ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਨਗਰ ਕੌਂਸਲ ਦੀ ਡੇਢ ਘੰਟੇ ਚੱਲੀ ਬੈਠਕ ਵਿਚ ਸ਼ਹਿਰ ’ਚ ਬੰਦ ਪਈਅਾਂ ਸਟਰੀਟ ਅਤੇ ਮੁੱਖ ਮਾਰਗਾਂ ਦੀਆਂ ਲਾਈਟਾਂ ’ਤੇ ਅੱਜ ਵਿਰੋਧੀ ਪੱਖ ਦੇ ਅਕਾਲੀ ਦਲ ਦੇ ਕੌਂਸਲਰਾਂ ਨੇ ਜੰਮ ਕੇ ਹੰਗਾਮਾ ਕੀਤਾ।
ਕੌਂਸਲਰਾਂ ਨੇ ਕਿਹਾ ਕਿ ਠੇਕੇਦਾਰ ਨੂੰ 16 ਲੱਖ ਰੁਪਏ ਸਾਲਾਨਾ ਠੇਕਾ ਦੇਣ ਦੇ ਬਾਵਜੂਦ ਸ਼ਹਿਰ ਵਿਚ ਲਾਈਟਾਂ ਦੀ ਹਾਲਤ ਖਸਤਾ ਹੈ ਅਤੇ ਰਾਤ ਹੁੰਦੇ ਹੀ ਸ਼ਹਿਰ ਹਨੇਰੇ ਵਿਚ ਡੁੱਬ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀਅਾਂ ਖ਼ਰਾਬ ਲਾਈਟਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਵੀ ਸਖਤ ਨੋਟਿਸ ਲੈਂਦੇ ਹੋਏ ਨਗਰ ਕੌਂਸਲ ਦੇ ਈ.ਓ. ਨੂੰ ਸਟਰੀਟ ਅਤੇ ਮੁੱਖ ਮਾਰਗਾਂ ਦੀਆਂ ਲਾਈਟਾਂ ਨੂੰ ਤੁਰੰਤ ਠੀਕ ਕਰਵਾਉਣ ਦੀ ਹਦਾਇਤ ਕੁਝ ਦਿਨ ਪਹਿਲਾਂ ਦਿੱਤੀ ਸੀ। ਵਿਰੋਧੀ ਧਿਰ ਦੇ ਕੌਂਸਲਰਾਂ ਨੇ ਕੰਮ ਨਾ ਕਰਨ ਵਾਲੀ ਠੇਕਾ ਕੰਪਨੀ ਦੀ ਅਦਾਇਗੀ ਨੂੰ ਰੋਕੇ ਜਾਣ ਅਤੇ ਸ਼ਹਿਰ ਦੀਅਾਂ ਸਟਰੀਟ ਲਾਈਟਾਂ ਨੂੰ ਤੁਰੰਤ ਠੀਕ ਕਰਵਾਉਣ ਦੀ ਮੰਗ ਕੀਤੀ, ਜਿਸ ’ਤੇ ਕੌਂਸਲ ਪ੍ਰਧਾਨ ਲਲਿਤ ਮੋਹਨ ਪਾਠਕ ਨੇ ਕਿਹਾ ਕਿ ਠੇਕੇਦਾਰ ਵੱਲੋਂ ਨਿਰਧਾਰਤ ਸਮੇਂ ਤੋਂ 1 ਮਹੀਨਾ ਵਾਧੂ ਕੰਮ ਕਰਵਾ ਕੇ ਲਾਈਟਾਂ ਨੂੰ ਦੁਰੱਸਤ ਕੀਤਾ ਜਾਵੇਗਾ।
ਇਸ ਮੌਕੇ ਕੌਂਸਲਰ ਸਕੱਤਰ ਦੀਵਾਨ, ਬਲਵੀਰ ਸਿੰਘ ਉਸਮਾਨਪੁਰ, ਪਰਮ ਸਿੰਘ ਖਾਲਸਾ, ਡਾ. ਕਮਲ ਕੁਮਾਰ, ਮਹਿੰਦਰ ਸਿੰਘ, ਮੱਖਣ ਸਿੰਘ ਗਰੇਵਾਲ, ਜਸਵਿੰਦਰ ਜੱਸੀ, ਪਰਮ ਸਿੰਘ ਖਾਲਸਾ, ਵਿਨੋਦ ਪਿੰਕਾ, ਵਰਿੰਦਰ ਚੋਪਡ਼ਾ, ਕੁਲਵੰਤ ਕੌਰ, ਜਿੰਦਰਜੀਤ ਕੌਰ, ਬਲਵਿੰਦਰ ਕੌਰ, ਸੰਤੋਸ਼ ਰਾਣੀ, ਗੁਰਪ੍ਰੀਤ ਕੌਰ ਆਦਿ ਮੌਜੂਦ ਸਨ।
ਕੰਸਟਰੱਕਸ਼ਨ ਕੰਪਨੀ ਨੂੰ ਬਹਾਲ ਕਰਨ ਦਾ ਏਜੰਡਾ ਪੈਡਿੰਗ
ਕੌਂਸਲ ਦੀ ਬੈਠਕ ’ਚ ਕੁੱਲ 21 ਮਤੇ ਪੇਸ਼ ਕੀਤੇ ਗਏ, ਜਿਸ ਵਿਚ ਡਿਪਟੀ ਡਾਇਰੈਕਟਰ (ਡੀ.ਡੀ.ਐੱਲ.ਜੀ.) ਦੇ ਪੱਤਰ ਵੱਲੋਂ ਇਕ ਕੰਸਟਰੱਕਸ਼ਨ ਕੰਪਨੀ ਦੇ ਬਿਨੇ ਪੱਤਰ ਨੂੰ ਮੁਡ਼-ਵਿਚਾਰ ਕਰਨ ਦੇ ਮਤੇ ’ਤੇ ਹਾਊਸ ਵੰਡਿਆ ਹੋਇਆ ਨਜ਼ਰ ਆਇਆ। ਵਿਰੋਧੀ ਕੌਂਸਲਰਾਂ ਦੇ ਨਾਲ ਸੱਤਾ ਪੱਖ ਦੇ ਕੁਝ ਕੌਂਸਲਰ ਵੀ ਕੰਪਨੀ ਨੂੰ ਬਹਾਲ ਕਰਨ ਦੇ ਵਿਰੋਧ ’ਚ ਖਡ਼੍ਹੇ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਜਿਸ ਕੰਪਨੀ ਨੂੰ ਹਾਊਸ ਨੇ ਪਹਿਲਾਂ ਹੀ ਬਲੈਕ ਲਿਸਟ ਕੀਤਾ ਹੈ, ਉਸ ’ਤੇ ਮੁਡ਼-ਵਿਚਾਰ ਦੀ ਲੋਡ਼ ਨਹੀਂ ਹੈ ਹਾਲਾਂਕਿ ਬਹਿਸ ਤੋਂ ਬਾਅਦ ਇਸ ਮਤੇ ਨੂੰ ਅਗਲੀ ਬੈਠਕ ਲਈ ਪੈਂਡਿੰਗ ਰੱਖਿਆ ਗਿਆ ਹੈ।
ਰਿਪੋਰਟ ਕਲਰਕ ਦੇ ਮਤੇ ’ਤੇ ਕਾਂਗਰਸੀ ਕੌਂਸਲਰ ਵਰਿੰਦਰ ਚੋਪਡ਼ਾ ਨੇ ਦਰਜ ਕਰਵਾਇਆ ਵਿਰੋਧ
ਕੌਂਸਲ ਵੱਲੋਂ ਮੁਅੱਤਲ ਕੀਤੇ ਗਏ ਕਲਰਕ ਜਤਿੰਦਰ ਕੁਮਾਰ ਦੀ ਅਦਾਇਗੀ ਦੇ ਮਾਮਲੇ ’ਚ ਕਾਂਗਰਸੀ ਕੌਂਸਲਰ ਵਰਿੰਦਰ ਕੁਮਾਰ ਸਣੇ ਅਕਾਲੀ ਦਲ ਦੇ ਕੌਂਸਲਰ ਪਰਮ ਸਿੰਘ ਖਾਲਸਾ, ਜਿੰਦਰਜੀਤ ਕੌਰ ਅਤੇ ਜਸਵਿੰਦਰ ਜੱਸੀ ਆਦਿ ਨੇ ਵਿਰੋਧ ਜਤਾਉਂਦੇ ਹੋਏ ਕਿਹਾ ਕਿ ਮੁਅੱਤਲ ਕਰਮਚਾਰੀ ਦੀ ਦਿੱਤੀ ਜਾਣ ਵਾਲੀ ਅਦਾਇਗੀ ਨੂੰ ਨਹੀਂ ਰੋਕਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਜੇਕਰ ਇਸ ਵਿਚ ਕੋਈ ਤਕਨੀਕੀ ਖਾਮੀ ਆਈ ਹੈ ਤਾਂ ਉਸ ਦੇ ਲਈ ਵਿਭਾਗ ਦੇ ਸਬੰਧਤ ਅਧਿਕਾਰੀ ਦੀ ਜ਼ਿੰਮੇੇਵਾਰੀ ਫਿਕਸ ਕੀਤੀ ਜਾਣੀ ਚਾਹੀਦੀ ਹੈ।
ਆਧੁਨਿਕ ਸਲਾਟਰ ਹਾਊਸ ਅਤੇ 30 ਮੀਟ ਮਾਰਕੀਟ ਬੂਥ ਤਿਆਰ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ
ਬੈਠਕ ਵਿਚ ਗੁਜਰਪੁਰ ਸਥਿਤ ਨਗਰ ਕੌਂਸਲ ਦੀ ਕਰੀਬ 121 ਮਰਲੇ ਜਗ੍ਹਾ ’ਤੇ ਮੀਟ ਮਾਰਕੀਟ ਅਤੇ ਆਧੁਨਿਕ ਸਲਾਟਰ ਹਾਊਸ ਬਣਾਉਣ ਦੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ।
ਕੌਂਸਲ ਪ੍ਰਧਾਨ ਨੇ ਦੱਸਿਆ ਕਿ ਸ਼ਹਿਰ ਦੀਅਾਂ 2 ਵੱਖ-ਵੱਖ ਥਾਵਾਂ ’ਤੇ ਸਲਾਟਰਿੰਗ ਕੀਤੀ ਜਾ ਰਹੀ ਹੈ, ਜਿਸ ਕਾਰਨ ਜਿੱਥੇ ਸ਼ਹਿਰ ਦਾ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਉੱਥੇ ਹੀ ਪਬਲਿਕ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਜਗ੍ਹਾ ਦਾ ਸਾਈਟ ਪਲਾਨ ਤਿਆਰ ਕੀਤਾ ਗਿਆ ਹੈ ਜਿਸ ਵਿਚ 30 ਬੂਥ ਅਤੇ ਆਧੁਨਿਕ ਸਲਾਟਰ ਹਾਊਸ ਤਿਆਰ ਕਰਨ ਦੀ ਯੋਜਨਾ ਹੈ। ਬੈਠਕ ਵਿਚ ਅੱਧੀ ਦਰਜਨ ਤੋਂ ਜ਼ਿਆਦਾ ਕਰਮਚਾਰੀਆਂ ਨਾਲ ਸਬੰਧਤ ਮਤਿਅਾਂ ਨੂੰ ਹਾਊਸ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ।
ਹਸਪਤਾਲ ’ਚ ਵਿਦਿਆਰਥੀ ’ਤੇ ਕੀਤਾ ਹਮਲਾ, ਜ਼ਖਮੀ
NEXT STORY