ਜਲੰਧਰ, (ਵਰੁਣ)- ਬੁੱਧਵਾਰ ਤੜਕੇ 4.30 ਵਜੇ ਮਾਰੂਤੀ ਕਾਰ 'ਚ ਸਵਾਰ 3 ਚੋਰਾਂ ਨੇ ਘਾਹ ਮੰਡੀ ਚੌਕ ਸਥਿਤ ਪਾਲ ਇਲੈਕਟ੍ਰਾਨਿਕ ਸ਼ੋਅਰੂਮ 'ਚ ਦਾਖਲ ਹੋ ਕੇ 24 ਮਿੰਟਾਂ 'ਚ 4 ਐੱਲ. ਸੀ. ਡੀਜ਼ ਤੇ 40 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਚੁੱਕੀ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਸ਼ੋਅਰੂਮ ਮਾਲਕ ਇੰਦਰਜੀਤ ਸਿੰਘ ਵਾਸੀ ਕਾਲਾ ਸੰਘਿਆਂ ਰੋਡ ਨੇ ਦੱਸਿਆ ਕਿ ਸਵੇਰੇ 5.45 ਵਜੇ ਉਨ੍ਹਾਂ ਨੂੰ ਕਿਸੇ ਦੁਕਾਨਦਾਰ ਦਾ ਫੋਨ ਆਇਆ ਕਿ ਸ਼ੋਅਰੂਮ ਦਾ ਸ਼ਟਰ ਉਠਿਆ ਹੋਇਆ ਹੈ। ਉਹ ਤੁਰੰਤ ਮੌਕੇ 'ਤੇ ਪਹੁੰਚੇ ਤਾਂ ਦੇਖਿਆ ਕਿ ਚੋਰ ਸ਼ਟਰ ਚੁੱਕ ਕੇ ਸ਼ੋਅਰੂਮ 'ਚ ਦਾਖਲ ਹੋਏ। ਚੋਰਾਂ ਨੇ ਸ਼ੋਅਰੂਮ 'ਚੋਂ 80 ਹਜ਼ਾਰ ਦੀ ਕੀਮਤ ਦੀਆਂ 4 ਐੱਲ. ਸੀ. ਡੀਜ਼, ਗੱਲੇ 'ਚ ਪਈ 40 ਹਜ਼ਾਰ ਰੁਪਏ ਦੀ ਨਕਦੀ ਤੇ ਇਕ ਮੋਬਾਇਲ ਚੋਰੀ ਕਰ ਲਿਆ। ਇੰਦਰਜੀਤ ਨੇ ਤੁਰੰਤ ਸੂਚਨਾ ਕੰਟਰੋਲ ਰੂਮ 'ਚ ਫੋਨ ਕਰ ਕੇ ਦਿੱਤੀ। ਉਪਰੰਤ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਚੋਰ 4.30 ਵਜੇ ਸ਼ੋਅਰੂਮ 'ਚ ਦਾਖਲ ਹੋਏ ਤੇ 4.54 ਵਜੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।
ਨਸ਼ਾ ਪੂਰਾ ਕਰਨ ਲਈ ਪੰਜਾਬ ਪੁਲਸ ਦੇ ਕਾਂਸਟੇਬਲ ਨੇ ਝਪਟੀ ਸੀ ਚੇਨ, ਕਾਬੂ
NEXT STORY