ਤਰਨਤਾਰਨ(ਵਿਜੇ ਕੁਮਾਰ)— ਬੀਤੇ ਕਾਫੀ ਦਿਨਾਂ ਤੋਂ ਹਰ ਸ਼ਹਿਰ ਵਿਚ ਵਾਲ ਕੱਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਨ੍ਹਾਂ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪਰ ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਇਹ ਸਭ ਹੋ ਕਿਵੇਂ ਰਿਹਾ ਹੈ।
ਅਜਿਹੀ ਇਕ ਹੋਰ ਘਟਨਾ ਤਰਨਤਾਰਨ ਸ਼ਹਿਰ ਵਿਚ ਮੁੱਹਲਾ ਨਾਨਕਸਰ ਦੀ ਗਲੀ ਬਾਜ਼ੀਗਰਾਂ ਵਾਲੀ ਵਿਚ ਦੇਖਣ ਨੂੰ ਮਿਲੀ ਹੈ ਜਿਥੇ ਇਕ ਬਜ਼ੁਰਗ ਔਰਤ ਸਵਰਣ ਕੌਰ ਪਤਨੀ ਮੰਗਲ ਸਿੰਘ ਉਮਰ 55 ਸਾਲ ਜੋ ਬੀਤੀ ਰਾਤ ਸੁਤੀ ਸੀ ਅਤੇ ਸੁਤੀ ਪਈ ਨੂੰ ਉਸਦੇ ਸਿਰ 'ਤੇ ਦਰਦ ਹੋਣ ਲੱਗ ਪਈ ਜਦ ਉਹ ਉਠੀ ਤਾਂ ਆਪਣੀ ਨੂੰਹ ਸੋਨੀਆ ਨੂੰ ਅਵਾਜ਼ ਦਿੱਤੀ, ਸੋਨੀਆ ਨੇ ਕਮਰੇ ਦੀ ਬੱਤੀ ਜਗਾਈ ਤਾਂ ਦੇਖਿਆ ਕਿ ਸਵਰਣ ਕੋਰ ਦੀ ਗੁੱਤ ਕੱਟ ਕੇ ਜ਼ਮੀਨ 'ਤੇ ਡਿਗੀ ਹੋਈ ਸੀ । ਇਸ ਘਟਨਾ ਤਂੋ ਬਾਅਦ ਪਰਿਵਾਰ ਦੇ ਮੈਂਬਰਾਂ ਅਤੇ ਗਲੀ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਸਬੰਧੀ ਸਵਰਣ ਕੌਰ ਦੇ ਪੁੱਤਰ ਰਾਜੂ ਅਤੇ ਰਸ਼ਪਾਲ ਨੇ ਦੱਸਿਆ ਕਿ ਇਹ ਕੋਈ ਅੰਧਵਿਸ਼ਵਾਸ਼ ਨਹੀ ਬਲਕਿ ਇਹ ਸੱਚੀ ਘਟਨਾ ਹੈ । ਉਨ੍ਹਾ ਕਿਹਾ ਕਿ ਗੁਤਾ ਕੱਟਣ ਦੀਆਂ ਘਟਨਾਵਾਂ ਸੁਣ ਕੇ ਅਸੀ ਵੀ ਯਕੀਨ ਨਹੀ ਕਰ ਰਹੇ ਸੀ ਪਰ ਜਿਸ 'ਤੇ ਬੀਤੀ ਉਸਦੇ ਲਈ ਇਹ ਮੰਨਣਾ ਇੱਕ ਮਜ਼ਬੂਰੀ ਬਣ ਕੇ ਰਹਿ ਜਾਂਦੀ ਹੈ।
ਚੰਡੀਗੜ੍ਹ ਛੇੜਛਾੜ ਮਾਮਲਾ : ਪੁਲਸ ਨੇ ਸੁਭਾਸ਼ ਬਰਾਲਾ ਦੇ ਬੇਟੇ ਨੂੰ ਭੇਜਿਆ ਨੋਟਿਸ
NEXT STORY