ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਵਿਖੇ ਪਾਕਿਸਤਾਨ ਵਲੋਂ ਕੀਤੇ ਗਏ ਹਮਲੇ ਦੀ ਕੋਸ਼ਿਸ਼ ਨੂੰ ਭਾਰਤੀ ਫ਼ੌਜ ਵਲੋਂ ਨਾਕਾਮ ਕਰ ਦਿੱਤਾ ਗਿਆ ਪਰ ਇਸ ਦੌਰਾਨ ਵੱਡੇ-ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ। ਇਸ ਨੂੰ ਲੈ ਕੇ ਸਰਹੱਦੀ ਇਲਾਕੇ 'ਚ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਰਾਤ ਦੇ ਸਮੇਂ ਉਨ੍ਹਾਂ ਘਰਾਂ ਨੇੜੇ ਅਸਮਾਨ 'ਚ ਕਈ ਧਮਾਕਿਆਂ ਦੀ ਆਵਾਜ਼ ਆਈ।
ਇਹ ਵੀ ਪੜ੍ਹੋ : ਧਮਾਕਿਆਂ ਵਿਚਾਲੇ ਕਪੂਰਥਲਾ ਦੇ ਲੋਕਾਂ ਲਈ ਨਵੀਂ ਐਡਵਾਈਜ਼ਰੀ ਜਾਰੀ, DC ਨੇ ਕੀਤੀ ਅਪੀਲ
ਇਹ ਧਮਾਕੇ ਇੰਨੇ ਜ਼ੋਰਦਾਰ ਸੀ ਕਿ ਲੋਕ ਬੁਰੀ ਤਰ੍ਹਾਂ ਡਰ ਗਏ ਅਤੇ ਹਫੜਾ-ਦਫੜੀ 'ਚ ਘਰੋਂ ਬਾਹਰ ਨਿਕਲ ਆਏ, ਜਦੋਂ ਕਿ ਕੁੱਝ ਲੋਕ ਘਰਾਂ ਅੰਦਰ ਹੀ ਰਹੇ। ਲੋਕਾਂ ਨੇ ਦੱਸਿਆ ਕਿ ਧਮਾਕਿਆਂ ਨਾਲ ਉਨ੍ਹਾਂ ਦੇ ਘਰਾਂ ਦੀਆਂ ਖਿੜਕੀਆਂ ਅਤੇ ਕੰਧਾਂ ਤੱਕ ਕੰਬ ਗਈਆਂ ਸਨ ਅਤੇ ਅਸਮਾਨ ਤੋਂ ਲਗਾਤਾਰ ਧਮਾਕਿਆਂ ਦੀ ਆਵਾਜ਼ ਆ ਰਹੀ ਸੀ।
ਇਹ ਵੀ ਪੜ੍ਹੋ : ਮਾਨਸਾ ਦੇ ਪਿੰਡ 'ਚ ਅੱਧੀ ਰਾਤੀਂ ਡਿੱਗੀ ਮਿਜ਼ਾਈਲਨੁਮਾ ਚੀਜ਼, ਪਿੰਡ ਵਾਸੀਆਂ 'ਚ ਡਰ ਦਾ ਮਾਹੌਲ
ਲੋਕਾਂ ਨੇ ਕਿਹਾ ਕਿ ਪਾਕਿਸਤਾਨ ਵਲੋਂ ਆਏ ਇਨ੍ਹਾਂ ਡਰੋਨਾਂ ਨੂੰ ਭਾਰਤੀ ਫ਼ੌਜ ਨੇ ਅਸਮਾਨ 'ਚ ਹੀ ਤਬਾਹ ਕਰ ਦਿੱਤਾ, ਜਦੋਂ ਕਿ ਉਨ੍ਹਾਂ ਦੇ ਇਲਾਕੇ 'ਚ ਹੇਠਾਂ ਕੁੱਝ ਵੀ ਨਹੀਂ ਡਿੱਗਿਆ। ਫਿਲਹਾਲ ਇਨ੍ਹਾਂ ਧਮਾਕਿਆਂ ਕਾਰਨ ਲੋਕ ਕਾਫੀ ਸਹਿਮੇ ਹੋਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਅਸੀਂ ਆਦਮੁਪਰ ਦਾ S-400 ਡਿਫੈਂਸ ਸਿਸਟਮ ਕਰ'ਤਾ ਤਬਾਹ...', ਪਾਕਿਸਤਾਨ ਦਾ ਇਕ ਹੋਰ ਝੂਠਾ ਦਾਅਵਾ
NEXT STORY