ਫਿਰੋਜ਼ਪੁਰ(ਕੁਮਾਰ, ਮਨਦੀਪ, ਮਲਹੋਤਰਾ)–ਸ਼ਹਿਰ ’ਚ ਅੱਜ ਦੁਪਹਿਰ 3 ਹਥਿਆਰਬੰਦ ਮੋਟਰਸਾਈਕਲ ਸਵਾਰ ਲਡ਼ਕਿਆਂ ਨੇ ਕੇ. ਡੀ. ਹਸਪਤਾਲ ਦੇ ਨਜ਼ਦੀਕ ਫਾਇਰਿੰਗ ਕੀਤੀ। ਇਸ ਫਾਇਰਿੰਗ ਦੌਰਾਨ ਇਕ ਲਡ਼ਕਾ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਸੀ. ਸੀ. ਟੀ. ਵੀ. ਕੈਮਰਿਅਾਂ ਦੀ ਲਈ ਗਈ ਮੱਦਦ
ਡੀ. ਐੱਸ. ਪੀ. ਯਾਦਵਿੰਦਰ ਸਿੰਘ ਬਾਜਵਾ ਘਟਨਾ ਸਥਾਨ ’ਤੇ ਪਹੁੰਚ ਗਏ ਹਨ ਅਤੇ ਪੁਲਸ ਵੱਲੋਂ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਇਕ ਮੋਟਰਸਾਈਕਲ ’ਤੇ ਗੁਰਕੀਰਤ ਸਿੰਘ ਅਤੇ ਉਸ ਦਾ ਸਾਥੀ ਜਾ ਰਹੇ ਸਨ, ਜਿਨ੍ਹਾਂ ਦਾ ਇਕ ਮੋਟਰਸਾਈਕਲ ’ਤੇ ਸਵਾਰ 3 ਹਥਿਆਬੰਦ ਲਡ਼ਕੇ ਪਿਛਾ ਕਰ ਰਹੇ ਹਨ। ਪਿਛਾ ਕਰਦੇ ਹੋਏ ਇਨ੍ਹਾਂ ਮੋਟਰਸਾਈਕਲ ਸਵਾਰ ਲਡ਼ਕਿਅਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਗੁਰਕੀਰਤ ਸਿੰਘ ਜ਼ਖਮੀ ਹੋ ਗਿਆ। ਗੁਰਕੀਰਤ ਸਿੰਘ ਤੇ ਉਸ ਦਾ ਸਾਥੀ ਜਾਨ ਬਚਾਉਂਦੇ ਹੋਏ ਭੱਜ ਨਿਕਲੇ ਅਤੇ ਕੇ. ਡੀ. ਹਸਪਤਾਲ ਦੀ ਬੈਕ ਸਾਈਡ ’ਤੇ ਪਹੁੰਚ ਗਏ, ਜਿਨ੍ਹਾਂ ਦਾ ਪਿਛਾ ਕਰਦੇ ਹੋਏ ਹਮਲਾਵਰ ਗੋਲੀਅਾਂ ਚਲਾਉਂਦੇ ਰਹੇ। ਡੀ. ਐੱਸ. ਪੀ. ਬਾਜਵਾ ਨੇ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਕੇ. ਡੀ. ਹਸਪਤਾਲ ਦੇ ਨੇੜੇ 2 ਮੋਟਰਸਾਈਕਲ ਸਵਾਰਾਂ ’ਤੇ ਗੋਲੀ ਚਲਾਉਣ ਵਾਲੇ 2 ਲੋਕਾਂ ਦੀ ਪੁਲਸ ਨੇ ਪਛਾਣ ਵੀ ਕਰ ਲਈ ਹੈ। ਜਦ ਗੁਰਕੀਰਤਨ ਤੇ ਉਸ ਦਾ ਦੋਸਤ ਮੋਟਰਸਾਈਕਲ ’ਤੇ ਜਾ ਰਹੇ ਸਨ ਤਾਂ ਸੁੱਚਾ ਭੁੱਟੀ, ਸੁਨੀਲ ਨੌਟੀ ਤੇ ਉਸ ਨਾਲ ਇਕ ਅਣਪਛਾਤਾ ਸਾਥੀ ਨੇ ਗੁਰਕੀਰਤਨ 'ਤੇ ਫਾਇਰਿੰਗ ਕੀਤੀ। ਜਦ ਉਹ ਜਾਨ ਬਚਾਉਣ ਲਈ ਭੱਜਿਆ ਤਾਂ ਉਨ੍ਹਾਂ ਨੇ ਗੁਰਕੀਰਤਨ ਨੂੰ ਫੜ ਕੇ ਉਸ ਦੀ ਲੱਤ 'ਚ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ।
ਆਪਸ ’ਚ ਸੀ ਰੰਜਿਸ਼, ਇਸ ਲਈ ਕੀਤਾ ਹਮਲਾ
ਡੀ. ਐੱਸ. ਪੀ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਪਤਾ ਚੱਲਿਆ ਹੈ ਕਿ ਉਸ ਦੀ ਆਪਸ ’ਚ ਰੰਜਿਸ਼ ਚੱਲ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਿਸ ’ਤੇ ਹਮਲਾ ਹੋਇਆ ਉਹ ਕਾਲਜ ਦਾ ਵਿਦਿਆਰਥੀ ਸੀ
ਦੱਸਿਆ ਜਾ ਰਿਹਾ ਹੈ ਕਿ ਲੱਗਣ ਨਾਲ ਜ਼ਖਮੀ ਗੁਰਕੀਰਤਨ ਸਿੰਘ ਪੁੱਤਰ ਨਿਰਵੈਲ ਸਿੰਘ ਨਿਵਾਸੀ ਪਿੰਡ ਕਿੱਲੀ ਫਿਰੋਜ਼ਪੁਰ ਦੇ ਇਕ ਕਾਲਜ ਦਾ ਵਿਦਿਆਰਥੀ ਹੈ, ਜੋ ਆਪਣੇ ਰਿਸ਼ਤੇਦਾਰ ਔਰਤ ਦੀ ਬੱਚੀ ਦਾ ਪਤਾ ਲੈਣ ਲਈ ਕੇ. ਡੀ. ਹਸਪਤਾਲ ਗਿਆ ਸੀ।
ਨੌਜਵਾਨ ’ਤੇ ਜਬਰ-ਜ਼ਨਾਹ ਦੇ ਦੋਸ਼ ’ਚ ਮਾਮਲਾ ਦਰਜ
NEXT STORY