ਸਾਹਨੇਵਾਲ/ਕੁਹਾੜਾ (ਬਲਜੀਤ)– ਤਿਉਹਾਰੀ ਮੌਸਮ ਦੇ ਨੇੜੇ ਆਉਣ ਨਾਲ ਜਿੱਥੇ ਬਾਜ਼ਾਰਾਂ ਵਿਚ ਮਿਠਾਈਆਂ, ਨਮਕੀਨ ਅਤੇ ਬੇਕਰੀ ਉਤਪਾਦਾਂ ਦੀ ਖਰੀਦਾਰੀ ਜ਼ੋਰਾਂ ‘ਤੇ ਹੈ, ਉੱਥੇ ਹੀ ਸਾਹਨੇਵਾਲ, ਕੁਹਾੜਾ ਅਤੇ ਭਾਮੀਆਂ ਦੇ ਆਸ-ਪਾਸ ਇਲਾਕਿਆਂ ਵਿਚ ਮਿਲਾਵਟਖੋਰ ਮਾਫੀਆ ਲੋਕਾਂ ਦੀ ਜ਼ਿੰਦਗੀ ਨਾਲ ਖ਼ਤਰਨਾਕ ਖੇਡ ਖੇਡ ਰਹੇ ਹਨ। ਖਾਦ ਪਦਾਰਥਾਂ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਕਈ ਨਿਰਮਾਤਾ ਗੈਰ-ਸਾਫ਼, ਸੜੀ ਗਲੀ ਥਾਵਾਂ ‘ਤੇ ਮਿਲਾਵਟੀ ਤੇ ਗੁਣਵੱਤਾ ਰਹਿਤ ਚੀਜ਼ਾਂ ਤਿਆਰ ਕਰ ਰਹੇ ਹਨ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਕੁਝ ਇਲਾਕਿਆਂ ‘ਚ ਬਿਨਾਂ ਲਾਇਸੰਸ ਛੋਟੇ ਗੁਪਤ ਕਾਰਖ਼ਾਨੇ ਚੱਲ ਰਹੇ ਹਨ, ਜਿੱਥੇ ਰਸਾਇਣਕ ਰੰਗ ਤੇ ਘੱਟ ਦਰਜੇ ਦੇ ਤੇਲਾਂ ਨਾਲ ਮਿਠਾਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਉਤਪਾਦਾਂ ਵਿਚ ਵਰਤਿਆ ਜਾਣ ਵਾਲਾ ਮਾਲ ਨਾ ਸਿਰਫ਼ ਮਨੁੱਖੀ ਸਿਹਤ ਲਈ ਹਾਨਿਕਾਰਕ ਹੈ, ਸਗੋਂ ਇਹ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਵੱਡਾ ਤੋਹਫ਼ਾ! ਦੁੱਗਣਾ ਕੀਤਾ ਕੋਟਾ
ਸਰਕਾਰੀ ਫੂਡ ਸੇਫਟੀ ਐਕਟ 2006 ਦੀਆਂ ਖੁੱਲ੍ਹੀਆਂ ਉਲੰਘਣਾਂ ਦੇ ਬਾਵਜੂਦ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਿਰਫ ਕਾਗਜ਼ਾਂ ਤਕ ਹੀ ਸੀਮਤ ਹੈ। ਸੈਂਪਲ ਭਰਨ, ਚਲਾਨ ਕੱਟਣ ਅਤੇ ਮਾਮਲਾ ਰੁਟੀਨ ਵਿੱਚ ਦਬਾ ਦੇਣ ਦੀ ਰਵਾਇਤ ਨੇ ਸਿਸਟਮ ਨੂੰ ਬੇਅਸਰ ਕਰ ਦਿੱਤਾ ਹੈ।ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਕੁਹਾੜਾ, ਸਾਹਨੇਵਾਲ ਅਤੇ ਤਾਜਪੁਰ ਰੋਡ ਭਾਮੀਆਂ ਇਲਾਕੇ ਦੇ ਕੁਝ ਗਲੀ ਮੁਹੱਲਿਆਂ ‘ਚ ਨਕਲੀ ਬ੍ਰਾਂਡਾਂ ਦੇ ਨਾਂ ‘ਤੇ ਬਿਸਕੁਟ, ਭੁਜੀਆ, ਨਮਕੀਨ ਅਤੇ ਮਿੱਠਾਈਆਂ ਦਾ ਨਿਰਮਾਣ ਜਾਰੀ ਹੈ। ਇਹ ਚੀਜ਼ਾਂ ਬਾਜ਼ਾਰ ਵਿੱਚ ਅਸਲੀ ਬ੍ਰਾਂਡ ਦੇ ਨਾਂ ‘ਤੇ ਵਿਕਦੀਆਂ ਹਨ, ਜਿਸ ਨਾਲ ਗਾਹਕਾਂ ਨੂੰ ਠੱਗਿਆ ਜਾ ਰਿਹਾ ਹੈ। ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਕਿਹਾ ਕਿ ਜੇਕਰ ਇਨ੍ਹਾਂ ਮਿਲਾਵਟ ਖੋਰਾਂ ਤੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਕੋਈ ਵੱਡਾ ਸਿਹਤ ਸੰਕਟ ਖੜ੍ਹਾ ਹੋ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਫੂਡ ਸੇਫਟੀ ਵਿਭਾਗ, ਸਿਹਤ ਵਿਭਾਗ ਅਤੇ ਪੁਲਿਸ ਮਿਲ ਕੇ ਖ਼ਾਸ ਤਿਉਹਾਰੀ ਮੁਹਿੰਮ ਚਲਾਉਣ, ਜਿਸ ਵਿੱਚ ਨਕਲੀ ਉਤਪਾਦਾਂ ਦੀ ਜਾਂਚ ਅਤੇ ਗੈਰ-ਕਾਨੂੰਨੀ ਫੈਕਟਰੀਆਂ ‘ਤੇ ਛਾਪੇ ਮਾਰੇ ਜਾਣ। ਆਸ ਪਾਸ ਦੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਤਿਉਹਾਰਾਂ ਦੀ ਮਿੱਠਾਸ ਤਦ ਹੀ ਕਾਇਮ ਰਹੇਗੀ ਜਦੋਂ ਸੁਰੱਖਿਆ ਤੇ ਸਫ਼ਾਈ ਦੀ ਗਾਰੰਟੀ ਹੋਵੇਗੀ। ਪ੍ਰਸ਼ਾਸਨ ਜੇਕਰ ਹੁਣ ਵੀ ਜਾਗਿਆ ਨਾ, ਤਾਂ ਇਹ ਮਿੱਠਾਈ ਮਾਫੀਆ ਆਉਂਦੇ ਦਿਨਾਂ ਵਿੱਚ ਲੋਕਾਂ ਲਈ ਜ਼ਹਰ ਸਾਬਤ ਹੋ ਸਕਦਾ ਹੈ।
ਸਰਹੱਦੀ ਪਿੰਡ ਦੇ ਖੇਤਾਂ ’ਚੋਂ ਹੈਰੋਇਨ ਦਾ ਪੈਕੇਟ ਬਰਾਮਦ, ਮਾਮਲਾ ਦਰਜ
NEXT STORY