਣ ਦੇ ਨਾਲ-ਨਾਲ ਹੁੰਮਸ ਵੀ ਵੱਧ ਰਹੀ ਹੈ। ਮੌਸਮ ਵਿਭਾਗ ਵੱਲੋਂ ਇੰਟਰਨੈੱਟ ਤੇ ਰੋਜ਼ਾਨਾ ਹੀ ਬੱਦਲ ਛਾਏ ਰਹਿਣ ਤੇ ਭਾਰੀ ਬਾਰਸ਼ ਹੋਣ ਦਾ ਅਨੁਮਾਨ ਲਾਏ ਲੋਕ ਪਹਿਲਾਂ ਨੈੱਟ ਤੇ ਮੌਸਮ ਦਾ ਹਾਲ ਚੈੱਕ ਕਰਦੇ ਹਨ ਫਿਰ ਆਸ-ਪਾਸ ਵੱਲ ਬੱਦਲ ਵੇਖਦੇ ਹਨ ਜਦੋਂ ਥੋਡ਼੍ਹੀ ਜਿਹੀ ਕਾਲੀ ਘਟਾ ਆਉਂਦੀ ਹੈ ਤਾਂ ਕੁਝ ਸਕੂਨ ਮਿਲਦਾ ਦੇਖਦੇ ਹਨ ਪਰ ਕਾਲੀ ਘਟਾ ਦਾ ਜਲਦੀ ਹੀ ਫਿਰ ਧੁੱਪ ’ਚ ਬੱਦਲ ਹੋ ਜਾਂਦਾ ਹੈ। ਅੱਜ ਜਿਥੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਰਿਹਾ ਉੱਥੇ ਨਮੀ ਦੀ ਮਾਤਰਾ 65 ਫੀਸਦੀ ਤੋਂ ਜ਼ਿਆਦਾ ਰਹੀ। ਲੁਧਿਆਣਾ, ਜਲੰਧਰ, ਫਗਵਾਡ਼ਾ, ਹੁਸ਼ਿਆਰਪੁਰ ਵਿਖੇ ਮੀਂਹ ਪੈਣ ਤੋਂ ਬਾਅਦ ਪਵਿੱਤਰ ਨਗਰੀ ਵਾਸੀ ਵੀ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਤਾਂ ਜੋ ਹੁੰਮਸ ਵਾਲੀ ਗਰਮੀ ਤੋਂ ਰਾਹਤ ਮਿਲ ਸਕੇ। ਦੂਜੇ ਪਾਸੇ ਕਿਸਾਨ ਵੀ ਹੁਣ ਮੀਂਹ ਦੀ ਉਡੀਕ ਕਰ ਰਹੇ ਹਨ ਕਿਉਂਕਿ ਮੱਕੀ ਦੀ ਫਸਲ ਤੋਂ ਬਾਅਦ ਹਾਲੇ ਕਈ ਕਿਸਾਨ ਵੀ ਝੋਨਾ ਲਗਾਉਣ ’ਚ ਰੁੱਝੇ ਹੋਏ ਹਨ ਪਿਛਲੇ ਕੁਝ ਦਿਨਾਂ ਤੋਂ ਗਰਮੀ ਜ਼ਿਆਦਾ ਪੈਣ ਕਰਕੇ ਜਿਥੇ ਲੋਕ ਹਾਲੋ ਬੇਹਾਲ ਹਨ ਉੱਥੇ ਝੋਨੇ ’ਤੇ ਵੀ ਅਸਰ ਪੈਣ ਲੱਗਾ ਹੈ।
ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਵਧੀ
ਹੁੰਮਸ ਭਰੇ ਮੌਸਮ ਦੌਰਾਹ ਸਾਹ ਦੇ ਮਰੀਜ਼ਾਂ ਦੀ ਗਿਣਤੀ ਹਸਪਤਾਲਾਂ ’ਚ ਵਧੀ ਹੈ। ਇਸ ਤੋਂ ਬਿਨਾਂ ਫੂਡ ਪੁਆਇਜ਼ਨਿੰਗ ਤੇ ਪੇਟ ਦਰਦ ਦੇ ਕੇਸਾਂ ’ਚ ਵੀ ਇਸ ਦਰਮਿਆਨ ਕਾਫੀ ਵਾਧਾ ਹੋਇਆ ਹੈ। ਪ੍ਰਮੁੱਖ ਗੋਲਡ ਮੈਡਲਿਸਟ ਅਮਨਪ੍ਰੀਤ ਹਸਪਤਾਲ ਦੇ ਡਾ. ਅਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਬਿਮਾਰੀਆਂ ਤੋਂ ਬਚਾਅ ਲਈ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਿੱਖੀ ਧੁੱਖ ਤੋਂ ਬਚਣ ਦੀ ਜ਼ਰੂਰਤ ਹੈ, ਖਾਸ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀ ਮਾਵਾਂ ਨੂੰ ਵਧੇਰੇ ਧਿਆਨ ਰੱਖਣਾ ਚਾਹੀਦਾ ਹੈ। ਡਾ. ਅਮਨਪ੍ਰੀਤ ਸਿੰਘ ਨੇ ਆਮ ਲੋਕਾਂ ਨੂੰ ਖਾਣ ਪੀਣ ਵਾਲੀਆਂ ਅਣ-ਢੱਕੀਆਂ ਤੇ ਕਾਫੀ ਸਮਾਂ ਪਹਿਲਾਂ ਤਿਆਰ ਕੀਤੀਆਂ ਵਸਤਾਂ ਦੀ ਵਰਤੋਂ ਬਿਲਕੁਲ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।
ਫਸਲਾਂ ’ਤੇ ਬੁਰਾ ਪ੍ਰਭਾਵ ਨਹੀਂ
ਖੇਤੀਬਾਡ਼ੀ ਵਿਸਥਾਰ ਅਫਸਰ ਡਾ. ਪਰਮਿੰਦਰ ਕੁਮਾਰ ਮੁਤਾਬਿਕ ਇਸ ਮੌਸਮ ਦਾ ਫਸਲਾਂ ’ਤੇ ਹਾਲੇ ਤਕ ਕੋਈ ਪ੍ਰਭਾਵ ਨਹੀਂ ਹੈ। ਜ਼ਿਆਦਾ ਮੁਸ਼ਕਿਲ ਖੇਤਾਂ ’ਚ ਕੰਮ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 28 ਲੱਖ ਹੈਕਟੇਅਰ ਰਕਬੇ ’ਚ ਇਨ੍ਹੀ ਦਿਨੀਂ ਪਾਣੀ ਖਲੋਤਾ ਹੈ, ਜਿਸਦਾ ਅਸਰ ਵੀ ਮੰਨਿਆ ਜਾ ਸਕਦਾ ਹੈ। ਡਾ. ਪਰਮਿੰਦਰ ਨੇ ਦੱਸਿਆ ਕਿ ਅਸਲ ’ਚ ਤਾਪਮਾਨ ਨਹੀਂ ਵਧਿਆ ਸਗੋਂ ਦਸ ਡਿਗਰੀ ਘੱਟ ਹੈ। ਵਾਤਾਵਰਣ ’ਚ ਨਮੀ ਵਧਣ ਨਾਲ ਹੁੰਮਸ ਵਧ ਗਈ ਹੈ ਜੋ ਆਮ ਜਨ ਜੀਵਨ ਲਈ ਵੀ ਤਕਲੀਫਦੇਹ ਹੈ।
ਨੌਜਵਾਨ ਨੇ ਫਾਹ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
NEXT STORY