ਜਗਰਾਓਂ, (ਜਸਬੀਰ ਸ਼ੇਤਰਾ)– ਬਿਜਲੀ ਬਿੱਲਾਂ 'ਚ ਵਾਧੇ ਅਤੇ 800 ਪ੍ਰਾਇਮਰੀ ਸਕੂਲ ਬੰਦ ਕਰਨ ਦੇ ਲਏ ਫ਼ੈਸਲੇ ਖ਼ਿਲਾਫ਼ ਇਥੇ ਗਰੀਬ ਤਬਕੇ ਦੇ ਲੋਕਾਂ ਦਾ ਰੋਹ ਭੜਕ ਪਿਆ। ਅਰਥੀ ਫੂਕ ਕੇ ਲੋਕਾਂ ਨੇ ਸਰਕਾਰ ਵਿਰੋਧੀ ਨਾਅਰੇ ਲਾਏ ਅਤੇ ਇਹ ਵਾਧਾ ਤੇ ਸਕੂਲ ਬੰਦ ਕਰਨ ਦਾ ਨਾਦਰਸ਼ਾਹੀ ਫੁਰਮਾਨ ਵਾਪਸ ਲੈਣ ਦੀ ਮੰਗ ਕੀਤੀ।
ਇਨਕਲਾਬੀ ਕੇਂਦਰ ਪੰਜਾਬ ਦੀ ਅਗਵਾਈ ਹੇਠ ਇਹ ਰੋਹ ਭਰਪੂਰ ਮੁਜ਼ਾਹਰਾ ਗਰੀਬ ਦਿਹਾੜੀਦਾਰ ਕਾਮਿਆਂ ਦੇ ਮੁਹੱਲਾ ਮੁਕੰਦਪੁਰੀ ਵਿਚ ਹੋਇਆ, ਜਿਸ 'ਚ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ। ਇਥੇ ਕਾਉਂਕੇ ਰੋਡ 'ਤੇ ਚੌਕ ਵਿਚ ਸਰਕਾਰ ਦੀ ਅਰਥੀ ਫੂਕਣ ਲਈ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਮਹਿੰਗਾਈ ਤੇ ਗੁਰਬਤ ਦੇ ਮਾਰੇ ਲੋਕਾਂ 'ਤੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਾਇਆ ਬੋਝ ਸਾਬਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੀ ਬਾਦਲ ਦੇ ਰਾਹ ਤੁਰ ਪਿਆ ਹੈ।
ਉਨ੍ਹਾਂ ਪੰਜਾਬ ਦੇ 800 ਪਿੰਡਾਂ 'ਚ ਪ੍ਰਾਇਮਰੀ ਸਕੂਲ ਬੰਦ ਕਰਨ ਨੂੰ ਗਰੀਬ ਬੱਚਿਆਂ ਦੇ ਵਿਦਿਆ ਦੇ ਬੁਨਿਆਦੀ ਅਧਿਕਾਰ 'ਤੇ ਹਮਲਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਖੇਤਰ ਦੇ ਥਰਮਲ ਪਲਾਂਟ ਬੰਦ ਕਰਕੇ ਨਿੱਜੀ ਖੇਤਰ ਦੇ ਹਵਾਲੇ ਕਰਨ ਨਾਲ ਬਿਜਲੀ ਹੋਰ ਮਹਿੰਗੀ ਹੋਵੇਗੀ। ਇਸ ਸਮੇਂ ਇੰਦਰਜੀਤ ਸਿੰਘ ਧਾਲੀਵਾਲ, ਕਰਨੈਲ ਸਿੰਘ ਭੋਲਾ, ਬਲਦੇਵ ਸਿੰਘ ਫ਼ੌਜੀ, ਗੁਰਚਰਨ ਸਿੰਘ ਚੰਨਾ, ਮੱਖਣ ਸਿੰਘ, ਰਾਜ ਕੁਮਾਰ, ਜਸਵੀਰ ਸਿੰਘ ਲਾਡੀ, ਗੋਰਾਂ ਦੇਵੀ, ਅਮਰਜੀਤ ਕੌਰ, ਭੁਪਿੰਦਰ ਕੌਰ, ਭਜਨ ਕੌਰ ਆਦਿ ਹਾਜ਼ਰ ਸਨ।
27 ਪੇਟੀਆਂ ਸ਼ਰਾਬ ਸਣੇ ਦੋਸ਼ੀ ਗ੍ਰਿਫਤਾਰ
NEXT STORY