ਅੰਮ੍ਰਿਤਸਰ(ਗੁਰਪ੍ਰੀਤ)- ਅੰਮ੍ਰਿਤਸਰ 'ਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ। ਹਾਲ ਹੀ 'ਚ ਤਾਜ਼ਾ ਮਾਮਲਾ ਬੀਤੀ ਰਾਤ ਅਜਨਾਲਾ ਰੋਡ 'ਤੇ ਸਥਿਤ ਅੱਡਾ ਮਹਿਲ ਬੁਖਾਰੀ ਤੋਂ ਸਾਹਮਣੇ ਆਇਆ ਹੈ। ਜਿਥੇ ਚੋਰਾਂ ਨੇ ਇੱਕ ਕਬਾੜੀਏ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਹੈ । ਦੱਸ ਦੇਈਏ ਕਿ ਜਦੋਂ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਾ ਸੀ ਤਾਂ ਪਹਿਲਾਂ ਉਨ੍ਹਾਂ ਨੇ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਤੋੜਿਆ ਅਤੇ ਬਾਅਦ ਵਿਚ ਦੁਕਾਨ ਅੰਦਰ ਦਾਖਲ ਹੋਏ। ਚੋਰਾਂ ਵੱਲੋਂ ਕਬਾੜੀਏ ਦੀ ਦੁਕਾਨ ਅੰਦਰੋਂ ਤਾਂਬਾ, ਪਿੱਤਲ ਤੇ ਨਗਦੀ ਚੋਰੀ ਕੀਤੀ ਗਈ ਅਤੇ ਮੌਕੇ 'ਤੇ ਫਰਾਰ ਹੋ ਗਏ ।
ਇਹ ਵੀ ਪੜ੍ਹੋ-ਪੁਲਸ ਪਾਰਟੀ ਨੂੰ ਦੇਖ ਮੁਲਜ਼ਮ ਨੇ ਵਿੰਨ੍ਹ ਲਿਆ ਆਪਣਾ ਹੀ ਢਿੱਡ
ਇਸ ਮੌਕੇ ਦੇ ਦੁਕਾਨ ਮਾਲਕ ਰੋਬਨ ਮਸੀਹ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਉਹ ਸ਼ਾਮ ਨੂੰ ਦੁਕਾਨ ਨੂੰ ਤਾਲੇ ਲਗਾ ਕੇ ਘਰ ਵਾਪਸ ਗਏ ਸਨ ਪਰ ਅੱਜ ਜਦੋਂ ਸਵੇਰੇ ਵਾਪਸ ਆਏ ਤਾਂ ਚੋਰਾਂ ਵੱਲੋਂ ਦੁਕਾਨ ਸ਼ਟਰ ਨੂੰ ਜੈਕ ਨਾਲ ਚੱਕ ਚੋਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਤਾਂਬਾ ਪਿੱਤਲ ਅਤੇ ਨਗਦੀ ਲੈ ਚੋਰੀ ਕਰ ਲਈ ਗਈ ਹੈ, ਨਾਲ ਹੀ ਦੁਕਾਨ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੀ ਤੋੜ ਕੇ ਲੈ ਗਏ। ਉਨ੍ਹਾਂ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਫੜਿਆ ਜਾਵੇ ਅਤੇ ਬਣਦਾ ਇਨਸਾਫ ਦਵਾਇਆ ਜਾਵੇ ।
ਇਹ ਵੀ ਪੜ੍ਹੋ- ਫੌਜੀ ਨੇ 6 ਸਾਲ ਤੱਕ ਔਰਤ ਦੀ ਰੋਲੀ ਪੱਤ, ਵਿਆਹ ਦੀ ਗੱਲ ਕਰਨ 'ਤੇ ਦਿੱਤੀ ਧਮਕੀ, ਕਿਹਾ- 'ਬੰਦੇ ਮਾਰਨਾ ਰੋਜ਼ ਦਾ ਕੰਮ ਹੈ'
ਇਸ ਮੌਕੇ ਪੰਜਾਬ ਪੁਲਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਦਰਖਾਸਤ ਆਈ ਸੀ । ਅਸੀਂ ਮੌਕੇ 'ਤੇ ਪੁਹੰਚ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਸੀ.ਸੀ.ਟੀ.ਵੀ. ਕੈਮਰੇ ਖੰਗਾਲੇ ਜਾ ਰਹੇ ਹਨ, ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ I
ਇਹ ਵੀ ਪੜ੍ਹੋ-ਜਲੰਧਰ ਵਾਸੀਆਂ ਲਈ ਵੱਡੀ ਅਪਡੇਟ! ਰੋਜ਼ ਕੱਟੇ ਜਾ ਰਹੇ 200 ਈ-ਚਾਲਾਨ, 4 ਚੌਕਾਂ 'ਚ ਐਕਟਿਵ ਹੋਇਆ ਸਿਸਟਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਿਉਹਾਰੀ ਮੌਸਮ 'ਚ ਮਿਲਾਵਟਖੋਰ ਮਾਫੀਆ ਸਰਗਰਮ, ਲੋਕਾਂ ਦੀ ਸਿਹਤ ਨਾਲ ਖਿਲਵਾੜ
NEXT STORY