ਹੁਸ਼ਿਆਰਪੁਰ, (ਜ. ਬ.)- ਨਸਰਾਲਾ ਫਾਟਕ ਦੇ ਕੋਲ ਇਕ ਨੌਜਵਾਨ ਨੇ ਰੇਲ-ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜੀਵਨ-ਲੀਲਾ ਸਮਾਪਤ ਕਰ ਲਈ। ਮੌਕੇ 'ਤੇ ਪਹੁੰਚੇ ਜੀ. ਆਰ. ਪੀ. ਪੁਲਸ ਦੇ ਹੈੱਡ ਕਾਂਸਟੇਬਲ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਨਸਰਾਲਾ ਰੇਲਵੇ ਸਟੇਸ਼ਨ 'ਚ ਗਸ਼ਤ 'ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਨੇ ਰੇਲ-ਗੱਡੀ ਅੱਗੇ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਹੈ। ਘਟਨਾ ਸਥਾਨ 'ਤੇ ਪਹੁੰਚਣ 'ਤੇ ਦੇਖਿਆ ਤਾਂ ਮ੍ਰਿਤਕ ਨੌਜਵਾਨ, ਜਿਸ ਦੀ ਉਮਰ ਕਰੀਬ 40 ਸਾਲ ਹੈ, ਦੀ ਪਛਾਣ ਨਹੀਂ ਹੋ ਸਕੀ । ਲਾਸ਼ ਨੂੰ ਪਛਾਣ ਲਈ ਸਰਕਾਰੀ ਹਸਪਤਾਲ ਦੇ ਲਾਸ਼-ਘਰ 'ਚ ਰਖਵਾ ਦਿੱਤਾ ਗਿਆ ਹੈ
ਰੇਤ ਦੀ ਨਾਜਾਇਜ਼ ਖੋਦਾਈ ਕਰਨ ਦੇ ਦੋਸ਼ 'ਚ 2 ਖਿਲਾਫ਼ ਕੇਸ ਦਰਜ
NEXT STORY