ਤਲਵੰਡੀ ਸਾਬੋ — ਬੀਤੀ ਰਾਤ ਪਿੰਡ ਲੇਲੇਵਾਲਾ 'ਚ ਇਕ ਕਰਿਆਨੇ ਦੀ ਦੁਕਾਨ ਨੂੰ ਭੇਤਭਰੀ ਹਾਲਤ 'ਚ ਅੱਗ ਲੱਗਣ ਨਾਲ ਦੁਕਾਨ 'ਚ ਪਿਆ ਸਮਾਨ ਸੜ੍ਹ ਕੇ ਸਵਾਹ ਹੋ ਗਿਆ|।
ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਨਰਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਲੇਲੇਵਾਲਾ ਨੇ ਕੁੱਝ ਸਮਾਂ ਪਹਿਲਾਂ ਆਪਣਾ ਰੁਜ਼ਗਾਰ ਤੋਰਨ ਲਈ ਬੈਂਕ ਤੋਂ ਡੇਢ ਲੱਖ ਰੁਪਏ ਦਾ ਕਰਜ ਲੈ ਕੇ ਕਰਿਆਨੇ ਦੀ ਦੁਕਾਨ ਪਾਈ ਸੀ।|ਬੀਤੀ ਰਾਤ ਦੁਕਾਨ ਨੂੰ ਉਸ ਸਮੇਂ ਭੇਤਭਰੇ ਢੰਗ ਨਾਲ ਅੱਗ ਲੱਗ ਗਈ, ਜਦੋਂ ਨਰਜੀਤ ਸਿੰਘ ਆਪਣੇ ਘਰ ਸੁੱਤਾ ਪਿਆ ਸੀ। ਨਰਜੀਤ ਦੇ ਪਿਤਾ ਨਛੱਤਰ ਸਿੰਘ ਦੀ ਰਾਤ ਢਾਈ ਕੁ ਵਜੇ ਅੱਖ ਖੁੱਲ੍ਹੀ ਤਾਂ ਉਸ ਨੂੰ ਅੱਗ ਲੱਗਣ ਬਾਰੇ ਪਤਾ ਲੱਗੀ ਤਾਂ ਉਸ ਨੇ ਰੋਲਾ ਪਾ ਕੇ ਸਭ ਨੂੰ ਇਸ ਸੰਬੰਧੀ ਸੂਚਿਤ ਕੀਤਾ। ਜਾਣਕਾਰੀ ਮੁਤਾਬਕ ਦੁਕਾਨ 'ਚ ਪਿਆ ਸਾਰਾ ਸਾਮਾਨ ਸੜ੍ਹ ਕੇ ਸੁਆਹ ਹੋ ਗਿਆ। ਦੁਕਾਨਦਾਰ ਮੁਤਾਬਕ ਤਕਰੀਬਨ ਢੇਡ ਲੱਖ ਰੁਪਏ ਦੇ ਸਾਮਾਨ ਦਾ ਨੁਕਸਾਨ ਹੋਇਆ ਹੈ। ਅੱਗ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਪਾਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਗੁਰਦੀਪ ਸਿੰਘ ਤੂਰ, ਅਕਾਲੀ ਆਗੂ ਗੁਰਨਾਮ ਸਿੰਘ ਸਿੱਧੂ, ਪੰਚ ਰਾਜਾ ਸਿੰਘ ਆਧੀ ਤੇ ਲਖਬੀਰ ਸਿੰਘ ਆਦਿ ਮੋਹਤਵਾਰਾਂ ਨੇ ਸਰਕਾਰ ਤੋਂ ਉਕਤ ਪੀੜ੍ਹਤ ਦੁਕਾਨਦਾਰ ਦੀ ਮਾਲੀ ਮਦਦ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਬੇਰੁਜ਼ਗਾਰ ਹੋਇਆ ਦੁਕਾਨਦਾਰ ਆਪਣਾ ਕਿੱਤਾ ਫਿਰ ਤੋਂ ਸ਼ੁਰੂ ਕਰ ਸਕੇ।
ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ
NEXT STORY