ਭੁਲੱਥ, (ਰਜਿੰਦਰ)- ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਬਣੇ ਸੁਵਿਧਾ ਕੇਂਦਰ ’ਚੋਂ ਇਨਵਰਟਰ ਦੀਆਂ ਬੈਟਰੀਆਂ ਚੋਰੀ ਕਰਨ ਵਾਲੀਆਂ 2 ਅੌਰਤਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਕੋਲੋਂ ਬੈਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨੇ ਦੱਸਿਆ ਕਿ ਪਿੰਡ ਰਾਏਪੁਰ ਪੀਰ ਬਖਸ਼ ਵਾਲਾ ਦੇ ਚੌਕੀਦਾਰ ਸੁਖਵਿੰਦਰ ਸਿੰਘ ਉਰਫ ਸੁੱਖਾ ਨੇ ਪੁਲਸ ਕੋਲ ਬਿਆਨ ਲਿਖਵਾਏ ਸਨ ਕਿ ਮੈਂ ਪਿੰਡ ਦੇ ਸਕੂਲ ਦੀ ਖੇਡ ਗਰਾਊਂਡ ਨੇਡ਼ਲੀ ਗਲੀ ’ਚ ਜਾ ਰਿਹਾ ਸੀ।
ਇਸ ਦੌਰਾਨ 2 ਅੌਰਤਾਂ ਨਿਰਮਲਾ ਪਤਨੀ ਰਾਕੇਸ਼ ਅਤੇ ਲਕਸ਼ਮੀ ਪਤਨੀ ਬਾਣੀਆ ਗਰਾਊਂਡ ’ਚ ਬਣੇ ਸੁਵਿਧਾ ਕੇਂਦਰ ’ਚੋਂ ਇਨਵਰਟਰ ਦੀਆਂ 2 ਬੈਟਰੀਆਂ ਚੋਰੀ ਕਰ ਕੇ ਲਿਜਾ ਰਹੀਆਂ ਸਨ। ਇਹ ਦੋਵੇਂ ਅੌਰਤਾਂ ਭੁਲੱਥ ਵਿਖੇ ਵੈਟਰਨਰੀ ਹਸਪਤਾਲ ਕੋਲ ਬਣੀਆਂ ਝੁੱਗੀਆਂ ’ਚ ਰਹਿੰਦੀਆਂ ਹਨ, ਜਿਨ੍ਹਾਂ ਨੂੰ ਮੈਂ ਪਹਿਲਾਂ ਤੋਂ ਹੀ ਜਾਣਦਾ ਹਾਂ ਕਿਉਂਕਿ ਇਹ ਅੌਰਤਾਂ ਪਹਿਲਾਂ ਕੱਬਾਡ਼ ਚੁੱਕਣ ਲਈ ਸਾਡੇ ਪਿੰਡ ਆਉਂਦੀਆਂ ਸਨ। ਇਨ੍ਹਾਂ ਨੂੰ ਮੈਂ ਅਾਵਾਜ਼ਾਂ ਮਾਰੀਆਂ ਪਰ ਇਹ ਉਥੋਂ ਦੌਡ਼ ਕੇ ਸਡ਼ਕ ’ਤੇ ਜਾ ਕੇ ਆਟੋ ਰਿਕਸ਼ੇ ’ਤੇ ਬੈਠ ਕੇ ਚਲੀਆਂ ਗਈਆਂ। ਐੱਸ. ਐੱਚ. ਓ. ਭੁਲੱਥ ਨੇ ਦੱਸਿਆ ਕਿ ਚੌਕੀਦਾਰ ਦੇ ਬਿਆਨਾਂ ’ਤੇ ਇਨ੍ਹਾਂ ਅੌਰਤਾਂ ਨਿਰਮਲਾ ਤੇ ਲਕਸ਼ਮੀ ਖਿਲਾਫ ਕੇਸ ਦਰਜ ਕੀਤਾ ਗਿਆ, ਜਿਸ ਉਪਰੰਤ ਪੁਲਸ ਪਾਰਟੀ ਵੱਲੋਂ ਭਾਲ ਕਰਦਿਆਂ ਇਨ੍ਹਾਂ ਦੋਵੇਂ ਅੌਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਭਾਰੀ ਬਾਰਿਸ਼ ਨਾਲ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਨਿਕਲੀ ਫੂਕ
NEXT STORY