ਲੁਧਿਆਣਾ, (ਤਰੁਣ)- ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਧਰਮਪੁਰਾ ਦੀ ਗਲੀ ਨੰ. 4 ਵਿਚ ਇਕ ਵੇਟਰ ਨੇ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਘਟਨਾ ਦਾ ਪਤਾ ਐਤਵਾਰ ਸਵੇਰੇ ਉਸ ਸਮੇਂ ਲੱਗਾ ਜਦੋਂ ਘਰ ਦੀ ਮਾਲਕਣ ਫੁੱਲਾ ਦੇਵੀ ਵੇਟਰ ਦੇ ਕਮਰੇ ਵਿਚ ਪੁੱਜੀ।
ਕਮਰਾ ਬੰਦ ਦੇਖ ਕੇ ਉਸ ਨੇ ਇਲਾਕਾ ਨਿਵਾਸੀਆਂ ਨੂੰ ਬੁਲਾਇਆ। ਕਮਰਾ ਖੋਲ੍ਹਿਆ ਤਾਂ ਰਜਿੰਦਰ ਦੀ ਲਾਸ਼ ਪੱਖੇ ਦੀ ਕੁੰਡੀ ਨਾਲ ਝੂਲ ਰਹੀ ਸੀ। ਸੂਚਨਾ ਮਿਲਣ ਤੋਂ ਬਾਅਦ ਚੌਕੀ ਸ਼ਿੰਗਾਰ ਅਤੇ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਮੌਕੇ 'ਤੇ ਪੁੱਜੀ। ਜਾਂਚ ਅਧਿਕਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਜਿੰਦਰ ਕੁਮਾਰ ਉਰਫ ਰਾਜੂ ਉਮਰ 44 ਸਾਲ ਵਜੋਂ ਹੋਈ ਹੈ। ਵੇਟਰ ਰਾਜੂ ਕਈ ਸਾਲਾਂ ਤੋਂ ਧਰਮਪੁਰਾ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਐਤਵਾਰ ਸਵੇਰ ਪੁਲਸ ਨੂੰ ਇਸ ਘਟਨਾ ਦੀ ਸੂਚਨਾ ਮਿਲੀ। ਪੁਲਸ ਨੂੰ ਕਮਰੇ ਵਿਚ ਇਕ ਖੁਦਕੁਸ਼ੀ ਨੋਟ ਬਰਾਮਦ ਹੋਇਆ ਹੈ, ਜਿਸ ਵਿਚ ਲਿਖਿਆ ਹੋਇਆ ਹੈ ਕਿ ਉਹ ਲਾਟਰੀ ਅਤੇ ਜੂਏ ਵਿਚ ਹਾਰਨ ਕਾਰਨ ਕਾਫੀ ਨਿਰਾਸ਼ ਹੋ ਚੁੱਕਾ ਹੈ। ਉਹ ਆਪਣੀ ਮਰਜ਼ੀ ਨਾਲ ਮੌਤ ਨੂੰ ਗਲੇ ਲਾ ਰਿਹਾ ਹੈ। ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਮ੍ਰਿਤਕ ਸਬੰਧੀ ਪੂਰੀ ਜਾਣਕਾਰੀ ਜੁਟਾਉਣ ਦਾ ਯਤਨ ਕਰ ਰਹੀ ਹੈ।
ਬਿਜਲੀ ਬਿੱਲਾਂ 'ਚ ਵਾਧੇ ਖ਼ਿਲਾਫ਼ ਭੜਕੇ ਲੋਕ
NEXT STORY