ਜਲੰਧਰ, (ਖੁਰਾਣਾ)- ਵਾਰਡ ਨੰ. 64 ਵਿਚ ਪੈਂਦੇ ਇੰਡਸਟਰੀਅਲ ਏਰੀਏ ਵਿਚ ਅੱਜ ਕੂੜੇ ਦੇ ਢੇਰਾਂ ਨੂੰ ਲੈ ਕੇ ਜ਼ੋਰਦਾਰ ਪ੍ਰਦਰਸ਼ਨ ਹੋਇਆ। ਜਿਸ ਵਿਚ ਮਾਨਵ ਪੀਸ ਸੋਸਾਇਟੀ ਤੇ ਚੈਂਬਰ ਆਫ ਨਾਰਦਰਨ ਵੈੱਲਫੇਅਰ ਸੋਸਾਇਟੀ ਦੇ ਅਹੁਦੇਦਾਰਾਂ ਗਿਆਨ ਚੰਦ ਸ਼ਰਮਾ, ਵਰਿੰਦਰ ਮਹਿੰਦਰੂ, ਵਿਪਨ ਕੌਸ਼ਲ, ਅਨਿਲ ਪ੍ਰਭਾਕਰ, ਰਾਜਨ ਸ਼ਾਰਦਾ, ਸੁਰਿੰਦਰ ਕੁਮਾਰ, ਕੁੰਵਰਪ੍ਰੀਤ ਸਿੰਘ, ਰਾਜੇੇਸ਼ ਸਹਿਦੇਵ, ਸੁਨੀਲ ਗੁਪਤਾ, ਸੌਰਵ ਪ੍ਰਭਾਕਰ, ਕੁਨਾਲ, ਸੁਰਭੀ ਸ਼ਰਮਾ ਆਦਿ ਪ੍ਰਮੁੱਖ ਸਨ। ਇਨ੍ਹਾਂ ਨੁਮਾਇੰਦਿਅਾਂ ਨੇ ਦੱਸਿਆ ਕਿ ਲੀਡਰ ਫੈਕਟਰੀ ਦੇ ਪਿੱਛੇ ਡਿਸਪੋਜ਼ਲ ਦੇ ਕੋਲ ਬਣੇ ਡੰਪ ਵਿਚੋਂ ਕਈ-ਕਈ ਦਿਨ ਕੂੜਾ ਨਹੀਂ ਚੁੱਕਿਆ ਜਾਂਦਾ ਤੇ ਉਥੇ ਕੂੜੇ ਦੇ ਪਹਾੜ ਖੜ੍ਹੇ ਹੋ ਜਾਂਦੇ ਹਨ। ਜਿਸ ਦੀ ਬਦਬੂ ਨਾਲ ਸਾਰਾ ਇਲਾਕਾ ਪ੍ਰੇਸ਼ਾਨ ਹੈ। ਕੂੜੇ ਦੇ ਢੇਰਾਂ ਵਿਚ ਗਊਅਾਂ ਤੇ ਆਵਾਰਾ ਪਸ਼ੂ ਮੂੰਹ ਮਾਰਦੇ ਰਹਿੰਦੇ ਹਨ।
ਕੌਂਸਲਰ ਨੇ ਕੁਝ ਕੂੜਾ ਚੁਕਵਾਇਆ
ਰੋਸ ਪ੍ਰਦਰਸ਼ਨ ਦੀ ਭਿਣਕ ਪੈਂਦਿਅਾਂ ਹੀ ਇਲਾਕੇ ਦੇ ਕਾਂਗਰਸੀ ਕੌਂਸਲਰ ਵਿੱਕੀ ਕਾਲੀਆ ਨੇ ਨਿਗਮ ਅਧਿਕਾਰੀਅਾਂ ਨਾਲ ਸੰਪਰਕ ਕਰਕੇ ਉਥੋਂ ਕੁਝ ਕੂੜਾ ਚੁਕਵਾਇਆ ਪਰ ਅਜੇ ਵੀ ਉਥੇ ਕੂੜੇ ਦੇ ਕਈ ਟਰੱਕ ਪਏ ਹੋਏ ਹਨ। ਕੌਂਸਲਰ ਕਾਲੀਆ ਨੇ ਕਿਹਾ ਕਿ ਕੱਲ ਇਸ ਡੰਪ ਨੂੰ ਪੂਰੀ ਤਰ੍ਹਾਂ ਸਾਫ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਰਿਆਣਾ ਡੰਪ ਵਿਚ ਸਮੱਸਿਆ ਆਉਣ ਕਾਰਨ ਕੂੜੇ ਦੀ ਲਿਫਟਿੰਗ ਨਹੀਂ ਹੋ ਸਕੀ।
ਹੱਤਿਆ ਤੇ ਐੱਨ. ਡੀ. ਪੀ. ਐੱਸ. ’ਚ ਭਗੌਡ਼ੀ ਅੌਰਤ ਗ੍ਰਿਫਤਾਰ
NEXT STORY